ਸਿੱਖਸ ਆਫ ਅਮੈਰਿਕਾ ਨੇ ਕਿਸਾਨ ਸੰਘਰਸ਼ ਨੂੰ ਹਰ ਤਰ੍ਹਾਂ ਦੀ ਇਮਦਾਦ ਦੇਣ ਦਾ ਕੀਤਾ ਫੈਸਲਾ- ਜਸਦੀਪ ਸਿੰਘ ਜੱਸੀ

ਬਲਜਿੰਦਰ ਸਿੰਘ ਸ਼ੰਮੀ ਨੂੰ ਰਾਜਦੂਤ ਬਣਾ ਕੇ ਰਕੇਸ਼ ਟਿਕੈਤ ਨਾਲ ਮੁਲਾਕਾਤ ਕਰਨ ਲਈ ਭੇਜਿਆ

(ਬਲਜਿੰਦਰ ਸਿੰਘ ਸ਼ੰਮੀ ਰਾਜਦੂਤ ਅਤੇ ਰਕੇਸ਼ ਟਿਕੈਤ)

ਸਿੱਖਸ ਫਾਰ ਅਮੈਰਿਕਾ ਦੇ ਮੁਖੀ ਅਤੇ ਅਮਰੀਕਾ ਦੇ ਪ੍ਰਮੁੱਖ ਸਿੱਖ ਆਗੂ ਜਸਦੀਪ ਸਿੰਘ ਜੱਸੀ ਨੇ ਪੰਜਾਬੀ ਰਾਈਟਰ ਵੀਕਲੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਸ ਆਫ ਅਮੈਰਿਕਾ ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਹਰ ਤਰ੍ਹਾਂ ਦੀ ਇਮਦਾਦ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਜ਼ਮੀਨੀ ਹਕੀਕਤ ਪਤਾ ਕਰਨ ਲਈ ਬਲਜਿੰਦਰ ਸਿੰਘ ਨੂੰ ਸ਼ੰਮੀ ਸਿੱਖਸ ਫਾਰ ਅਮੈਰਿਕਾ ਦਾ ਰਾਜਦੂਤ ਬਣਾ ਕੇ ਭਾਰਤ ਭੇਜਿਆ ਗਿਆ ਹੈ ਜਿਨ੍ਹਾਂ ਨੇ ਯੂ.ਪੀ. ਦੇ ਧੱਕੜ ਕਿਸਾਨ ਆਗੂ ਰਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਸ੍ਰ. ਜੱਸੀ ਨੇ ਦੱਸਿਆ ਕਿ ਸ੍ਰ. ਬਲਜਿੰਦਰ ਸਿੰਘ ਸ਼ੰਮੀ ਨੇ ਅੰਦੋਲਨ ਨੂੰ ਪੂਰੀ ਤਰ੍ਹਾਂ ਵਾਚਿਆ ਹੈ ਅਤੇ ਇਹ ਪਤਾ ਕੀਤਾ ਹੈ ਕਿ ਕਿੱਥੇ ਕਿੱਥੇ ਕੀ ਕੀ ਲੋੜ ਹੈ? ਉਹਨਾਂ ਦੱਸਿਆ ਕਿ ਸਿੱਖਸ ਫਾਰ ਅਮਰੀਕਾ ਜਥੇਬੰਦੀ ਕਿਸਾਨੀ ਸੰਘਰਸ਼ ਦਾ ਮੁਕੰਮਲ ਸਮਰਥਨ ਕਰਦੀ ਹੈ ਅਤੇ ਅਸੀਂ ਆਉਣ ਵਾਲੇ ਸਮੇਂ ਵਿਚ ਕਿਸਾਨੀ ਧਰਨਿਆਂ ਦੀ ਹਰ ਲੋੜ ਪੂਰੀ ਕਰਾਂਗੇ। ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਉੱਪਰ ਗੌਰ ਕਰਨ ਅਤੇ ਜਿੰਨੀ ਵੀ ਜਲਦੀ ਹੋ ਸਕਦਾ ਹੈ ਕਿ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦਾ ਸਤਿਕਾਰ ਹਾਸਲ ਕਰਕੇ ਉਹਨਾਂ ਨੂੰ ਆਪੋ-ਆਪਣੇ ਘਰਾਂ ਨੂੰ ਵਾਪਸ ਜਾਣ ਦਾ ਮੌਕਾ ਦੇਣ।

Install Punjabi Akhbar App

Install
×