ਸ਼ਾਦੀ ਦੇ ਸਮਾਰੋਹਾਂ ਵਿੱਚ ਕਰੋਨਾ ਦੇ ਨਿਯਮਾਂ ਦੀ ਉਲੰਘਣਾ ਦਾ ਮੁੱਦਾ -ਜੁਰਮਾਨੇ ਦੀ ਰਕਮ ਵਧਾਈ ਜਾ ਸਕਦੀ ਹੈ -ਜੋਹਨ ਬੈਰੀਲੈਰੋ

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਕਾਰਜਕਾਰੀ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਇੱਕ ਅਹਿਮ ਜਾਣਕਾੀ ਰਾਹੀਂ ਦੱਸਿਆ ਹੈ ਕਿ ਬੀਤੇ ਸ਼ਨਿਚਰਵਾਰ ਨੂੰ ਸਿਡਨੀ (ਦੱਖਣੀ-ਪੱਛਮੀ) ਵਿਚਲੇ ਇੱਕ ਸ਼ਾਦੀ ਸਮਾਰੋਹ ਵਿੱਚ 700 ਵਿਅਕਤੀਆਂ ਦੀ ਸ਼ਮੂਲੀਅਤ ਪਾਈ ਗਈ ਸੀ ਜਦੋਂ ਕਿ ਇਜਾਜ਼ਤ ਸਿਰਫ 350 ਵਿਅਕਤੀਆਂ ਦੀ ਹੀ ਸੀ ਅਤੇ ਇਸ ਵਾਸਤੇ ਫੇਅਰਫੀਲਡ ਦੇ ਦ ਇੰਪੀਰੀਅਲ ਪੈਰਾਡਾਈਸ ਨੂੰ 5000 ਡਾਲਰਾਂ ਦਾ ਜੁਰਮਾਨਾ, ਫੌਰੀ ਤੌਰ ਤੇ ਕੀਤਾ ਗਿਆ ਸੀ, ਅਤੇ ਇਸ ਵਾਸਤੇ ਸਰਕਾਰ ਇਸ ਗੱਲ ਉਪਰ ਵਿਚਾਰ ਕਰ ਰਹੀ ਹੈ ਕਿ ਜੁਰਮਾਨੇ ਦੀ ਰਕਮ ਨੂੰ ਵਧਾ ਦਿੱਤਾ ਜਾਵੇ ਤਾਂ ਜੋ ਮੁੜ ਤੋਂ ਅਜਿਹੀਆਂ ਕਾਰਵਾਈਆਂ ਉਪਰ ਲਗਾਮ ਲਗਾਈ ਜਾ ਸਕੇ। ਇਸ ਤੋਂ ਬਾਅਦ ਐਤਵਾਰ ਤੋਂ ਹੀ ਗ੍ਰੇਟਰ ਸਿਡਨੀ ਵਿਚਲੇ ਸ਼ਾਦੀ ਦੇ ਸਮਾਰੋਹਾਂ ਦੀ ਗਿਣਤੀ ਨੂੰ 100 ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਤਾਂ ਹਾਲ ਦੀ ਘੜੀ ਠੀਕ ਹੀ ਚੱਲ ਰਹੇ ਹਨ ਪਰੰਤੂ ਕੁੱਝ ਅਦਾਰੇ ਅਜਿਹੇ ਹਨ ਜੋ ਕਿ ਜਾਣ-ਬੁੱਝ ਕੇ ਅਜਿਹੇ ਨਿਯਮਾਂ ਦੀ ਉਲੰਘਣਾਂ ਕਰਦੇ ਹਨ ਅਤੇ ਅਜਿਹੀਆਂ ਗੱਲਾਂ ਜਨਤਕ ਤੌਰ ਤੇ ਬਹੁਤ ਜ਼ਿਆਦਾ ਘਾਤਕ ਸਿੱਧ ਹੋ ਸਕਦੀਆਂ ਹਨ ਅਤੇ ਸਰਕਾਰ ਵਾਸਤੇ ਨਵੀਆਂ ਚੁਣੌਤੀਆਂ ਅਤੇ ਖ਼ਤਰੇ ਪੈਦਾ ਕਰ ਸਕਦੀਆਂ ਹਨ ਕਿਉਂਕਿ ਲੋੜ ਤੋਂ ਵੱਧ ਭੀੜ ਇਕੱਠੀ ਕਰਨਾ ਅਜਿਹੇ ਅਦਾਰਿਆਂ ਨੂੰ ਮੁਨਾਫਾ ਦਿੰਦਾ ਹੈ ਪਰੰਤੂ ਕਰੋਨਾ ਨੂੰ ਵਧਾਉਣ ਵਿੱਚ ਵੀ ਅਜਿਹੀ ਹੀ ਭੀੜ ਦਾ ਸਭ ਤੋਂ ਜ਼ਿਆਦਾ ਹੱਥ ਹੁੰਦਾ ਹੈ। ਫੇਅਰਫੀਲਡ ਸਿਟੀ ਕਾਂਸਲ ਮੇਅਰ ਫਰੈਂਕ ਕਾਰਬੋਨ ਨੇ ਵੀ ਇਸ ਤਾਕੀਦ ਦੀ ਹਮਾਇਤ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹੇ ਅਦਾਰਿਆਂ ਨੂੰ ਭਾਰੀ ਜੁਰਮਾਨੇ ਕਰਨੇ ਬਣਦੇ ਹਨ ਜੋ ਕਿ ਲੋਕਾਂ ਦੀ ਸਿਹਤ ਨਾਲ ਸਿੱਧੇ ਤੌਰ ਤੇ ਖਿਲਵਾੜ ਕਰਦੇ ਹਨ।

Install Punjabi Akhbar App

Install
×