ਘੁਮੰਡ

ਬਾਲ ਕਹਾਣੀ

 ਇੱਕ ਸਕੂਲ ਵਿੱਚ ਲੜਕੀ ਪੜੵਦੀ ਸੀ, ਉਸਦਾ ਨਾਂ ਸੀਤਾ ਸੀ। ਪੜਾਈ ਵਿੱਚ ਉਹ ਬਹੁਤ ਤੇਜ਼ ਸੀ। ਹਰ ਸਾਲ ਉਹ ਆਪਣੀ ਜਮਾਤ ਵਿੱਚੋ ਪਹਿਲੇ ਸਥਾਨ ‘ਤੇ ਆਉਂਦੀ। ਉਸ ਨੂੰ ਆਪਣੀ ਇਸ ਖ਼ੂਬੀ ਦਾ ਬਹੁਤ ਹੀ ਘੁਮੰਡ ਸੀ। ਉਹ ਆਪਣੇ ਆਪ ਨੂੰ ਦੁਨੀਆਂ ਨਾਲੋਂ ਵੱਖਰੀ ਸਮਝਣ ਲੱਗੀ।

           ਕਈ ਵਾਰ ਉਹ ਆਪਣੇ ਮਨ ਵਿੱਚ ਸੋਚਦੀ ਕਿ ਮੇਰੇ ਨਾਲੋਂ ਸਮਝਦਾਰ ਹੋਰ ਕੋਈ ਹੈ ਹੀ ਨਹੀਂ ਉਹ ਆਪਣੀ ਜਮਾਤ ਵਿੱਚ ਕਮਜ਼ੋਰ ਬੱਚਿਆਂ ਨੂੰ ਕੁਝ ਦੱਸਣ ਦੀ ਬਜਾਏ ਉਨ੍ਹਾਂ ਦਾ ਮਜ਼ਾਕ ਉਡਾਉਂਦੀ। ਹੌਲ਼ੀ-ਹੌਲ਼ੀ ਦਿਨ ਬੀਤਣ ਲੱਗੇ। ਹੁਣ ਉਸਦੇ ਇਮਤਿਹਾਨ ਨੇੜੇ ਆ ਰਹੇ ਸਨ, ਉਹ ਸੋਚਣ ਲੱਗੀ ਕਿ ਜਦੋਂ ਮੇਰੇ ਇਮਤਿਹਾਨਾ ਵਿੱਚੋਂ ਸਭ ਤੋਂ ਵੱਧ ਅੰਕ ਆਏ ਤਾਂ ਸਾਰੇ ਜਮਾਤੀਆਂ ਨੂੰ ਸ਼ਰਮ ਮਹਿਸੂਸ ਹੋਵੇਗੀ ਅਤੇ ਸਾਰੇ ਮੇਰੀ ਹੀ ਤਾਰੀਫ਼ ਕਰਨਗੇ।
ਪੜਾਈ ਦੇ ਘੁਮੰਡ ਕਾਰਨ ਉਹ ਪੜੵਨਾ ਛੱਡ ਕੇ ਇੱਧਰ ਉੱਧਰ ਦੀਆਂ ਗੱਲਾਂ ਵਿੱਚ ਵਕਤ ਬਿਤਾਉਣ ਲੱਗੀ। ਪੜੵਨ ਨੂੰ ਉਹ ਬਹੁਤ ਤੁੱਛ1 ਜਿਹਾ ਕੰਮ ਸਮਝਦੀ ਸੀ। ਉਸਨੂੰ ਜਾਪਦਾ ਸੀ ਕਿ ਉਹ ਤਾਂ ਉਂਝ ਹੀ ਸਿਰ ਖਪਾਈ ਕਰਦੇ ਰਹਿਣ ਵਾਲੇ ਜਮਾਤੀਆਂ ਤੋਂ ਅਵੱਲ ਆ ਹੀ ਜਾਵੇਗੀ।
ਅੰਤ ਇਮਤਿਹਾਨ ਹੋ ਗਏ ਅਤੇ ਨਤੀਜਿਆਂ ਵਿੱਚ ਸੀਤਾ ਕਾਫ਼ੀ ਪਛੜ ਗਈ, ਮਿਹਨਤ ਅਤੇ ਲਗਨ ਨਾਲ ਪੜਨ ਵਾਲੇ ਅਰਸ਼ਦੀਪ ਅਤੇ ਗੁਰਪ੍ਰੀਤ ਉਸ ਤੋਂ ਕਿਤੇ ਵਧੀਆ ਨੰਬਰ ਲੈ ਕੇ ਪਾਸ ਹੋਏ। ਤਾਂ ਹੁਣ ਉਸਨੂੰ ਬਹੁਤ ਪਛਤਾਵਾ ਹੋਇਆ। ਪਰ ਹੁਣ ਕੀ ਹੋ ਸਕਦਾ ਸੀ। ਵਕਤ ਹੱਥ ਵਿੱਚੋਂ ਨਿਕਲ ਚੁੱਕਾ ਸੀ। ਇਸ ਲਈ ਕਿ ਸਾਨੂੰ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਵਕਤ ਵੱਡੇ ਵੱਡੇ ਲੋਕਾਂ ਦਾ ਘੁਮੰਡ ਤੋੜ ਦਿੰਦਾ ਹੈ।

– ਟਵਿੰਕਲ

 ਜਮਾਤ ਅੱਠਵੀਂ ਬੀ, ਸਰਕਾਰੀ ਮਿਡਲ ਸਕੂਲ ਖੇੜਾ  (ਫਗਵਾੜਾ) ਕਪੂਰਥਲਾ। ਫੋਨ 6283964386

                       ਅਨਮੋਲ ਬਚਨ
* ਡੂੰਘੀ ਨਦੀ ਦਾ ਜਲ- ਪੑਵਾਹ ਸ਼ਾਂਤ ਅਤੇ ਗੰਭੀਰ ਹੁੰਦਾ ਹੈ।
* ਜੋ ਪੑਸ਼ਨ ਪੁਛਦਾ ਹੈ ਉਹ ਪੰਜ ਮਿੰਟ ਲਈ ਮੂਰਖ ਬਣਦਾ ਹੈ, ਜੋ ਨਹੀਂ ਪੁਛਦਾ ਉਹ ਜੀਵਨ ਭਰ ਹੀ ਮੂਰਖ ਰਹਿੰਦਾ ਹੈ।
* ਆਪਣੇ ਉੱਚੇ ਨਿਸ਼ਾਨੇ ਦਾ ਪਿੱਛਾ ਕਰੋ, ਪੈਸੇ ਦਾ ਨਹੀਂ, ਮੰਜ਼ਿਲ ਮਿਲਣ ‘ਤੇ ਪੈਸਾ ਖ਼ੁਦ ਬ ਖ਼ੁਦ ਪਿੱਛੇ ਆ ਜਾਵੇਗਾ।
*ਇਨਸਾਨ ਇੱਕ ਦੁਕਾਨ ਹੈ ਅਤੇ ਜ਼ੁਬਾਨ ਉਸਦਾ ਤਾਲ਼ਾ, ਜਦੋਂ ਤਾਲ਼ਾ ਖੁਲ੍ਹਦਾ ਹੈ ਤਾਂ ਪਤਾ ਚਲਦਾ ਹੈ ਕਿ ਦੁਕਾਨ ਸੋਨੇ ਦੀ ਹੈ ਜਾਂ ਕੋਇਲੇ ਦੀ।
* ਜਿੱਤਣ ਵਾਲੇ ਅਲੱਗ ਕੰਮ ਨਹੀਂ ਕਰਦੇ, ਸਗੋਂ ਹਰ ਕੰਮ ਨੂੰ ਤਰੀਕੇ ਨਾਲ ਕਰਦੇ ਹਨ।
* ਜੇ ਕਿਸੇ ਧਾਗੇ ਦੀ ਗੰਢ ਖੁੱਲੵ ਸਕਦੀ ਹੈ ਤਾਂ ਉਸ ਉੱਤੇ ਕੈਂਚੀ ਨਾ ਚਲਾਓ।
* ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਤੁਸੀਂ ਕਿੰਨਾ ਹੌਲ਼ੀ ਚੱਲੇ, ਸਗੋਂ ਮਹੱਤਵਪੂਰਣ ਇਹ ਹੈ ਕਿ ਤੁਸੀਂ ਰੁਕੇ ਤਾਂ ਨਹੀਂ।
*ਜ਼ਿੰਦਗੀ ਇੱਕ ਮਸ਼ਕਲ ਇਮਤਿਹਾਨ ਹੈ, ਬਹੁਤੇ ਲੋਕ ਇਸ ਵਿੱਚੋਂ ਫੇਲ੍ਹ ਇਸ ਕਰਕੇ ਹੋ ਜਾਂਦੇ ਹਨ ਕਿ ਉਹ ਇੱਕ ਦੂਜੇ ਦੀ ਨਕਲ ਕਰਦੇ ਹਨ, ਉਹ ਇਹ ਭੁੱਲ ਜਾਂਦੇ ਹਨ ਕਿ  ਇੱਥੇ ਹਰ ਕਿਸੇ ਨੂੰ ਪੑਸ਼ਨ ਪੱਤਰ ਵੱਖਰਾ ਮਿਲਿਆ ਹੋਇਆ ਹੈ।

ਪੇਸ਼ਕਸ  – ਬਲਜਿੰਦਰ ਕੌਰ ਜਿੰਦਰ

 ਮਲਟੀਪਰਪਜ਼ ਹੈਲਥ ਵਰਕਰ, ਕੋਟ ਸ਼ਮੀਰ ( ਗੋਨਿਆਣਾ) ਬਠਿੰਡਾ।  ਫੋਨ : 62839 64386

Install Punjabi Akhbar App

Install
×