ਗੁਰਬਾਣੀ ਦੀ ਗੁੜਤੀ-ਇਕ ਉਪਰਾਲਾ: ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਐਵਨਡੇਲ ਵਿਖੇ ‘ਬਾਲ ਸਭਾ’ ਅਤੇ ‘ਅੰਤਆਕਸ਼ਰੀ’ ਰਾਹੀਂ ਬੱਚਿਆਂ ਨੂੰ ਸਿੱਖੀ ਦੀ ਸਿੱਖਿਆ

NZ PIC 7 June-3ਬਚਪਨ ਦੇ ਵਿਚ ਜੋ ਵੀ ਗੁੜਤੀ ਮਾਪਿਆਂ, ਦਾਦਕਿਆਂ ਜਾਂ ਨਾਨਕਿਆਂ ਤੋਂ ਮਿਲਦੀ ਹੈ ਉਹ ਉਮਰ ਭਰ ਯਾਦਾਂ ਦੇ ਵਿਚ ਸਮਾ ਜਾਂਦੀ ਹੈ। ਛੋਟੀ ਉਮਰੇ ਧਰਮ ਦੇ ਨਾਲ ਜੁੜਿਆ ਬੱਚਾ ਜੀਵਨ ਦੇ ਅੰਤ ਤੱਕ ਉਸਦਾ ਅਸਰ ਕਬੂਲਦਾ ਜਾਂਦਾ ਹੈ। ਕੁਝ ਅਜਿਹੇ ਹੀ ਆਸ਼ਿਆਂ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਐਵਨਡੇਲ ਵਿਖੇ ਚਲਦੇ ਪੰਜਾਬੀ ਸਕੂਲ ਵੱਲੋਂ ਗੁਰਬਾਣੀ ਦੀ ਗੁੜਤੀ ਦੇਣਾ ਦਾ ਇਕ ਉਪਰਾਲਾ ਕੀਤਾ ਗਿਆ ਹੈ। ਸਕੂਲ ਇੰਚਾਰਜ ਮੈਡਮ ਰਵਿੰਦਰ ਕੌਰ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਆਪਾਕਾ ਸ੍ਰੀਮਤੀ ਇੰਦਰਜੀਤ ਕੌਰ ਵੱਲੋਂ ਅੱਜ ਪਹਿਲੀ ਵਾਰ ਬਾਲ-ਸਭਾ ਦਾ ਆਯੋਜਨ ਕਰਕੇ ਇਕ ਦਾਦੀ ਮਾਂ ਵੱਲੋਂ ਸਿੱਖ ਇਤਿਹਾਸ ਦੀ ਸਾਖੀ ਸੁਣਾਈ ਗਈ। ਇਸ ਤੋਂ ਬਾਅਦ ਅੰਤਆਕਸ਼ਰੀ ਖੇਡ ਰਾਹੀਂ ਗੁਰਬਾਣੀ ਦੇ ਸ਼ਬਦ ਯਾਦ ਕਰਵਾਏ ਗਏ। ਬੀਬੀ ਸਤਿੰਦਰਜੀਤ ਕੌਰ ਨੇ ਜੂਨ 1984 ਦੇ ਘੱਲੂਘਾਰੇ ਸਬੰਧੀ ਸਾਖੀ ਸੁਣਾ ਕੇ ਬੱਚਿਆਂ ਦੀ ਜਾਣਕਾਰੀ ਵਿਚ ਵਾਧਾ ਕੀਤਾ। ਇਸ ਸਾਰੇ ਘਟਨਾਕ੍ਰਮ ਦੀਆਂ ਤਸਵੀਰਾਂ ਵੀ ਬੱਚਿਆਂ ਨੂੰ ਦਿਖਾਈਆਂ ਗਈਆਂ। ਪੰਜਾਬੀ ਸਕੂਲ ਦੇ 7 ਤੋਂ 12 ਸਾਲ ਦੇ ਬੱਚਿਆਂ ਨੇ ਬੜੀ ਖੁਸ਼ੀ-ਖੁਸ਼ੀ ਇਸ ਬਾਲ ਸਭਾ ਦੇ ਵਿਚ ਭਾਗ ਲਿਆ। ਇਹ ਬਾਲ ਸਭਾ ਹਰ ਮਹੀਨੇ ਦੇ ਚੌਥੇ ਐਤਵਾਰ ਹੋਇਆ ਕਰੇਗੀ। ਅੰਤਆਕਸ਼ਰੀ ਦੇ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਜੇਤੂ ਰਹੇ ਬੱਚਿਆਂ ਕ੍ਰਮਵਾਰ ਸੁਪਰੀਤ ਕੌਰ, ਕਰਨਪ੍ਰੀਤ ਸਿੰਘ ਅਤੇ ਮੁਸਕਾਨਬੀਰ ਕੌਰ ਨੂੰ ਇਨਾਮ ਵੀ ਵੰਡੇ ਗਏ। ਵਰਨਣਯੋਗ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਫ੍ਰੀ ਕੀਰਤਨ ਕਲਾਸਾਂ ਵੀ ਲਗਦੀਆਂ ਹਨ। ਜਿਆਦਾ ਜਾਣਕਾਰੀ ਲਈ ਮੈਡਮ ਰਵਿੰਦਰ ਕੌਰ ਹੋਰਾਂ ਨੂੰ 0221 754913 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×