ਕੁਸ਼ਤੀਆਂ ਵਿੱਚ ਭਾਰਤ ਨੂੰ ਚਾਂਦੀ ਦੇ ਚਾਰ ਮੈਡਲ

bajrang-kumarਗਲਾਸਗੋ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਚਾਰ ਭਲਵਾਨ ਬਜਰੰਗ (61 ਕਿਲੋ), ਸਤਿਆਵਰਤ ਕਾਦੀਆਨ (97 ਕਿਲੋ) ਤੇ ਇਸਤਰੀਆਂ ਵਿੱਚ ਪ੍ਰਤਿਭਾ (53 ਕਿਲੋ) ਤੇ ਸਾਕਸ਼ੀ ਮਲਿਕ (58 ਕਿਲੋ)  ਭਾਵੇਂ ਫਾਈਨਲ ਵਿੱਚ ਪੁੱਜੇ ਪਰ ਬਜਰੰਗ ਤੇ ਲਲਿਤਾ ਹਾਰ ਕੇ ਚਾਂਦੀ ਦਾ ਤਮਗਾ ਜਿੱਤ ਸਕੇ। ਨਵਜੋਤ ਕੌਰ 69 ਕਿਲੋ ਵਰਗ ਦੇ ਸੈਮੀ ਫਾਈਨਲ ਵਿੱਚ ਹਾਰ ਗਈ। ਵੇਟਲਿਫਟਿੰਗ ਵਿੱਚ ਚੰਦਰਕਾਂਤ ਨੇ ਪੁਰਸ਼ 94 ਕਿਲੋ  ਵਰਗ ਵਿੱਚ ਕਾਂਸੀ ਤਮਗਾ ਜਿੱਤ ਲਿਆ। ਅੱਜ ਬਹੁਤੇ ਮੁੱਕੇਬਾਜ਼ਾਂ ਨੇ ਨਿਰਾਸ਼ ਕੀਤਾ, ਪਰ ਸਰਿਤਾ ਦੇਵੀ 57 ਤੋਂ 60 ਕਿਲੋ ਵਰਗ ਦੇ ਕੁਆਰਟਰ ਫਾਈਨਲ ’ਚ ਪੁੱਜ ਗਈ। ਪੁਰਸ਼ ਵਰਗ ਦੇ ਮੁੱਕੇਬਾਜ਼ੀ ਵਿੱਚ ਮਨਦੀਪ ਜਾਂਗੜਾ ਸੈਮੀ ਫਾਈਨਲ ’ਚ ਪੁੱਜ ਗਿਆ। ਇਸ ਨਾਲ ਉਸ ਨੇ ਵੀ ਆਪਣਾ ਤਮਗਾ ਪੱਕਾ ਕਰ ਲਿਆ।
ਉਧਰ ਨਾਇਜੀਰੀਆ ਦੀ ਵੇਟਲਿਫਟਰ ਚਿਕਾ ਅਮਾਲਾਹਾ ਦਾ ਡੋਪ ਟੈਸਟ ਫੇਲ੍ਹ ਹੋਣ ਕਾਰਨ ਭਾਰਤ ਦੀ ਸਵਾਤੀ ਸਿੰਘ ਨੂੰ ਕਾਂਸੀ ਦਾ ਤਮਗਾ ਮਿਲ ਗਿਆ, ਜਦਕਿ ਪਹਿਲਾਂ ਕਾਂਸੀ ਦਾ ਤਮਗਾ ਜੇਤੂ ਰਹੀ ਸੰਤੋਸ਼ੀ ਨੂੰ ਚਾਂਦੀ ਦਾ ਤਮਗਾ ਮਿਲ ਗਿਆ। ਮਹਿਲਾ ਮੁੱਕੇਬਾਜ਼ ਪਿੰਕੀ ਰਾਣੀ ਨੇ 48 ਕਿਲੋ ਦੇ ਸੈਮੀ ਫਾਈਨਲ ’ਚ ਪੁੱਜ ਕੇ ਇਕ ਤਮਗਾ ਪੱਕਾ ਕਰ ਲਿਆ।

Install Punjabi Akhbar App

Install
×