ਬਲਰਾਜ ਓਬਰਾਏ ਬਾਜ਼ੀ ਸਿਹਤ ਵਿਭਾਗ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰ ਨਾਮਜਦ

Baziਬਲਰਾਜ ਓਬਰਾਏ ਬਾਜ਼ੀ ਪ੍ਰਸਿੱਧ ਨਾਵਲਕਾਰ ਅਤੇ ਸ਼ੋਸ਼ਲ ਵਰਕਰ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਪੀ.ਸੀ. ਅਤੇ ਪੀ.ਐਨ.ਡੀ. ਐਕਟ 1994 ਅਨੁਸਾਰ ਜ਼ਿਲ੍ਹਾ ਸਲਾਹਕਾਰ ਕਮੇਟੀ ਸੰਗਰੂਰ ਦਾ ਪੁਨਰਗਠਨ ਕਰਕੇ ਮੈਂਬਰ ਨਾਮਜਦ ਕੀਤਾ ਗਿਆ ਹੈ।ਬਲਰਾਜ ਓਬਰਾਏ ਬਾਜ਼ੀ ਪਿਛਲੇ ਕਈ ਸਾਲਾਂ ਤੋਂ ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਯਾਦਗਾਰੀ ਟਰੱਸਟ (ਰਜਿ:) ਸੰਗਰੂਰ ਦੇ ਬੈਨਰ ਹੇਠ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਇਕ ਸ਼ੋਸ਼ਲ ਵਰਕਰ ਵੱਜੋਂ ਦਿਲਚਸਪੀ ਲੈ ਰਹੇ ਹਨ। ਪ੍ਰਸਿੱਧ ਸੁਤੰਤਰਤਾ ਸੰਗਰਾਮੀ ਸਵਰਗੀ ਕਾਮਰੇਡ ਜਗਦੀਸ਼ ਚੰਦਰ ਜੀ ਦੇ ਸਪੁੱਤਰ ਹੋਣ ਦੇ ਨਾਤੇ ਉਹਨਾਂ ਦੀ ਹਿੰਮਤ ਸਦਕਾ ਸਿਵਲ ਹਸਪਤਾਲ ਸੰਗਰੂਰ ਦਾ ਨਾਮ  ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਸੰਗਰੂਰ ਰੱਖਿਆ ਗਿਆ। ਬਲਰਾਜ ਓਬਰਾਏ ਬਾਜ਼ੀ ਦੀ ਨਾਮਜ਼ਦਗੀ ਉਤੇ ਸਾਹਿਤਕਾਰਾਂ ਅਤੇ ਬਾਜ਼ੀ ਦੇ ਸ਼ੁੱਭ ਚਿੰਤਕਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ ਹੈ। ਡਾ. ਤੇਜਵੰਤ ਮਾਨ, ਡਾ. ਕੁਲਵੰਤ ਸਿੰਘ, ਦੇਸ਼ ਭੂਸ਼ਣ, ਜਰਨੈਲ ਸਿੰਘ, ਹਰਜੀਤ ਢੀਂਗਰਾਂ, ਵਿਨੋਦ ਸ਼ਰਮਾ, ਹਰਬੰਸ ਲਾਲ ਪਾਠਕ, ਰਿੰਕੂ ਗਰਗ ਨੇ ਵਧਾਈ ਦਿੱਤੀ। ਸ਼੍ਰੀ ਬਾਜ਼ੀ ਨੇ ਸਤਿਕਾਰਯੋਗ ਡਾ. ਸੁਬੋਧ ਗੁਪਤਾ ਸਿਵਲ ਸਰਜਨ ਸੰਗਰੂਰ ਦਾ ਹਾਰਦਿਕ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਿਹਤ ਵਿਭਾਗ ਵੱਲੋਂ ਭਰੂਣ ਹੱਤਿਆ ਵਿਰੋਧੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਵਿੱਚ ਭਰਪੂਰ ਸਹਿਯੋਗ ਦੇਣਗੇ।

Install Punjabi Akhbar App

Install
×