ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਲਜ਼ੀਅਮ ਦੇ ਗੁਰਦਵਾਰਾ ਸਾਹਿਬ ਵਿਖੇ ਅਰਦਾਸ

ਈਪਰ, ਬੈਲਜ਼ੀਅਮ – ਬਣਦੀਆਂ ਸਜ਼ਾਵਾਂ ਪੂਰੀਆਂ ਕੱਟਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਨਜ਼ਰਬੰਦ ਰਾਜਸੀ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਦੁਨੀਆਂ ਭਰ ਦੇ ਸਿੱਖ ਅਰਦਾਸਾਂ ਕਰ ਰਹੇ ਹਨ। ਜਿਵੇਂ ਸਿੱਖ ਪੰਥ ਦੇ ਸੱਦੇ ਤੇ ਦੁਨੀਆਂ ਦੇ ਹਰ ਕੋਨੇ ਵਿੱਚ ਮੌਜੂਦ ਸਿੱਖ ਆਪਣੇ ਨੇੜਲੇ ਗੁਰਦਵਾਰਾ ਸਾਹਿਬਾਨਾਂ ਵਿੱਚ ਕੌਂਮ ਦੇ ਸਰਮਾਏ ਇਹਨਾਂ ਬੰਦੀ ਸਿੰਘਾਂ ਲਈ ਅਰਦਾਸ ਬੇਨਤੀਆਂ ਕਰ ਰਹੇ ਇਸੇ ਸੱਦੇ ਮੁਤਾਬਕ ਬੈਲਜ਼ੀਅਮ ਦੇ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਅਤੇ ਗੁਰਦਵਾਰਾ ਸਿੰਘ ਸਭਾ ਕਨੋਕੇ ਹੀਸਟ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦਿਆਂ ਬੈਲਜ਼ੀਅਮ ਦੀਆਂ ਸੰਗਤਾਂ ਨੇ ਕੌਂਮੀ ਨਾਇਕਾਂ ਦੀ ਪੱਕੀ ਰਿਹਾਈ ਦੀ ਕਾਮਨਾਂ ਕੀਤੀ ਹੈ।

(ਪ੍ਰਗਟ ਸਿੰਘ ਜੋਧਪੁਰੀ)

psjodhpuri@hotmail.com

Install Punjabi Akhbar App

Install
×