ਬਸੰਤ ਮੋਟਰਜ਼ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ 32,000 ਡਾਲਰ ਦੇ ਵਜ਼ੀਫੇ ਪ੍ਰਦਾਨ

ਸਰੀ -ਬਸੰਤ ਮੋਟਰਜ਼ ਵੱਲੋਂ ਆਪਣੀ 30ਵੀਂ ਵਰ੍ਹੇਗੰਢ ਮੌਕੇ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ 32,000 ਡਾਲਰ ਦੇ ਵਜ਼ੀਫੇ ਪ੍ਰਦਾਨ ਕੀਤੇ ਗਏ। ਬਸੰਤ ਮੋਟਰਜ਼ ਦੇ ਵਿਹੜੇ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਬਸੰਤ ਮੋਟਰਜ਼ ਦੇ ਪ੍ਰੈਜੀਡੈਂਟ ਬਲਦੇਵ ਸਿੰਘ ਬਾਠ ਨੇ ਆਏ ਮਹਿਮਾਨਾਂ ਅਤੇ ਉਚੇਰੀ ਵਿਦਿਆ ਲਈ ਵਜ਼ੀਫੇ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਵਾਗਤ ਕੀਤਾ। ਉਨ੍ਹਾਂ ਸਮਾਜ ਸੇਵਾ ਲਈ ਆਰੰਭੇ ਗਏ ਇਸ ਕਾਰਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਹੋਣਹਾਰ ਬੱਚਿਆਂ ਦੀ ਚੋਣ ਵਿਦਿਅਕ ਮਾਹਿਰਾਂ ਦੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੋਣਹਾਰ ਬੱਚਿਆਂ ਨੂੰ ਉਚੇਰੀ ਸਿਖਿਆ ਲਈ ਵਜ਼ੀਫੇ ਦੇ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਉਨ੍ਹਾਂ ਚੰਗੇਰੇ ਤੇ ਅਗਾਂਵਧੂ ਸਮਾਜ ਲਈ ਇਹਨਾਂ ਬੱਚਿਆਂ ਦੇ ਉਜਲ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਬਸੰਤ ਮੋਟਰਜ਼ ਵੱਲੋਂ ਸ਼ੁਰੂ ਕੀਤੇ ਇਸ ਕਾਰਜ ਨੂੰ ਜਾਰੀ ਰੱਖਣ ਵਿਚ ਸਰੀ ਨਿਵਾਸੀਆਂ ਅਤੇ ਭਾਈਚਾਰੇ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਸਕਾਲਰਸ਼ਿਪ ਲਈ ਚੁਣੇ ਗਏ ਵੱਖ ਵੱਖ ਸਕੂਲਾਂ ਦੇ 16 ਵਿਦਿਆਰਥੀਆਂ ਨੂੰ ਸਰੀ ਸਿਟੀ ਕੌਂਸਲ ਦੇ ਮੇਅਰ ਡੱਗ ਮੈਕਲਮ, ਕੌਂਸਲਰ ਡੱਗ ਐਲਫੋਰਡ, ਕੌਂਸਲਰ ਲੌਰੀ ਗੁਏਰਾ, ਕੌਂਸਲਰ ਐਲੀਸਨ ਪੈਟਨ, ਕੌਂਸਲਰ ਮਨਦੀਪ ਸਿੰਘ ਨਾਗਰਾ, ਪੁਲਿਸ ਅਫਸਰ ਜੈਗ ਖੋਸਾ ਤੇ ਪ੍ਰਸਿੱਧ ਪੰਜਾਬੀ ਕਲਾਕਾਰ ਰਾਣਾ ਰਣਬੀਰ ਨੇ ਸਕਾਲਰਸ਼ਿਪ ਮਾਣ ਪੱਤਰ ਪ੍ਰਦਾਨ ਕੀਤੇ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।

ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਪ੍ਰਿਤਪਾਲ ਸਿੰਘ ਸੋਹੀ, ਪ੍ਰੋ ਹਰਿੰਦਰ ਕੌਰ ਸੋਹੀ,  ਰਾਜਿੰਦਰ ਸਿੰਘ ਪੰਧੇਰ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਚੋਹਲਾ, ਰੀਐਲਟਰ ਅਮਰੀਕ ਚੀਮਾ, ਅੰਮ੍ਰਿਤਜੀਤ ਸਰਾ, ਅਮਰ ਢਿੱਲੋਂ, ਪ੍ਰੋ. ਅਵਤਾਰ ਵਿਰਦੀ, ਬਲਜਿੰਦਰ ਅਟਵਾਲ, ਪਾਲ ਵੜੈਚ, ਜੋਗਰਾਜ ਸਿੰਘ ਕਾਹਲੋਂ ਵੀ ਸ਼ਾਮਲ ਹੋਏ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×