ਪੱਛਮੀ ਬੰਗਾਲ ‘ਚ ਸਾਲ 2014 ‘ਚ ਹੋਏ ਬਰਧਵਾਨ ਬੰਬ ਧਮਾਕਾ ਮਾਮਲਾ ‘ਚ ਐਨ.ਆਈ.ਏ. ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗੌਰਤਲਬ ਹੈ ਕਿ ਨਵੰਬਰ ਦੇ ਮਹੀਨੇ ‘ਚ ਬਰਧਵਾਨ ਬੰਬ ਧਮਾਕਾ ਮਾਮਲੇ ‘ਚ ਪੱਛਮੀ ਬੰਗਾਲ ਪੁਲਿਸ ਨੇ ਇਸ ਘਟਨਾ ਦੇ ਮੁੱਖ ਸਾਜ਼ਸ਼ ਕਰਤਾ ਸਾਜਿਦ ਨੂੰ ਗ੍ਰਿਫਤਾਰ ਕੀਤਾ ਸੀ। 40 ਸਾਲਾਂ ਸਾਜਿਦ ਬੰਗਲਾਦੇਸ਼ੀ ਨਾਗਰਿਕ ਹੈ ਜੋ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ ਦੇ ਅੱਤਵਾਦੀ ਗਰੁੱਪ ਦਾ ਪ੍ਰਮੁੱਖ ਦੱਸਿਆ ਗਿਆ ਸੀ। ਜਮਾਤ ਦੀ ਸੈਂਟਰਲ ਕਮੇਟੀ ਮਜਲਿਸ-ਏ-ਸ਼ੂਰਾ ਦਾ ਮੈਂਬਰ ਵੀ ਹੈ।