ਸ਼ਰਾਬ ਮਾਮਲੇ ‘ਚ ਗ੍ਰਿਫਤਾਰ ਹੋ ਸਕਦੇ ਹਨ ਆਪ ਉਮੀਦਵਾਰ ਨਰੇਸ਼ ਬਲਿਆਨ

blyianਮਤਦਾਨ ਤੋਂ ਪਹਿਲਾ ਆਮ ਆਦਮੀ ਪਾਰਟੀ ਲਈ ਸਮੱਸਿਆ ਖੜੀ ਹੋ ਗਈ ਹੈ। ਦਿੱਲੀ ਪੁਲਿਸ ਵਲੋਂ ਫੜੀ ਗਈ ਸ਼ਰਾਬ ਦੇ ਮਾਮਲੇ ‘ਚ ਆਪ ਨੇਤਾ ਅਤੇ ਉਮੀਦਵਾਰ ਨਰੇਸ਼ ਬਲਿਆਨ ਗ੍ਰਿਫਤਾਰ ਹੋ ਸਕਦੇ ਹਨ। ਦਿੱਲੀ ਪੁਲਿਸ ਕਮਿਸ਼ਨਰ ਬੀ.ਐਸ. ਬੱਸੀ ਨੇ ਉਨ੍ਹਾਂ ਨੂੰ ਇਸ ਮਾਮਲੇ ‘ਚ ਸੰਮਨ ਭੇਜਿਆ ਸੀ ਪਰ ਉਹ ਉਥੇ ਨਹੀਂ ਗਏ। ਇਸ ਬਾਰੇ ‘ਚ ਕਮਿਸ਼ਨਰ ਬੱਸੀ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਬਲਿਆਨ ਦੇ ਖਿਲਾਫ ਸਬੂਤ ਹਨ ਅਤੇ ਉਨ੍ਹਾਂ ਨੇ ਨਿਰਪੱਖ ਜਾਂਚ ਕੀਤੀ ਹੈ। ਇਸ ਤੋਂ ਬਾਅਦ ਬਲਿਆਨ ਨੂੰ ਨੋਟਿਸ ਭੇਜਿਆ ਸੀ ਅਤੇ ਉਹ ਪੂਰੀ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾ ਆਪ ਨੇਤਾ ਆਸ਼ੂਤੋਸ਼ ਨੇ ਸਵੇਰੇ ਟਵੀਟ ਕਰਕੇ ਭਾਜਪਾ ਵਲੋਂ ਦਿੱਲੀ ਪੁਲਿਸ ‘ਤੇ ਦਬਾਅ ਪਾਉਣ ਦਾ ਦੋਸ਼ ਲਗਾਇਆ। ਆਪ ਨੇ ਬਲਿਆਨ ‘ਤੇ ਮਾਮਲਾ ਦਰਜ ਕਰਾਉਣ ਲਈ ਅਮਿਤ ਸ਼ਾਹ ‘ਤੇ ਦੋਸ਼ ਲਗਾਇਆ।

Install Punjabi Akhbar App

Install
×