ਬਖਸ਼ੀਸ਼ ਸਿੰਘ ਏਸ਼ੀਅਨ ਪੈਸਿਫਕ ਅਮਰੀਕਨ ਡੈਮੋਕਰੇਟਜ਼ ਮੈਰੀਲੈਂਡ ਦੇ ਚੇਅਰਮੈਨ ਨਿਯੁੱਕਤ 

image2

ਮੈਰੀਲੈਂਡ, 17 ਜੁਲਾਈ  -ਬੀਤੇ ਦਿਨ ਏਸ਼ੀਅਨ ਪੈਸਿਫਕ ਅਮਰੀਕਨ ਡੈਮੋਕਰੇਟਜ਼ (ਸੀ.ਏ.ਪੀ.ਏ.ਡੀ.) ਵੱਲੋਂ ਪੰਜਾਬੀ ਮੂਲ ਦੇ  ਸ: ਬਖਸ਼ੀਸ਼ ਸਿੰਘ ਨੂੰ ਮੈਰੀਲੈਂਡ ਦਾ ਚੇਅਰਮੈਨ ਨਿਯੁੱਕਤੳ ਕੀਤਾ ਗਿਆ। ਉਨਾਂ ਦੀ ਤਾਜਪੋਸ਼ੀ ਕਰਨ ਲਈ ਉਨਾਂ ਦੇ ਹੀ ਨਿਵਾਸ ਅਸਥਾਨ ’ਤੇ ਇਕ ਪ੍ਰਭਾਵਸ਼ਾਲੀ ਤੇ ਵੱਡਾ ਸਮਾਰੋਹ ਰੱਖਿਆ ਗਿਆ। ਇਸ ਸਮਾਰੋਹ ਵਿਚ ਸੈਨੇਟਰ ਕਿ੍ਰਸਵਾਨ ਹੋਲੇਨ, ਕਾਂਗਰਸ ਆਗੂ ਡੇਵਿਡ ਟਰੌਨ, ਕਾਂਗਰਸ ਦੇ ਜੈਮੀ ਰਾਸਕੀਨ ਵਰਗੇ ਬਹੁਤ ਸਾਰੇ ਲੋਕ ਹਾਜ਼ਰ ਸਨ। ਇਸ ਸਮਾਗਮ ਵਿਚ 25 ਹੋਰ ਚੁਣੇ ਹੋਏ ਆਹੁਦੇਦਾਰ  ਵੀ ਸ਼ਾਮਿਲ ਸਨ। ਜਿੱਥੇ ਡੈਮੋਕਰੇਟਿਕ ਕੋਲੀਸ਼ਨ ਨੇ ਸ੍ਰ. ਬਖਸ਼ੀਸ਼ ਸਿੰਘ ਨੂੰ ਬੋਰਡ ਦਾ ਚੇਅਰ ਬਣਾਇਆ ਅਤੇ ਉੱਥੇ ਸਿੱਖ ਮੈਰੀਲੈਂਡ ਦੇ ਸਿੱਖ ਭਾਈਚਾਰੇ ਨਾਲ ਤਾਲਮੇਲ ਲਈ ਨੁਮਾਇੰਦੇ ਵਜੋਂ ਵੀ ਜ਼ਿੰਮੇਵਾਰੀ ਦਿੱਤੀ।ਮੈਰੀਲੈਂਡ ਦੇ ਸੈਨੇਟਰ ਸੁਸਾਨ ਲੀ ਅਤੇ ਜੱਜ ਚੁੰਗ ਪਾਕ ਨੇ ਇਸ ਸਮਾਗਮ ਦੀ ਅਗਵਾਈ ਕੀਤੀ ਅਤੇ ਤਕਰੀਬਨ 200 ਦੇ ਕਰੀਬ ਵਿਅਕਤੀ ਇਸ ਵਿੱਚ  ਸ਼ਾਮਿਲ ਹੋਏ। ਇਸ ਵੱਡੇ ਇਕੱਠ ਨੂੰ ਸੰਬੋਧਨ ਕਰਨ ਲਈ ਅਟਾਰਨੀ ਜਨਰਲ ਬਰਾਅ ਫਰੋਸ਼ ਵੀ ਵਿਸ਼ੇਸ਼ ਤੌਰ ’ਤੇ ਪੁੱਜੇ । ਮੈਰੀਲੈਂਡ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਮਾਇਆ ਕਮਿੰਗਜ਼ ਨੇ ਬਖਸ਼ੀਸ਼ ਸਿੰਘ ਨੂੰ ਮੈਰੀਲੈਂਡ ਡੈਮੋਕਰੇਟਿਕ ਬੋਰਡ ਲਈ ਸਲਾਹਕਾਰ ਵੀ ਚੁਣਿਆ।ਸੈਨੇਟਰ ਵਾਨ ਹੌਲਨ ਅਤੇ ਕਾਂਗਰਸ ਦੇ ਮੈਂਬਰ ਟਰੋਨ ਦੱਸਿਆ ਕਿ ਕਿਵੇਂ ਡੈਮੋਕਰੇਟਿਕ ਪ੍ਰਕਿਰਿਆ ਵਿੱਚ ਘੱਟ ਗਿਣਤੀ ਸਮੂਹਾਂ ਦੀ ਅਹਿਮੀਅਤ ਹੈ? ਸੈਨੇਟਰ ਵਾਨ ਹੌਲਨ ਨੇ ਕਿਹਾ ਕਿ “ਸਾਡੀ ਵਿਭਿੰਨਤਾ ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਮਜ਼ਬੂਤ ਦੇਸ਼ ਬਣਾਉਂਦੀ ਹੈ।’’ਸਿੱਖ ਭਾਈਚਾਰੇ ਦੇ ਇੱਕ ਲੰਮੇ ਸਮੇਂ ਸਹਿਯੋਗੀ, ਮਿੰਟਗੁਮਰੀ  ਕਾਉਂਟੀ ਦੇ ਕਾਰਜਕਾਰੀ ਮਾਰਕ ਐਲਚਿਰੀ ਨੇ ਇਸ ਉਪਲਬਧੀ ’ਤੇ ਸ: ਬਖ਼ਸ਼ੀਸ਼  ਸਿੰਘ ਨੂੰ ਵਧਾਈ ਦਿੱਤੀ ਅਤੇ ਸਿੱਖ ਮੁੱਦਿਆਂ ਨੂੰ ਤਰਜੀਹ ਦੇਣ ਦੀ ਆਸ ਪ੍ਰਗਟਾਈ।ਬਖਸ਼ੀਸ਼ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਭ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਾਤਰਾ ਦੀ ਮੇਰੇ ਲਈ  ਸਿਰਫ ਸ਼ੁਰੂਆਤ ਹੈ। ਅਤੇ ਸਾਨੂੰ ਸ਼ਹਿਰੀ ਰੁਝਾਨਾਂ ਵਿਚ ਨੌਜਵਾਨਾਂ ਨੂੰ ਸ਼ਾਮਿਲ ਕਰਨਾ ਅੱਜ ਸਮੇਂ ਦੀ ਬਹੁਤ ਜ਼ਰੂਰਤ ਹੈ। ਅਤੇ ਸਿੱਖਾਂ ਨੂੰ ਇਕ ਮੰਚ ਪ੍ਰਦਾਨ ਕਰਨਾ ਜ਼ਰੂਰੀ ਹੈ ਤਾਂ ਜੋ ਸਾਡੀ ਆਵਾਜ਼ ਦੀ ਪ੍ਰਦੇਸ਼ਾ ਚ’ ਸੁਣਾਈ ਦੇਵੇ ਅਤੇ ਸਾਡੇ ਮੁੱਦਿਆਂ ਨੂੰ ਵਿਚਾਰਿਆ ਜਾਵੇ। ਇਕ ਦੂਜੇ ਨੂੰ ਸ਼ਕਤੀ ਦੇਣ ਲਈ ਸਾਨੂੰ ਸਾਰੇ ਘੱਟ-ਗਿਣਤੀ ਸਮੂੰਹਾਂ  ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

Install Punjabi Akhbar App

Install
×