ਦੇਸ਼ ਵਿਆਪੀ ਹੜਤਾਲ ਕਾਰਨ ਸਰਕਾਰੀ ਬੈਂਕਾਂ ‘ਚ ਕੰਮਕਾਜ ਠੱਪ,ਮੁਲਾਜ਼ਮਾਂ ਵੱਲੋਂ ਥਾਂ-ਥਾਂ ਰੋਸ ਪ੍ਰਦਰਸ਼ਨ

bank

ਸਰਕਾਰੀ ਬੈਂਕ ਮੁਲਾਜ਼ਮਾਂ ਨੇ ਆਪਣੀਆਂ ਤਨਖ਼ਾਹਾਂ ‘ਚ ਵਾਧੇ ਦੀ ਮੰਗ ਨੂੰ ਲੈ ਕੇ ਇੱਕ ਦਿਨ ਦੀ ਦੇਸ਼ ਵਿਆਪੀ ਹੜਤਾਲ ਕੀਤੀ, ਜਿਸ ਨਾਲ ਸਰਕਾਰੀ ਬੈਂਕਾਂ ਵਿਚ ਕੰਮ ਪ੍ਰਭਾਵਿਤ ਹੋਇਆ, ਹਾਲਾਂਕਿ ਨਿੱਜੀ ਖੇਤਰ ਦੇ ਬੈਂਕਾਂ ਵਿਚ ਕੰਮਕਾਜ ਆਮ ਵਾਂਗ ਹੋਇਆ ਅਤੇ ਏ ਟੀ ਐਮ ਸੇਵਾਵਾਂ ਵੀ ਆਮ ਵਾਂਗ ਚਾਲੂ ਰਹੀਆਂ। ਬੈਂਕ ਮੁਲਾਜ਼ਮਾਂ ਦੀ ਸਾਂਝੀ ਯੂਨੀਅਨ ‘ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼’ ਦੇ ਆਗੂ ਐਮ ਵੀ ਮੁਰਲੀ ਨੇ ਦੱਸਿਆ ਕਿ ਹੜਤਾਲ ਪੂਰੀ ਤਰ੍ਹਾਂ ਸਫਲ ਰਹੀ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਬੈਂਕਾਂ ਨੇ ਹੜਤਾਲ ਬਾਰੇ ਗਾਹਕਾਂ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10 ਫਰਵਰੀ 2014 ਨੂੰ ਆਈ ਬੀ ਏ ਨਾਲ ਤਨਖ਼ਾਹਾਂ ਦੇ ਵਾਧੇ ਸਬੰਧੀ ਗੱਲਬਾਤ ਅਸਫਲ ਰਹਿਣ ਕਾਰਨ ਸਰਕਾਰੀ ਬੈਂਕ ਮੁਲਾਜ਼ਮਾਂ ਨੇ ਦੋ ਦਿਨ ਦੀ ਹੜਤਾਲ ਕੀਤੀ ਸੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ 27 ਸਰਕਾਰੀ ਬੈਂਕ ਹਨ ਜਿਨ੍ਹਾਂ ਦੀਆਂ 50000 ਸ਼ਾਖਾਵਾਂ ਹਨ ਅਤੇ ਕਰੀਬ ਅੱਠ ਲੱਖ ਕਰਮਚਾਰੀ ਹਨ।

Install Punjabi Akhbar App

Install
×