ਬੰਗਲਾਦੇਸ਼ ਦੇ ਨਾਲ ਸਰਹੱਦ ਸਮਝੌਤਾ ਦਿਲਾਂ ਦਾ ਮੇਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ

960562__modiਭਾਰਤ ਤੇ ਬੰਗਲਾਦੇਸ਼ ਦੇ ‘ਚ ਇਤਿਹਾਸਿਕ ਸਰਹੱਦੀ ਜ਼ਮੀਨ ਸਮਝੌਤੇ ਦੀ ਪੁਸ਼ਟੀ ਨੂੰ ਦਿਲਾਂ ਦਾ ਮਿਲਣ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਇਸ ਪ੍ਰਕਾਰ ਦੇ ਸਮਝੌਤੇ ‘ਤੇ ਸੰਸਾਰ ਦੇ ਕਿਸੇ ਹੋਰ ਹਿੱਸੇ ‘ਚ ਹਸਤਾਖ਼ਰ ਕੀਤੇ ਜਾਂਦੇ ਤਾਂ ਇਹ ਨੋਬਲ ਇਨਾਮ ਦਾ ਹੱਕਦਾਰ ਹੁੰਦਾ। ਮੋਦੀ ਨੇ ਨਵੀਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਬੁੱਧੀਜੀਵੀਆਂ, ਰਾਜਨੇਤਾਵਾਂ, ਨੌਕਰਸ਼ਾਹਾਂ ਤੇ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਸਰਹੱਦੀ ਜ਼ਮੀਨ ਸਮਝੌਤਾ ਜ਼ਮੀਨ ਦੇ ਏਧਰ ਆਉਣ ਤੇ ਉੱਧਰ ਜਾਣ ਨਾਲ ਸਬੰਧਤ ਹੈ ਤਾਂ ਫਿਰ ਤੋਂ ਸੋਚੋ। ਇਹ ਦਿਲਾਂ ਦਾ ਮਿਲਣ ਹੈ। ਵਿਵਾਦਿਤ ਸੀਮਾ ਮੁੱਦੇ ਨੂੰ ਸੁਲਝਾਉਣ ਲਈ 41 ਸਾਲ ਪਹਿਲਾਂ ਕੀਤੇ ਗਏ ਸਮਝੌਤੇ ਦੀ ਪੁਸ਼ਟੀ ਦੇ ਬਾਰੇ ‘ਚ ਮੋਦੀ ਨੇ ਇੱਕ ਮੀਡੀਆ ਰਿਪੋਰਟ ਦਾ ਜ਼ਿਕਰ ਕੀਤਾ ਜਿਸ ‘ਚ ਇਸਦੀ ਤੁਲਨਾ ਬਰਲਿਨ ਦੀ ਦੀਵਾਰ ਡਿੱਗਣ ਨਾਲ ਕੀਤੀ ਗਈ ਹੈ।

Install Punjabi Akhbar App

Install
×