ਡਾਰਵਿਨ ਵਿੱਚ 15 ਸਾਲਾਂ ਦੇ ਲੜਕੇ ਦੇ ਕਤਲ ਵਿੱਚ ਇੱਕ ਟੀਨ ਏਜਡ ਲੜਕਾ ਗ੍ਰਿਫਤਾਰ

(ਐਸ.ਬੀ.ਐਸ.) ਬੀਤੇ ਮੰਗਲਵਾਰ ਨੂੰ ਡਾਰਵਿਨ ਵਿਖੇ ਇੱਕ ਲੜਕੇ ਦੇ ਖੂਨ ਨਾਲ ਲੱਥਪੱਥ ਪਾਏ ਜਾਣ ਤੇ ਪੁਲਿਸ ਨੂੰ ਬੁਲਾਇਆ ਗਿਆ ਤਾਂ ਉਸ ਵੇਲੇ ਉਕਤ ਲੜਕਾ ਬੇਹੋਸ਼ ਸੀ ਅਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ ਉਪਰ ਹਮਲਾ ਕੀਤਾ ਗਿਆ ਸੀ। ਰਾਇਲ ਡਾਰਵਿਨ ਹਸਪਤਾਲ ਲਿਜਾਉਣ ਤੇ ਉਕਤ ਲੜਕੇ ਦੀ ਮੌਤ ਹੋ ਗਈ। ਪੁਲਿਸ ਨੇ ਇਸ ਕਤਲ ਦੇ ਮਾਮਲੇ ਵਿੱਚ ਇੱਕ 15 ਸਾਲਾਂ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ ਜਿਸਨੇ ਕਿ ਇੰਡੋਜੀਨਸ ਬੈਗੋਟ ਬਰਾਦਰੀ ਦੇ ਉਕਤ ਲੜਕੇ ਉਪਰ ਚਾਕੂ ਨਾਲ ਹਮਲਾ ਕਰਕੇ ਉਸ ਉਪਰ ਕਈ ਵਾਰ ਕੀਤੇ ਜਿਸ ਕਰਕੇ ਉਸਦੀ ਮੌਤ ਹੋ ਗਈ। ਨੋਰਦਰਨ ਟੈਰਟਰੀ ਪੁਲਿਸ ਮੁਤਾਬਿਕ ਇਹ ਤਾਂ ਸਾਫ ਹੈ ਕਿ ਦੋਹੇਂ ਲੜਕੇ ਇੱਕ ਦੂਜੇ ਨੂੰ ਚੰਗੀ ਤਰਾ੍ਹਂ ਜਾਣਦੇ ਸਨ ਪਰੰਤੂ ਕਤਲ ਦਾ ਕਾਰਨ ਹਾਲੇ ਵੀ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Install Punjabi Akhbar App

Install
×