ਅਸਟੋਰੀਆ ਨਿਊਯਾਰਕ ਚ ’ਨਕਲੀ ਯੂ ਪੀ ਐਸ ਡਲਿਵਰੀਮੈਨ ਵੱਲੋਂ ਗੋਲੀ ਮਾਰ ਕੇ ਬੰਗਲਾਦੇਸੀ ਮੂਲ ਦਾ ਵਿਅਕਤੀ ਗੰਭੀਰ ਰੂਪ ਚ’ਜਖਮੀ 

FullSizeRender

ਨਿਊਯਾਰਕ, 27 ਦਸੰਬਰ ( ਰਾਜ ਗੋਗਨਾ)-ਬੀਤੇ ਦਿਨ ਨਿਊਯਾਰਕ ਸਿਟੀ ਦੇ ਅਸਟੋਰੀਆ ਇਲਾਕੇ ਚ’ ਿੲਕ ਬੰਗਲਾਦੇਸੀ ਮੂਲ ਦੇ ਵਿਅਕਤੀ ਦੇ ਘਰ ਚ’ ਨਕਲੀ ਯੂ ਪੀ ਐਸ ਡਲਿਵਰੀਮੈਨ ਦੁਆਰਾਂ ਘਰ ਚ’ ਦਾਖਲ ਹੋ ਕੇ ਉਸ ਦੀ ਲੱਤ ਤੇ ਗੋਲੀ ਮਾਰ ਕੇ ਉਸ ਨੂੰ ਗੰਭੀਰ ਰੂਪ ਚ’ ਜਖਮੀ ਕਰ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਦੋ ਕਾਲੇ ਮੂਲ ਦੇ ਲੋਕ ਸਵੇਰੇ 10 ਵਜੇ ਦੇ ਕਰੀਬ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਕਿ ਉਹ ਯੂ ਪੀ ਐਸ ਦੇ ਮੁਲਾਜ਼ਮ ਹਨ ਡਲਿਵਰੀ ਦੇਣ ਲਈ ਆਏ ਹਨ ਜਿਉਂ ਹੀ ਬੰਗਲਾਦੇਸੀ ਮੂਲ ਦੇ ਮੁਹੱਬਲ ਅਸਲਾਮ ਨਾਮੀ ਵਿਅਕਤੀ ਨੇ ਦਰਵਾਜ਼ਾ ਖੋਲ੍ਹਿਆ ਉਹਨਾਂ ਵਿੱਚੋਂ ਇਕ ਨੇ ਉਸ ਦੇ ਸਿਰ ਤੇ ਪਿਸਤੋਲ ਰੱਖ ਦਿੱਤਾ ਅਤੇ ਇੰਨੇ ਨੂੰ ਉਸ ਦੀ ਪਤਨੀ ਵੱਲੋਂ ਉੱਚੀ ਉੱਚੀ ਹੈਲਪ ਦੀ ਗੁਹਾਰ ਲਗਾਉਣ ਤੇ ਉਹ  ਆਪਣੀ ਕਾਰ ਚ’ ਸ਼ਵਾਰ ਹੋ ਕੇ ਫ਼ਰਾਰ ਹੋ ਗਏ ਅਤੇ ਉਹ ਜਾਂਦੇ ਹੋਏ ਉਸ ਦੀ ਅੋਰਤ ਦਾ ਪਿੱਛਾ ਕਰਕੇ ਉਸ ਤੇ ਵੀ ਇਕ ਫਾਇਰ ਕੀਤਾ ਜੋ ਉਸ ਦੇ ਸਿਰ ਉੱਪਰੋਂ ਲੰਘ ਗਿਆ ਤੇ ਉਹ ਵਾਲ ਵਾਲ ਬਚੀ। ਗੰਭੀਰ ਰੂਪ ਚ’ ਜਖਮੀ ਹੋਏ ਮੁਹਬਲ ਅਸਲਾਮ ਸਥਾਨਕ ਹਸਪਤਾਲ ਚ’ ਜੇਰੇ ਇਲਾਜ ਹੈ ।
ਪੁਲਿਸ ਨੇ ਉਹਨਾਂ ਦੀ ਗੁਪਤ ਸੂਚਨਾ ਦੇਣ ਵਾਲੇ ਵਿਅਕਤੀ ਲਈ 2500 ਡਾਲਰ ਦਾ ਇਨਾਮ ਵੀ ਰੱਖਿਆਂ ਹੈ।