ਬੰਗਲਾਦੇਸ਼ ‘ਚ ਕਿਸ਼ਤੀ ਪਲਟਣ ਨਾਲ 66 ਲੋਕਾਂ ਦੀ ਮੌਤ

banglaਬੰਗਲਾਦੇਸ਼ ਦੀ ਪਦਮਾ ਨਦੀ ‘ਚ ਇੱਕ ਮਾਲ ਵਾਹਕ ਜਹਾਜ਼ ਨਾਲ ਟੱਕਰ ਹੋ ਜਾਣ ਤੋਂ ਬਾਅਦ 150 ਤੋਂ ਜ਼ਿਆਦਾ ਲੋਕਾਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਪਲਟ ਗਈ। ਹਾਦਸੇ ‘ਚ ਹੁਣ ਤੱਕ 66 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ਯਾਤਰਾ ਸ਼ੁਰੂ ਹੋਣ ਦੇ ਕਰੀਬ 15 ਮਿੰਟ ਬਾਅਦ ਕਿਸ਼ਤੀ ਦੀ ਇੱਕ ਮਾਲ ਵਾਹਕ ਜਹਾਜ਼ ਨਾਲ ਟੱਕਰ ਹੋ ਗਈ। ਪੁਲਿਸ ਨੇ ਕਿਹਾ ਕਿ ਬੰਗਲਾਦੇਸ਼ ਅੰਤਰਦੇਸ਼ੀ ਜਲ ਟਰਾਂਸਪੋਰਟ ਨਿਗਮ ( ਬੀਆਈਡਬਲਿਊਟੀਸੀ ) ਦੀ ਇੱਕ ਕਿਸ਼ਤੀ ਨੇ ਡੁੱਬੀ ਹੋਈ ਕਿਸ਼ਤੀ ਦਾ ਪਤਾ ਲਗਾ ਲਿਆ ਹੈ ਤੇ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਅਧਿਕਾਰੀ ਨੇ ਕਿਹਾ ਹੁਣ ਤਕ ਬਚਾਅ ਕਰਮੀਆਂ ਨੇ 66 ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ‘ਚ ਬੱਚੇ ਤੇ ਔਰਤਾਂ ਦੀਆਂ ਲਾਸ਼ਾਂ ਸ਼ਾਮਿਲ ਹਨ। ਪਿੰਡ ਵਾਲਿਆਂ ਨੇ ਦੁਰਘਟਨਾ ਤੋਂ ਬਾਅਦ ਕਿਸ਼ਤੀਆਂ ਦੀ ਮਦਦ ਨਾਲ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਪੁਲਿਸ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਕਿਸ਼ਤੀ ‘ਚ ਕੁਲ ਕਿੰਨੇ ਲੋਕ ਸਵਾਰ ਸਨ।

 

Install Punjabi Akhbar App

Install
×