ਨਿਊ ਸਾਊਥ ਵੈਲਜ਼ ਦੇ ਫਿਸ਼ ਫਾਰਮ ਦੇ ਨਿਰਯਾਤ ਦੇ ਨਵੇਂ ਇਕਰਾਰਨਾਮੇ

ਨਿਊ ਸਾਊਥ ਵੈਲਜ਼ ਦੇ ਸਿਡਨੀ ਦੇ ਉਤਰ-ਪੱਛਮੀ ਹਿੱਸੇ ਵਿੱਚ ਸਥਿਤ ਬਾਰਾਮੁੰਡੀ ਮੱਛੀ-ਫਾਰਮ ਜਿੱਥੇ ਕਿ ਤਰਲ ਫਰਟੀਲਾਈਜ਼ਰ ਬਣਾਏ ਜਾਂਦੇ ਹਨ ਅਤੇ ਹੁਣ ਇਹ ਤਰਲ ਫਰਟੀਲਾਈਜ਼ਰ ਮਿਡਲ ਈਸਟ ਦੇ ਨਾਲ ਨਾਲ ਬ੍ਰਿਟੇਨ ਅਤੇ ਫਰਾਂਸ ਵਿੱਚ ਵੀ ਨਿਰਯਾਤ ਕੀਤੇ ਜਾਣੇ ਹਨ ਅਤੇ ਇਸ ਵਾਸਤੇ ਇਕਰਾਰ ਨਾਮੇ ਪੂਰਨ ਕੀਤੇ ਜਾ ਰਹੇ ਹਨ। ਸਬੰਧਤ ਵਿਭਾਗਾਂ ਦੇ ਮੰਤਰੀ ਡੇਮੀਅਨ ਟਿਊਡਹੋਪ ਨੇ ਕਿ ਰਿਵਰ ਸਟੋਨ ਵਿਚਲਾ ਉਕਤ ਮੱਛੀ ਫਾਰਮ ਜਿੱਥੇ ਬਾਰਾਮੁੰਡੀ ਮੱਛੀ ਨੂੰ ਸਾਰੇ ਹੀ ਰੈਸਟੌਰੈਂਟਾਂ ਵਿੱਚ ਸਪਲਾਈ ਕਰਦਾ ਹੈ ਉਥੇ ਹੀ ਇੱਥੇ ਤਿਆਰ ਕੀਤੀ ਜਾ ਰਹੀ ਫਰਟੀਲਾਈਜ਼ਰ (ਖਾਦ) -ਗੋਲਰ ਕੋਰਸਾਂ, ਕਾਂਸਲਾਂ ਅਤੇ ਨਰਸਰੀਆਂ ਨੂੰ ਆਪਣੇ ਦੇਸ਼ ਅੰਦਰ ਹੀ ਸਪਲਾਈ ਕੀਤੀ ਜਾਂਦੀ ਹੈ ਅਤੇ ਇਹ ਕਾਰਜ ਬੀਤੇ 12 ਸਾਲਾਂ ਤੋਂ ਲਗਾਤਾਰ ਜਾਰੀ ਹੈ ਜਦੋਂ ਦਾ ਕਿ ਸੀ.ਈ.ਓ. ਜੋਸੇਫ ਆਯੂਬ ਨੇ ਇਸ ਨੂੰ ਸਥਾਪਿਤ ਕੀਤਾ ਸੀ। ਹੁਣ ਉਕਤ ਅਦਾਰਾ ਰਾਜ ਸਰਕਾਰ ਦੇ ਬਿਜ਼ਨਸ ਕਨੈਕਟ ਸੇਵਾਵਾਂ ਦਾ ਲਾਭ ਲੈ ਰਿਹਾ ਹੈ ਅਤੇ ਆਪਣਾ ਫਰਟੀਲਾਈਜ਼ਰ ਬਾਹਰਲੇ ਦੇਸ਼ਾਂ ਨੂੰ ਭੇਜਣ ਦੀ ਤਿਆਰੀ ਵਿੱਚ ਰੁੱਝ ਗਿਆ ਹੈ। ਆਬੂਧਾਬੀ ਦੀ ਇੱਕ ਕੰਪਨੀ ਨੇ ਬਾਰਾਮੁੰਡੀ ਮੱਛੀ ਫਾਰਮ ਨੂੰ ਉਕਤ ਆਰਗੈਨਿਕ ਤਰਲ ਫਰਟੀਲਾਈਜ਼ਰ ਦਾ 1000 ਲਿਟਰ ਦਾ ਆਰਡਰ ਦਿੱਤਾ ਹੈ। ਰਿਵਰ ਸਟੋਨ ਫਿਸ਼ ਫਾਰਮ ਦੇ ਮਾਰਕਿਟਿੰਗ ਮਨੈਜਰ ਐਮਿਲ ਇਸਾਕ ਦਾ ਕਹਿਣਾ ਹੈ ਕਿ ਹੁਣ ਜਦੋਂ ਕੰਮ ਵਧਣ ਲੱਗਾ ਹੈ ਤਾਂ ਉਹ ਹੋਰ ਸਟਾਫ ਰੱਖਣ ਦੀਆਂ ਤਿਆਰੀਆਂ ਵਿੱਚ ਹਨ ਅਤੇ ਜਲਦੀ ਹੀ ਇਸ ਬਾਰੇ ਵਿੱਚ ਘੋਸ਼ਣਾ ਵੀ ਕਰ ਦਿੱਤੀ ਜਾਵੇਗੀ। ਕੋਵਿਡ-19 ਦੇ ਹਮਲੇ ਸਮੇਂ ਵੀ ਇੱਥੇ ਮੱਛੀਆਂ ਦੇ ਗਲੈਂਡਜ਼ ਤੋਂ ਇੱਕ ਕਿਟਾਣੂ ਨਾਸ਼ਕ ਤਰਲ ਬਣਾਇਆ ਗਿਆ ਸੀ ਜਿਸ ਦਾ ਨਾਮ ‘ਸਵਿਫਟ ਡਿਸਇਨਫੈਕਟ’ ਸੀ ਅਤੇ ਇਸ ਦੀ ਵੀ ਕਾਫੀ ਮੰਗ ਬਾਜ਼ਾਰ ਅੰਦਰ ਰਹੀ ਸੀ। ਉਕਤ ਫਾਰਮ ਹੁਣ ਨਿਊ ਸਾਊਥ ਵੇਲਜ਼ ਸਰਕਾਰ ਦਾ ਉਦਯੋਗਿਕ ਸਲਾਹਕਾਰ ਗਠਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਇਸ ਗੱਲ ਵਾਸਤੇ ਤਿਆਰੀ ਕਰ ਰਿਹਾ ਹੈ ਕਿ ੳਦਯੋਗ ਵਿੱਚ ਪਹਿਲਾਂ ਤੋਂ ਲੱਗੇ 120 ਮਾਹਿਰਾਂ ਤੋਂ ਅੱਗੇ ਹੁਣ ਕਿਵੇਂ ਵਧਣਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਦਾ ਉਕਤ ਅਦਾਰਾ (Business Connect) ਵੀ ਬਹੁਤ ਵਧੀਆ ਤਰੀਕੇ ਨਾਲ ਕਾਰਗੁਜ਼ਾਰੀ ਕਰ ਰਿਹਾ ਹੈ ਅਤੇ ਇਹ ਕੋਵਿਡ-19 ਦੀ ਮਾਰ ਝੇਲ ਰਹੇ ਅਤੇ ਬੁਸ਼ਫਾਇਰ ਨਾਲ ਨੁਕਸਾਨੇ ਗਏ ਅਦਾਰਿਆਂ ਨੂੰ ਮੁਫਤ ਸਲਾਹਾਂ ਵੀ ਦਿੰਦਾ ਹੈ ਅਤੇ ਇਸੇ ਦੇ ਤਹਿਤ ਬੀਤੇ ਸਾਲ ਤੱਕ ਘੱਟੋ ਘੱਟ 13,000 ਬਿਜਨਸ ਅਦਾਰਿਆਂ ਨੂੰ ਇਸ ਰਾਹੀਂ ਮਦਦ ਵੀ ਮੁਹੱਈਆ ਕਰਵਾਈ ਗਈ ਸੀ।

Install Punjabi Akhbar App

Install
×