ਬਹਾਦਰ ਡਾਲਵੀ ਦੇ ਜੀਵਨ ਤੇ ਅਧਾਰਿਤ ਲਘੂ ਫਿਲਮ 14 ਅਗਸਤ ਨੂੰ ਹੋਵੇਗੀ ਰਿਲੀਜ਼

ਸਰੀ -ਪੰਜਾਬੀ ਗੀਤਕਾਰ ਅਤੇ ਬਾਲ ਸਾਹਿਤ ਦੇ ਲੇਖਕ ਮਰਹੂਮ ਬਹਾਦਰ ਡਾਲਵੀ ਦੇ ਜੀਵਨ ਤੇ ਅਧਾਰਿਤ ਬਣਾਈ ਗਈ ਲਘੂ ਫਿਲਮ 14 ਅਗਸਤ ਨੂੰ (ਬਹਾਦਰ ਡਾਲਵੀ ਦੇ ਜਨਮ ਦਿਨ ਤੇ) ਡਾਲਵੀ ਫ਼ਿਲਮਜ ਦੇ ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਇਸ ਫਿਲਮ ਦੇ ਕਹਾਣੀ ਲੇਖਕ ਅਤੇ ਡਾਇਰੈਕਟਰ ਨਵ ਡਾਲਵੀ (ਸਪੁੱਤਰ ਬਹਾਦਰ ਡਾਲਵੀ) ਨੇ ਦੱਸਿਆ ਕਿ ਬਹਾਦਰ ਡਾਲਵੀ ਜਨਵਰੀ ਵਿਚ ਸਰੀਰਕ ਤੌਰ ਉੱਤੇ ਵਿਛੋੜਾ ਦੇ ਗਏ ਸਨ। ਉਹਨਾਂ ਦੀ ਬਚਪਨ ਵਿੱਚ ਇਕ ਬਾਂਹ ਵੱਢੀ ਗਈ ਸੀ ਪਰ ਉਹ ਯੂਨੀਵਰਸਿਟੀ ਤੱਕ ਪੜ੍ਹਨ ਗਏ, ਅਧਿਆਪਕ ਬਣੇ ਤੇ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋਏ। ਗਾਇਕਾਂ ਦੀ ਪ੍ਰੇਰਨਾ ਸਦਕਾ ਉਹਨਾਂ ਬਚਪਨ ਵਿਚ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ ਅਤੇ ਉਨ੍ਹਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਉਹਨਾਂ ਦੀਆਂ ਯਾਦਾਂ ਨੂੰ ਲਘੂ ਫਿਲਮ ਰਾਹੀਂ ਪਿਛਲੇ ਦਿਨੀਂ ਉਹਨਾਂ ਦੇ ਪਿੰਡ ਡਾਲਾ (ਜ਼ਿਲਾ ਮੋਗਾ) ਵਿਖੇ ਫ਼ਿਲਮਾਇਆ ਗਿਆ ਹੈ। ਇਸ ਫਿਲਮ ਦਾ ਪ੍ਰੋਡਿਊਸਰ ਨਵਜੀਤ ਡਾਲਵੀ ਹੈ, ਡਾਇਲਾਗ ਸੰਜੇ ਸਲੂਜਾ ਨੇ ਲਿਖੇ ਹਨ ਅਤੇ ਫਿਲਮ ਵਿਚ ਸੰਨੀ ਗਿੱਲ,  ਸੁਖਬੀਰ ਬਾਠ, ਖੁਸ਼ੀ ਰਾਜਪੂਤ,  ਮਨਪ੍ਰੀਤ ਮਨੀ ਤੇ ਮਨਿੰਦਰ ਨੇ ਅਦਾਕਾਰੀ ਕੀਤੀ ਹੈ।

(ਹਰਦਮ ਮਾਨ)
+1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks