ਨਰੋਆ ਸਾਹਿਤ ਆਦਰਸ਼ ਨਾਗਰਿਕ ਬਣਾਉਂਦਾ – ਬਲਜਿੰਦਰ ਮਾਨ

(ਸੰਪਾਦਕ  ਬਲਜਿੰਦਰ ਮਾਨ , ਮੁੱਖ ਅਧਿਆਪਕਾ ਹਰਮੀਤ ਕੌਰ ਅਤੇ ਸਟਾਫ਼ ਮੈਂਬਰਾਂ ਨੂੰ ਆਪਣੀਆਂ ਪੁਸਤਕਾਂ ਦਾ ਸੈੱਟ ਭੇਟ ਕਰਦੇ ਹੋਏ)

ਮਾਹਿਲਪੁਰ : ਇੱਥੋਂ ਪੰਜ ਕਿਲੋਮੀਟਰ ਦੂਰ ਸਰਕਾਰੀ ਹਾਈ ਸਕੂਲ ਮੈਲੀ ਵਿੱਚ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਬਾਲ ਸਾਹਿਤ ਲੇਖਕ  ਬਲਜਿੰਦਰ ਮਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਰੋਆ ਸਾਹਿਤ ਸਾਨੂੰ ਆਦਰਸ਼  ਨਾਗਰਿਕ ਬਣਾਉਂਦਾ ਹੈ । ਉਨ੍ਹਾਂ ਅੱਗੇ ਕਿਹਾ ਕਿ ਜੇਕਰ ਉਹ ਇਸ ਸਕੂਲ ਚੋਂ ਪੜ੍ਹਾਈ ਕਰਕੇ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਸਕਦਾ ਹੈ ਤਾਂ ਇੱਥੋਂ ਦਾ ਹਰ ਵਿਦਿਆਰਥੀ ਹਰ ਖੇਤਰ ਵਿੱਚ ਕਾਮਯਾਬ ਹੋ ਸਕਦਾ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਸਾਹਿਤ ਸਿਰਜਣਾ ਦੇ ਟਿਪਸ ਦਿੰਦਿਆਂ ਕਿਹਾ ਕਿ ਕੁਝ ਵੀ ਰਚਨਾ ਕਰਨ ਤੋਂ ਪਹਿਲਾਂ ਸਾਨੂੰ ਨਰੋਈਆਂ   ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ।
ਇਸ ਮੌਕੇ ਸਕੂਲ ਦੀ ਹੈੱਡ ਮਿਸਟਰੈੱਸ ਹਰਮੀਤ ਕੌਰ ਨੇ ਕਿਹਾ ਕਿ ਇਸ ਸਕੂਲ ਨੂੰ ਆਪਣੇ ਇਸ ਪੁਰਾਣੇ ਵਿਦਿਆਰਥੀ ਤੇ ਬਹੁਤ ਮਾਣ ਹੈ। ਸਾਡੇ ਸਭ ਵਿਦਿਆਰਥੀ ਇਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰੇਰਨਾ ਲੈ ਕੇ ਉੱਚੀਆਂ ਮੰਜ਼ਿਲਾਂ ਦੇ ਪਾਂਧੀ ਬਣਨਗੇ। ਉਨ੍ਹਾਂ  ਸਕੂਲ ਨੂੰ ਆਪਣੀਆਂ ਪੁਸਤਕਾਂ ਦਾ ਇੱਕ ਸੈੱਟ ਵੀ ਭੇਟ ਕੀਤਾ। ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਬੜੇ ਰੌਚਿਕ ਢੰਗ ਨਾਲ ਦਿੱਤੇ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਫ਼ਲਤਾ ਪ੍ਰਾਪਤ ਕਰਨ ਲਈ ਮਿਹਨਤ ਦਾ ਲੜ ਫੜ ਕੇ ਰੱਖਣ। ਇਸ ਮੌਕੇ ਮੈਡਮ ਸੁਰਿੰਦਰ ਕੌਰ, ਮਨਜੀਤ ਕੌਰ, ਹਰਿੰਦਰ ਸਿੰਘ, ਮਨਜੀਤ ਸਿੰਘ, ਅਤੇ ਕਮਲ ਕਿਸ਼ੋਰ ਨੇ ਆਪਣੇ ਵਿਚਾਰ ਪੇਸ਼ ਕੀਤੇ ।

Install Punjabi Akhbar App

Install
×