ਬਾਲ ਸਾਹਿਤ ਜਗਤ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਸਰਗਰਮ ਬਲਜਿੰਦਰ ਮਾਨ

ਬਾਲ ਸਾਹਿਤ ਜਗਤ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਬਲਜਿੰਦਰ ਮਾਨ ਸਿਰਜਣਾ, ਸੰਪਾਦਨਾ ਅਤੇ ਪ੍ਰਕਾਸ਼ਨਾ ਦੇ ਕਾਰਜਾਂ ਨੂੰ ਬਾਖੂਬੀ ਨਿਭਾ ਰਿਹਾ ਹੈ। ਉਸਨੇ ਆਪਣੀ ਘਾਲਣਾ ਨਾਲ ਇਸ ਖੇਤਰ ਵਿਚ ਨਿਵੇਕਲਾ ਮੁਕਾਮ ਸਿਰਜਿਆ ਹੋਇਆ ਹੈ।ਨਿੱਕੀਆਂ ਕਰੂੰਬਲਾਂ ਬਾਲ ਰਸਾਲਾ ਉਸਦੀ ਨੇਕ ਨੀਤੀ ਨਾਲ ਕੀਤੀ ਮਿਹਨਤ ਦੀ ਮਿਸਾਲ ਹੈ। ਅਜ ਪੂਰੇ ਪੰਜਾਬ ਵਿਚੋਂ 1995 ਤੋਂ ਨਿਰੰਤਰ ਛਪਣ ਵਾਲਾ ਨਿਜੀ ਖੇਤਰ ਦਾ ਇਹ ਇਕੋ ਇਕ ਬਾਲ ਰਸਾਲਾ ਹੈੇ। ਜਿਸ ਰਾਹੀਂ ਬਾਲ ਸਾਹਿਤਕਾਰਾਂ ਦੀ ਇਕ ਨਵੀਂ ਪਨੀਰੀ ਤਿਆਰ ਕੀਤੀ ਜਾ ਰਹੀ ਹੈ। ਉਹ ਹਿੰਮਤੀ ਅਤੇ ਲਗਨ ਵਾਲਾ ਬਾਲ ਸਾਹਿਤ ਦਾ ਸਿਰਜਕ ਹੈ।ਉਸਦੀਆਂ ਰਚਨਾਵਾਂ ਵਿਚੋਂ ਦੋਆਬੇ ਦੀਆਂ ਸੰਧੂਰੀ ਅੰਬੀਆਂ ਦੀ ਮਹਿਕ ਅਤੇ ਟਹਿਕ ਦਾ ਆਨੰਦ ਮਿਲਦਾ ਹੈ। ਪੁਸਤਕ ‘ਰੱਜ ਰੱਜ ਮਿਲਦਾ ਪਿਆਰ ਬੇਲੀਓ’ਵਿਚ ਉਸਨੇ ਹਰ ਉਮਰ ਵਰਗ ਦੇ ਬਾਲ ਵਿਦਿਆਰਥੀ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਦਾ ਮਨੋਰੰਜਕ ਢੰਗ ਨਾਲ ਉਪਰਾਲਾ ਕੀਤਾ ਹੈ।ਉਸਦੇ ਬਾਲ ਗੀਤ ਤਾਂ ਪਾਠਕ ਪੜ੍ਹਦੇ ਪੜ੍ਹਦੇ ਹੀ ਗੁਣਗੁਨਾਉਣ ਲਗ ਪੈਂਦੇ ਹਨ।ਬੱਚਿਆਂ ਨੇ ਇਹ ਗੀਤ ਗਾ ਕੇ ਪੰਜਾਬ ਪੱਧਰੀ ਕਈ ਮੁਕਾਬਲਿਆਂ ਨੂੰ ਜਿਤਿਆ ਹੈ। ਇਹ ਗੀਤ ਵਿਦਿਆਰਥੀਆਂ ਦੀ ਪਹਿਲੀ ਪਸੰਦ ਇਸ ਕਰਕੇ ਵੀ ਬਣਦੇ ਹਨ ਕਿ ਇਹਨਾਂ ਵਿਚ ਲੋਹੜੇ ਦੀ ਰਵਾਨਗੀ ਹੈ।ਬਾਲ ਸਾਹਿਤ ਖਾਸ ਕਰ ਕਾਵਿ ਸਾਹਿਤ ਦੀ ਇਹ ਸਿਫਤ ਹੁੰਦੀ ਹੈ ਕਿ ਇਸ ਵਿਚ ਸੁਰ ਤਾਲ ਦਾ ਮੇਲ ਹੋਵੇ। ਇੰਜ ਇਹ ਕਵਿਤਾਵਾਂ ਤੇ ਗੀਤ ਸਾਡੇ ਜੀਵਨ ਦੇ ਸੁਰ ਤਾਲ ਨੂੰ ਅਜੋਕੇ ਸਮੇਂ ਨਾਲ ਕਦਮ ਮਿਲਾਉਣ ਦੇ ਸਮਰੱਥ ਬਣਾਉਂਦੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks