ਬਲਜੀਤ ਸਿੰਘ ਬਰਾੜ ਐਡੀਟਰ-ਇਨ-ਚੀਫ ਦਾ ਸਨਮਾਨ

image1

ਮੈਰੀਲੈਂਡ – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਬਲਜੀਤ ਸਿੰਘ ਬਰਾੜ ਅਦਾਰਾ ‘ਪੰਜਾਬ ਟਾਈਮਜ਼’ ਜਲੰਧਰ ਨੂੰ ਗੁਰੂਦੁਆਰੇ ਵਿਖੇ ਸਨਮਾਨਿਤ ਕੀਤਾ ਹੈ। ਜਿੱਥੇ ਉਨ੍ਹਾਂ ਵਲੋਂ ਆਪਣੇ ਸੰਬੋਧਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਹਿਰਦੇ ਵਿੱਚ ਵਸਾਉਣ ਦੀ ਗੱਲ ਕੀਤੀ ਹੈ। ਉੱਥੇ ਉਨ੍ਹਾਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਦਾ ਹੋਕਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬੀ ਹਰ ਖੇਤਰ ਵਿੱਚ ਬੁਲੰਦੀਆਂ ਛੋਹ ਰਹੇ ਹਨ। ਪਰ ਨਿੰਦਿਆ ਚੁਗਲੀ ਅਤੇ ਪਿਛਾਂਹ ਖਿੱਚੂ ਰਵੱਈਏ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਹੀ ਉਹ ਸਮਾਜ ਵਿੱਚ ਮੋਹਰੀ ਖਿਤਾਬ ਹਾਸਲ ਕਰ ਸਕਣਗੇ। ਉਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਗਾਗਰ ਵਿੱਚ ਸਾਗਰ ਸਮੋ ਦਿੱਤਾ, ਜੋ ਕਾਬਲੇ ਤਾਰੀਫ ਸੀ।

ਸਟੇਜ ਸਕੱਤਰ ਗੁਰਚਰਨ ਸਿੰਘ ਵਲੋਂ ਉਨ੍ਹਾਂ ਵਲੋਂ ਕਹੇ ਸ਼ਬਦਾਂ ਨੂੰ ਤਾਰੀਫਿਆ ਅਤੇ ਹੈੱਡ ਗ੍ਰੰਥੀ ਸੁਰਜੀਤ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਬਲਜੀਤ ਸਿੰਘ ਬਰਾੜ ਐਡੀਟਰ-ਇਨ-ਚੀਫ ਨੂੰ ਸਨਮਾਨਿਤ ਕਰਨ। ਬਲਜੀਤ ਸਿੰਘ ਬਰਾੜ ਜੋ ਪੰਜਾਬ ਅਤੇ ਪੰਜਾਬੀ ਦੀ ਸੇਵਾ ਕਰ ਰਹੇ ਹਨ, ਉੱਥੇ ਪ੍ਰਵਾਸੀਆਂ ਦੇ ਵੀ ਚਹੇਤੇ ਹਨ। ਜਿਸ ਕਰਕੇ ਉਨਾ ਨੂੰ ਹੈੱਡ ਗਰੰਥੀ ਸੁਰਜੀਤ ਸਿੰਘ ਨੇ ਸਿਰੋਪਾਉ ਨਾਲ ਸਨਮਾਨਿਤ ਕੀਤਾ।ਉਹ ਇਸ ਸਨਮਾਨ ਦੇ ਭਾਗੀਦਾਰ ਉਹ ਅਪਣੀਆਂ ਕਾਰਗੁਜ਼ਾਰੀਆਂ ਸਦਕਾ ਬਣੇ ਹਨ।

Install Punjabi Akhbar App

Install
×