ਆਸਟ੍ਰੇਲੀਆਈ ਲੋਕਾਂ ਦੀ ਮੁੱਖ ਸੈਰਗਾਹ ‘ਬਾਲੀ’ ਦੇ ਲੋਕ ਕਰ ਰਹੇ ਹਨ ਭੁੱਖ ਦਾ ਸਾਮਨਾ -ਮਾਰਟਾ ਪਸਕੁਆਲ ਜੁਆਨਾਲਾ ਦੀ ਰਿਪੋਰਟ

(ਦ ਏਜ ਮੁਤਾਬਿਕ) ਬਾਲੀ ਪਰਬਤ -ਆਸਟ੍ਰੇਲੀਆਈ ਲੋਕਾਂ ਦੀ ਮੁੱਖ ਸੈਰਗਾਹ ਦੇ ਲੋਕ ਬੀਤੇ ਕਈ ਮਹੀਨਿਆਂ ਤੋਂ ਫੈਲੀ ਕਰੋਨਾ ਦੀ ਬਿਮਾਰੀ ਕਾਰਨ ਬੰਦ ਹੋਏ ਬਾਰਡਰਾਂ ਕਾਰਨ ਸੈਲਾਨੀਆਂ ਦੇ ਨਾ ਆਉਣ ਦੀ ਵਜਾਹ ਨਾਲ ਸਭ ਆਪਣੇ ਕੰਮ-ਧੰਦੇ ਬੰਦ ਕਰਕੇ ਬੈਠੇ ਹਨ ਅਤੇ ਨੌਬਤ ਹੁਣ ਇੱਥੋਂ ਤੱਕ ਆ ਗਹੀ ਹੈ ਕਿ ਇੱਥੇ ਦੇ ਲੋਕ ਭੁੱਖ ਦਾ ਸ਼ਿਕਾਰ ਹੋਣ ਲੱਗੇ ਹਨ। ਕਿਉਂਕਿ ਇੱਥੇ ਦੀ ਸਾਰੀ ਅਰਥ-ਵਿਵਸਥਾ ਹੀ ਸੈਰ-ਸਪਾਟੇ ਉਪਰ ਟਿਕੀ ਹੋਈ ਅਤੇ ਮੱਖ ਧੰਦਾ ਹੀ ਬੰਦ ਹੋ ਜਾਣ ਕਾਰਨ ਸਰਕਾਰੀ ਆਂਕੜਿਆਂ ਮੁਤਾਬਿਕ, ਇੱਥੇ ਬੇਰੌਜ਼ਗਾਰੀ ਦੀ ਦਰ 7.5% ਹੋ ਗਈ ਹੈ -ਪਰੰਤੂ ਗੈਰ ਸਰਕਾਰੀ ਤੱਥਾਂ ਦੇ ਮੁਤਾਬਿਕ ਇਹ ਦਰ ਹੋਰ ਵੀ ਕਿਤੇ ਜ਼ਿਆਦਾ ਹੈ ਅਤੇ ਕਈ ਅਦਾਰਿਆਂ ਨੇ ਤਾਂ ਇਸਨੂੰ 80% ਤੱਕ ਵੀ ਐਲਾਨਿਆ ਹੋਇਆ ਹੈ ਕਿਉਂਕਿ ਸਰਕਾਰੀ ਤੱਥਾਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਜਿਹੜੇ ਲੋਕ ਨਾਮਾਂਕਿਤ ਹਨ ਉਨ੍ਹਾਂ ਆਂਕੜਿਆਂ ਮੁਤਾਬਿਕ ਤਾਂ ਦਰ 7.5% ਹੀ ਬਣਦੀ ਹੈ ਅਤੇ ਇਸ ਦੇ ਉਲਟ ਸਮਾਜਿਕ ਤੌਰ ਤੇ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕਿ ਰੌਜ਼ਗਾਰ ਤੋਂ ਵਾਂਝੇ ਹੋ ਚੁਕੇ ਹਨ ਪਰੰਤੂ ਉਹ ਸਰਕਾਰ ਦੇ ਰਜਿਸਟਰ ਅੰਦਰ ਦਰਜ ਨਹੀਂ ਹਨ। ਬੱਚਿਆਂ ਲਈ ਜ਼ਰੂਰੀ ਸਾਮਾਨ ਦੇ ਨਾਲ ਨਾਲ ਰੋਟੀ ਦੇ ਵੀ ਲਾਲੇ ਪੈ ਗਏ ਹਨ ਅਤੇ ਦਵਾਈਆਂ ਵਾਸਤੇ ਵੀ ਪੈਸਿਆਂ ਦੀ ਘਾਟ ਹੈ। ਕਈ ਲੋਕ ਆਪਣੀਆਂ ਕਾਰਾਂ, ਸਕੂਟਰ ਤੋਂ ਲੈ ਕੇ ਆਪਣੇ ਕੰਮ-ਧੰਦੇ ਜਾਂ ਨਿਜੀ ਵਸਤੂਆਂ ਤੱਕ ਵੇਚ ਰਹੇ ਹਨ ਤਾਂ ਜੋ ਆਪਣੀ ਰੋਜ਼-ਮਰਾਹ ਦੀ ਜ਼ਿੰਦਗੀ ਨਾਲ ਨਿਭਾਇਆ ਜਾ ਸਕੇ। ਕੁੱਝ ਲੋਕ ਤਾਂ ਮਹਿਜ਼ ਚਾਵਲ ਖਾ ਕੇ ਹੀ ਗੁਜ਼ਾਰਾ ਕਰ ਰਹੇ ਹਨ ਅਤੇ ਉਹ ਵੀ ਦਿਨ ਵਿੱਚ ਸਿਰਫ ਇੱਕ ਵਾਰ ਹੀ। ਕੁੱਝ ਹੋਟਲਾਂ ਦੇ ਸਟਾਫ ਮੈਂਬਰ ਭੁੱਖੇ ਬੱਚਿਆਂ ਨੂੰ ਹੋਟਲ ਅੰਦਰੋਂ ਖਾਣੇ ਆਦਿ ਦੇ ਪੈਕਟ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਆਪਸ ਵਿੱਚ ਭੋਜਨ ਲਈ ਲੜਾਈ ਨਾ ਕਰਨ ਅਤੇ ਸ਼ਾਂਤ ਰਹਿਣ ਦੀ ਗੁਜ਼ਾਰਿਸ਼ ਵੀ ਕਰ ਰਹੇ ਹਨ। ਬਜ਼ਾਰ ਅਤੇ ਗਲੀਆਂ ਸੁੰਨੇ ਪਏ ਹਨ ਅਤੇ ਭੁੱਖੇ ਲੋਕ ਵੀ ਆਪਣੇ ਆਪਣੇ ਘਰਾਂ ਅੰਦਰ ਹੀ ਡੱਕੇ ਹੋਏ ਹਨ। ਕਈ ਲੋਕਾਂ ਨੂੰ ਕੁੱਝ ਕੰਮ ਕਰਨ ਦੇ ਬਦਲੇ ਵਿੱਚ ਉਜਰਤਾਂ ਵੀ ਬਹੁਤ ਘੱਟ ਮਿਲ ਰਹੀਆਂ ਹਨ ਅਤੇ ਕਈਆਂ ਨੂੰ ਤਾਂ 9 ਘੰਟੇ ਕੰਮ ਕਰਨ ਬਦਲੇ ਮਹਿਜ਼ 10 ਡਾਲਰ ਹੀ ਮਿਲ ਰਹੇ ਹਨ। ਕਈ ਟੈਕਸੀ ਡ੍ਰਾਈਵਰਾਂ ਅਤੇ ਗਾਈਡਾਂ ਨੂੰ ਤਾਂ ਆਪਣਾ ਘਰ ਚਲਾਉਣ ਅਤੇ ਬੀਵੀ-ਬੱਚਿਆਂ ਨੂੰ ਪਾਲਣ ਲਈ ਡੇਨੇਸ਼ਨਾਂ ਤੱਕ ਵੀ ਮੰਗਣੀਆਂ ਪੈ ਰਹੀਆਂ ਹੈ। ਕੁੱਲ ਮਿਲਾ ਕੇ ਸਥਿਤੀਆਂ ਬਹੁਤ ਹੀ ਨਾਜ਼ੁਕ ਮੋੜ ਉਪਰ ਪਹੁੰਚ ਗਈਆਂ ਹਨ ਅਤੇ ਛੇਤੀ ਹੀ ਕੁੱਝ ਨਾ ਕੁੱਝ ਕਰਨ ਦੀ ਮੰਗ ਲੈ ਕੇ ਕਤਾਰ ਵਿੱਚ ਖੜ੍ਹੀਆਂ ਆਮ ਹੀ ਦਿਖਾਈ ਦੇ ਰਹੀਆਂ ਹਨ।

Install Punjabi Akhbar App

Install
×