ਗੁਰਜਤਿੰਦਰ ਸਿੰਘ ਰੰਧਾਵਾ ਦੇ ਪਿਤਾ ਬਲਬੀਰ ਸਿੰਘ ਰੰਧਾਵਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

16x20 gs copy
ਨਿਊਯਾਰਕ – ਪੰਜਾਬ ਮੇਲ ਅਖ਼ਬਾਰ ਦੇ ਚੀਫ ਅਡੀਟਰ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਪੰਜਾਬੀ ਭਾਈਚਾਰੇ ਦੀਆਂ ਮਾਣ-ਮੱਤੀਆਂ ਸ਼ਖਸੀਅਤਾਂ ਵੱਲੋਂ ਤੇ ਪਰਿਵਾਰ ਨੇ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਅਤੇ ਉਨ੍ਹਾਂ ਦੀਆਂ ਮਿੱਠੀਆਂ-ਪਿਆਰੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਬਲਬੀਰ ਸਿੰਘ ਰੰਧਾਵਾ ਆਪਣੇ ਪਿੱਛੇ ਇਕਲੌਤਾ ਲੜਕਾ ਗੁਰਜਤਿੰਦਰ ਸਿੰਘ ਰੰਧਾਵਾ ਤੇ ਤਿੰਨ ਲੜਕੀਆਂ ਸਮੇਤ ਪੋਤੇ-ਪੋਤੀਆਂ, ਪੜਪੋਤੇ-ਪੜਪੋਤੀਆਂ ਛੱਡ ਗਏ ਹਨ। ਬਲਬੀਰ ਸਿੰਘ ਰੰਧਾਵਾ ਬਹੁਤ ਮਿਹਨਤੀ, ਮਿਲਾਪੜੇ ਤੇ ਦ੍ਰਿੜ੍ਹ ਇਰਾਦੇ ਦੇ ਸਾਊ ਇਨਸਾਨ ਸਨ, ਜਿਨ੍ਹਾਂ ਦੀ ਘਾਟ ਮਹਿਸੂਸ ਹੁੰਦੀ ਰਹੇਗੀ। ਇਸ ਦੌਰਾਨ ਅਸੈਂਬਲੀ ਮੈਂਬਰ ਐਸ. ਕਾਲੜਾ, ਅਸੈਂਬਲੀ ਮੈਂਬਰ ਜਿਮ ਕੂਪਰ, ਮੇਅਰ ਸਟੀਵ ਲੀ, ਜੋਹਨ ਸਿੰਘ ਗਿੱਲ, ਵਾਈਸ ਮੇਅਰ ਮਨੀ ਗਰੇਵਾਲ, ਅਜੇੈ ਪਾਲ ਰਾਮ, ਸੁਰਿੰਦਰ ਸਿੰਘ ਨਿੱਝਰ, ਜਸਪ੍ਰੀਤ ਸਿੰਘ ਅਟਾਰਨੀ, ਧੀਰਾ ਨਿੱਝਰ, ਤਜਿੰਦਰ ਦੌਸਾਂਝ, ਬੂਟਾ ਬਾਸੀ, ਬੀਬੀ ਸੁਰਜੀਤ ਕੌਰ, ਹਰਜਿੰਦਰ ਸਿੰਘ ਧਾਮੀ, ਸਤਿੰਦਰਪਾਲ ਹੇਅਰ, ਹੁਸਨ ਲੜੋਆ ਬੰਗਾ, ਨਰਿੰਦਰ ਪਾਲ ਸਿੰਘ ਹੁੰਦਲ, ਗੁਰਬਖਸ਼ੀਸ਼ ਸਿੰਘ ਗਰੇਵਾਲ, ਪ੍ਰਿ. ਪ੍ਰੀਤਮ ਸਿੰਘ ਨਾਹਲ, ਗੁਰਦੀਪ ਸਿੰਘ ਨਿੱਝਰ, ਦਿੱਲ ਨਿੱਝਰ, ਸੁਰਿੰਦਰ ਸਿੰਘ ਅਟਵਾਲ, ਅਮ੍ਰਿਤਪਾਲ ਸਿੰਘ ਨਿੱਝਰ, ਮਾਈਕ ਬੋਪਾਰਾਏ, ਜਤਿੰਦਰ ਮਾਨ, ਤਰਲੋਚਨ ਸਿੰਘ ਅਟਵਾਲ, ਭਾਰਤ ਤੋਂ ਪਦਮ ਸ੍ਰੀ ਕਰਤਾਰ ਸਿੰਘ ਪਹਿਲਵਾਨ, ਟੀ.ਵੀ. ਕੁਮੈਂਟੇਟਰ ਰਾਜਿੰਦਰ ਸਿੰਘ, ਮਹਿੰਦਰ ਸਿੰਘ ਸੈਕਟਰੀ ਕ੍ਰਿਕਟ, ਦੁਬਈ ਤੋਂ ਐੱਸ.ਪੀ. ਸਿੰਘ ਓਬਰਾਏ ਤੇ ਕੈਲੀਫੋਰਨੀਆ ਤੋਂ ਅਜੀਤ ਸਿੰਘ ਸੰਧੂ, ਹਰਦੂਮਣ ਬਿੱਲਾ ਸੰਘੇੜਾ ਤੇ ਸਿਆਟਲ ਤੋਂ ਪਿੰਟੂ ਬਾਠ, ਮਨਮੋਹਣ ਸਿੰਘ ਧਾਲੀਵਾਲ, ਹਰਦੀਪ ਸਿੰਘ ਗਿੱਲ ਤੇ ਪਰਮਜੀਤ ਖਹਿਰਾ ਨੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਦੱਸਿਆ ਕਿ ਬਲਬੀਰ ਸਿੰਘ ਰੰਧਾਵਾ ਸ਼ਾਨਦਾਰ ਯਾਦਾਂ ਛੱਡ ਗਏ ਹਨ, ਜੋ ਹਮੇਸ਼ਾ ਲੋਕ ਯਾਦ ਕਰਦੇ ਰਹਿਣਗੇ। ।