ਸ. ਬਲਬੀਰ ਸਿੰਘ ਸੀਨੀਅਰ ਨੂੰ ਪਾਕਿਸਤਾਨੀ ਹਾਕੀ ਭਾਈਚਾਰੇ ਨੇ ਕੀਤਾ ਯਾਦ

ਕਰਾਚੀ, 26 ਮਈ – ਤਿੰਨ ਵਾਰ ਦੇ ਉਲੰਪਿਕ ਗੋਲਡ ਮੈਡਲਿਸਟ ਸ. ਬਲਬੀਰ ਸਿੰਘ ਸੀਨੀਅਰ ਦੇ ਹੋਏ ਦਿਹਾਂਤ ‘ਤੇ ਪਾਕਿਸਤਾਨੀ ਹਾਕੀ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਬਲਬੀਰ ਸਿੰਘ ਨੂੰ ਯਾਦ ਕਰਦੇ ਹੋਏ ਪਾਕਿਸਤਾਨੀ ਹਾਕੀ ਭਾਈਚਾਰੇ ਨੇ ਕਿਹਾ ਕਿ ਉਹ ਬਹੁਤ ਹੀ ਪਿਆਰੇ ਤੇ ਨਿਮਰ ਸੁਭਾਅ ਦੇ ਵਿਅਕਤੀ ਸਨ ਅਤੇ ਉਹ ਹਾਕੀ ਦੇ ਮਹਾਨ ਦੂਤ ਸਨ। ਹੁਣ ਤੱਕ ਦੇ ਮਹਾਨ ਸੈਂਟਰ ਫਾਰਵਾਰਡਸ ਵਿਚਾਰੇ ਜਾਣ ਵਾਲੇ ਸ. ਬਲਬੀਰ ਸਿੰਘ ਸੀਨੀਅਰ (97) ਦਾ ਬੀਤੇ ਕੱਲ੍ਹ ਸੋਮਵਾਰ ਨੂੰ ਮੁਹਾਲੀ ਵਿਖੇ ਦਿਹਾਂਤ ਹੋ ਗਿਆ ਸੀ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×