ਅਜਾਦੀ ਦਿਵਸ ਤੇ : ਕੀ ਸਿੱਖਾਂ ਨੂੰ ਆਪਣੇ ਅਧਿਕਾਰ ਲੈਣ ਲਈ ਭੁੱਖ ਹੜਤਾਲ ਤੇ ਬੈਠਣ ਦੀ ਇਜਾਜਤ ਵੀ ਨਹੀ ਹੈ?

Indian police use water canons to disperse activists from the Akali Dal organisation and victims from the 1984 anti-Sikh riots during a protest outside Congress headquarters in New Delhi on April 21, 2014. The Akali Dal led a protest outside Congress headquarters against the comments of former Punjab Chief Minister Amarinder Singh on the alleged involement of Jagdish Tytler, a Congress leader, in the 1984 anti-Sikh riots in the Indian capital.  AFP PHOTO/Prakash SINGH

ਪੰਜਾਬੀਆਂ ਨੇ ਦੇਸ ਦੀ ਅਜਾਦੀ ਲਈ 90 ਫੀਸਦੀ ਤੋਂ ਵੱਧ ਕੁਰਬਾਨੀਆਂ ਦੇ ਕੇ 100 ਸਾਲ ਪੁਰਾਣੇ ਅੰਗਰੇਜ ਸਾਮਰਾਜ ਦੀ ਗੁਲਾਮੀ ਦਾ ਜੂਲਾ ਲਾਹਿਆ ਜਿਸ ਦੇ ਇਨਾਮ ਵਜੋਂ ਭਾਰਤੀ ਹੁਕਮਰਾਨਾਂ ਨੇ ਅਜਾਦ ਮੁਲਕ ਵਿੱਚ ਸਿੱਖਾਂ ਨੂੰ ਜਰਾਇਮ ਪੇਸਾ ਕੌਮ ਗਰਦਾਨ ਕੇ ਉਹਨਾਂ ਦੇ ਸਾਰੇ ਮੁਢਲੇ ਅਧਿਕਾਰ ਖੋਹਣ ਦੀ ਜੁਲਮੀ ਕਵਾਇਦ ਸੁਰੂ ਕਰ ਦਿੱਤੀ ।ਅਜਾਦੀ ਤੋਂ ਪਹਿਲਾਂ ਹਿੰਦੂ ਆਗੂਆਂ ਵਲੋਂ ਸਿੱਖਾਂ ਨਾਲ  ਕੀਤੇ ਵਾਅਦੇ ਬੇਵਫ਼ਾਈ ਦੀ ਗਰਦਸ਼ ਵਿੱਚ ਦਬ ਕੇ ਰਹਿ ਗਏ। ਸਿੱਖਾਂ ਨੂੰ ਆਪਣੀ ਬੋਲੀ ਅਤੇ ਆਪਣੀ ਪਛਾਣ ਵਾਲੇ  ਖਿੱਤੇ ਵਿੱਚ ਖੁਦਮੁਖਤਿਆਰੀ ਦੇਣ ਦੇ ਕੀਤੇ ਵਾਅਦੇ ਅਜਾਦ ਮੁਲਕ ਦੇ ਹਿੰਦੂ ਕੱਟੜਵਾਦੀ ਸੋਚ ਦੇ ਹੁਕਮਰਾਨਾਂ ਨੂੰ ਚੇਤੇ ਕਰਵਾਉਣੇ ਵੀ ਸਿੱਖਾਂ ਲਈ ਜੁਰਮ ਬਣ ਗਏ।ਸਿੱਖੀ ਨੂੰ ਖਤਮ ਕਰਨ ਲਈ ਤਰਾਂ ਤਰਾਂ ਦੇ ਹਥਕੰਡੇ ਵਰਤ ਕੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਰਸਾਉਣ ਦੇ ਯਤਨ ਤੇਜ ਹੁੰਦੇ ਰਹੇ ਜਿਹੜੇ ਅੱਜ ਵੀ ਜਾਰੀ ਹਨ।ਸਮੱੁਚੀਆਂ ਘੱਟ ਗਿਣਤੀ ਕੌਮਾਂ ਉਤੇ ਸਰੀਰਕ ਤੇ ਮਾਨਸਿਕ ਹਮਲੇ ਦਿਨੋ ਦਿਨ ਤੇਜ ਹੁੰਦੇ ਜਾ ਰਹੇ ਹਨ, ਇਹੋ ਕਾਰਨ ਹੈ ਕਿ ਅਜਾਦੀ ਦਾ ਦਿਨ ੧੫ ਅਗਸਤ ਦਲਿਤਾਂ,ਪਛੜੀਆਂ ਸ੍ਰੇਣੀਆਂ, ਮੁਸਲਿਮ ,ਇਸਾਈ ਅਤੇ ਸਿੱਖਾਂ ਲਈ ਕੋਈ ਮਾਇਨੇ ਨਹੀ ਰਖਦਾ ਜਾਂ ਖੁਸੀ ਵਾਲਾ ਦਿਨ ਨਹੀ ਕਿਹਾ ਜਾ ਸਕਦਾ, ਬਲਕਿ ਅਜਾਦੀ ਦੇ ਜਸਨਾਂ ਵਾਲਾ ਇਹ ੧੫ ਅਗਸਤ ਸਿੱਖਾਂ ਦੇ  ਪੁਰਾਣੇ ਜਖਮਾਂ ਨੂੰ ਤਾਜਾ ਕਰ ਜਾਂਦਾ ਹੈ, ਹੋਰ ਕੁਦੇੜ ਜਾਂਦਾ ਹੈ।ਇੱਕ ਪਾਸੇ ਦੇਸ ਦਾ ਬਹੁ ਗਿਣਤੀ ਭਾਈਚਾਰਾ ਅਜਾਦੀ ਦੇ ਜਸਨਾਂ ਵਿੱਚ ਰੁੱਝਿਆ ਹੋਇਆ ਹੈ ਜਦੋਂ ਕਿ ਦੂਜੇ ਪਾਸੇ ਸਿੱਖ ਆਪਣੇ ਆਪ ਨੂੰ ਲੁੱਟੇ ਪੁੱਟੇ ਮਹਿਸੂਸ ਕਰ ਰਹੇ ਹਨ ਤੇ ਤਤਕਾਲੀ ਸਿੱਖ ਆਗੂਆਂ ਨੂੰ ਪਾਣੀ ਪੀ ਪੀ ਕੋਸ ਕੇ ਮਨ ਦੀ ਭੜਾਸ ਕੱਢ ਰਹੇ ਹਨ,ਜਿਹੜੇ ਪੰਡਤ ਨਹਿਰੂ ਦੇ ਬਹਿਕਾਵੇ ਵਿੱਚ ਆਕੇ ਰਾਜ ਕਰਨ ਵਾਲੀ ਕੌਮ ਨੂੰ ਉਹਨਾਂ ਲੋਕਾਂ ਦੇ ਗੁਲਾਮ ਬਣੇ ਗਏ ਜਿੰਨਾਂ ਨੂੰ ਅੰਗਰੇਜਾਂ ਤੋਂ ਅਜਾਦੀ ਵੀ ਸਿੱਖਾਂ ਨੇ ਹੀ ਲੈ ਕੇ ਦਿੱਤੀ ਸੀ।ਸਿੱਖਾਂ ਲਈ ਇਹ 15 ਅਗਸਤ ਦਾ ਦਿਨ ਕਦੇ ਵੀ ਸੁਖਦਾਈ ਨਹੀ ਰਿਹਾ ਕਿਉਂ ਕਿ ਅਜਾਦ ਲੋਕਾਂ ਲਈ ਹੀ ਇਸ ਦਿਨ ਦੀ ਮਹੱਤਤਾ ਹੋ ਸਕਦੀ ਹੈ ਜਦੋਂ ਕਿ ਗੁਲਾਮੀ ਦੀ ਜੂਨ ਹੰਢਾ ਰਹੇ ਲੋਕਾਂ ਲਈ ਤਾਂ ਇਹ ਦਿਨ ਆਪਣੇ ਮੁਢਲੇ ਅਧਿਕਾਰਾਂ ਲਈ ਉੱਠ ਖੜੇ ਹੋਣ ਦੀ ਚਿਣਗ ਲਾਉਂਦਾ ਹੈ,ਉਹਨਾਂ ਦੇ ਮਨਾਂ ਅੰਦਰ ਵੀ ਅਜਾਦ ਫਿਜ਼ਾ ਵਿੱਚ ਜਿਉਣ ਦੀ ਰੀਝ ਪੈਦਾ ਕਰਦਾ  ਹੈ, ਉਹਨਾਂ ਅਧਿਕਾਰਾਂ ਦੀ ਪਰਾਪਤੀ ਲਈ ਉਹਨਾਂ ਨੂੰ ਫੈਸਲਾਕੁਨ ਸੰਘਰਸ਼ਾਂ ਦੇ ਰਾਹ ਪੈਣ ਲਈ ਮਜਬੂਰ ਕਰਦਾ ਹੈ।ਇੱਕ ਤਰਫੀ ਅਜਾਦੀ ਦੇ ਇਹਨਾਂ ਜਸਨਾਂ ਦੇ ਵਿਰੁੱਧ ਸਿੱਖ ਪਿਛਲੇ ਲੰਮੇ ਸਮੇਂ ਤੋਂ ਹੀ ਆਪਣਾ ਰੋਸ ਜਤਾਉਂਦੇ ਆ ਰਹੇ ਹਨ। 15 ਅਗਸਤ 1960 ਨੂੰ ਪੰਡਤ ਜਵਾਹਰ ਲਾਲ ਨਹਿਰੂ ਦੀ ਰੈਲੀ ਵਿੱਚ ਦਿੱਲੀ ਵਿਖੇ ਸਿੱਖਾਂ ਨੇ ਕਾਲੇ ਗੁਬਾਰੇ ਛੱਡ ਕੇ ਆਪਣਾ ਰੋਸ ਜਤਾਇਆ ਸੀ।15 ਅਗਸਤ 1961 ਨੂੰ ਪੰਜਾਬੀ ਸੂਬੇ ਦੀ ਮੰਗ ਮਨਵਾਉਣ ਲਈ ਮਾਸਟਰ ਤਾਰਾ ਸਿੰਘ ਨੇ ਵਰਤ ਸੁਰੂ ਕੀਤਾ ਸੀ ।ਉਸ ਤੋਂ ਵਾਅਦ ਅਧੂਰੇ ਪੰਜਾਬੀ ਸੂਬੇ ਦੀ ਸੰਪੂਰਨਤਾ ਲਈ ਸ੍ਰ ਦਰਸਣ ਸਿੰਘ ਫੇਰੂਮਾਨ ਨੇ 15 ਅਗਸਤ ਤੋਂ ਮਰਨ ਵਰਤ ਤੇ ਬੈਠਣ ਦਾ ਐਲਾਨ ਕੀਤਾ ਤਾਂ ਸਰਕਾਰ ਨੇ ਸ੍ਰ ਫੇਰੂਮਾਨ ਨੂੰ 12 ਅਗਸਤ 1969 ਨੂੰ ਹੀ ਗਿਰਫਤਾਰ ਕਰਕੇ ਜੇਲ ਭੇਜ ਦਿੱਤਾ।ਸ੍ਰ ਦਰਸਣ ਸਿੰਘ ਫੇਰੂਮਾਨ ਨੇ ਆਪਣੇ ਐਲਾਨ ਤੇ ਦ੍ਰਿੜਤਾ ਦਾ ਪ੍ਰਗਟਾਵਾ ਕਰਦਿਆਂ 15 ਅਗਸਤ 1969 ਨੂੰ ਜੇਲ ਚੋਂ ਹੀ ਮਰਨ ਵਰਤ ਸੁਰੂ ਕਰ ਦਿੱਤਾ। ਸ੍ਰ ਫੇਰੂਮਾਨ ਨੇ ਆਪਣੇ ਫੈਸਲੇ ਨੂੰ ਆਪਣੇ ਸੁਆਸਾਂ ਨਾਲ ਨਿਭਾ ਕੇ ੭੪ ਦਿਨ ਦੇ ਵਰਤ ਤੋਂ ਵਾਅਦ ਸ਼ਹਾਦਤ ਦਾ ਅਮ੍ਰਿਤ ਪੀ ਲਿਆ ਪਰੰਤੂ ਭਾਰਤੀ ਹਾਕਮਾਂ ਨੇ ਸ੍ਰ ਫੇਰੂਮਾਨ ਦੀ ਸਹਾਦਤ ਦੇ ੪੬ ਸਾਲ ਵੀਤ ਜਾਣ ਤੱਕ ਵੀ ਸਿੱਖਾਂ ਨੂੰ ਇਨਸਾਫ ਨਹੀ ਦਿੱਤਾ।

BREAKING-NEWS-Bapu-Surat-Singh-Khalsaਮੌਜੂਦਾ ਦੌਰ ਵਿੱਚ ਮਨੁੱਖੀ ਅਧਿਕਾਰਾਂ ਦੀ ਵਹਾਲੀ ਲਈ ਚੱਲ ਰਿਹਾ ਬਾਪੂ ਸੂਰਤ ਸਿੰਘ ਖਾਲਸਾ ਦਾ ਮਰਨ ਵਰਤ ਵੀ 15 ਅਗਸਤ ਤੱਕ ਪਹੁੰਚ ਗਿਆ ਹੈ, ਜਦੋਂ ਕਿ ਬਾਪੂ ਸੂਰਤ ਸਿੰਘ ਨੂੰ 16 ਜਨਵਰੀ 2015 ਤੋਂ ਭਾਵ ਜਿਸ ਦਿਨ ਤੋਂ ਬਾਪੂ ਸੂਰਤ ਸਿੰਘ ਨੇ ਸੰਘਰਸ਼ ਵਿੱਢਿਆ ਹੈ ਉਸ ਦਿਨ ਤੋ ਹੀ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਦੇ ਇਸਾਰੇ ਤੇ ਜੇਲ ਤੋਂ ਵੀ ਭੈੜੇ ਤਰੀਕੇ ਨਾਲ ਕੈਦੀ ਬਣਾਕੇ ਰੱਖਿਆ ਹੋਇਆ ਹੈ।ਸਿੱਖ ਸੰਗਤਾਂ ਨੂੰ ਬਾਪੂ ਸੂਰਤ ਸਿੰਘ ਨਾਲ ਮਿਲਣ ਦੀ ਆਗਿਆ ਨਹੀ ਦਿੱਤੀ ਜਾ ਰਹੀ ।ਬਾਪੂ ਸੂਰਤ ਸਿੰਘ ਖਾਲਸਾ ਨੇ ਮਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਹਿਬ ਦਾ ਪਾਠ ਆਦਿ ਤੋਂ ਅੰਤ ਤੱਕ ਸੁਣਨ ਦੀ ਇੱਛਾ ਜਾਹਰ ਕੀਤੀ ਸੀ ਪਰੰਤੂ ਸਮੇ ਦੀ ਸਰਕਾਰ ਨੇ ਉਹ ਵੀ ਪੂਰੀ ਨਹੀ ਹੋਣ ਦਿੱਤੀ। ਇਸ ਤੋਂ ਵੱਡਾ ਘੋਰ ਅਨਿਆਇ ਸਿੱਖਾਂ ਨਾਲ ਹੋਰ ਕੀ ਹੋ ਸਕਦਾ ਹੈ। ਉਹਨਾਂ ਨੂੰ ਘਰ ਵਿੱਚ ਹੀ ਕੈਦ ਕਰਕੇ ਸਾਰੇ ਪਿੰਡ ਨੂੰ ਪੁਲਿਸ ਸੌਣੀ ਵਿੱਚ ਬਦਲ ਕੇ ਰੱਖਿਆ ਹੋਇਆ ਹੈ।ਪੁਲਿਸ ਬਾਪੂ ਸੂਰਤ ਸਿੰਘ ਨੂੰ ਮਿਲਣ ਵਾਲਿਆਂ ਨਾਲ ਖਤਰਨਾਕ ਅਪਰਾਧੀਆਂ ਤੋਂ ਵੀ ਮਾੜਾ ਸਲੂਕ ਕਰਦੀ ਹੈ।ਉਹਨਾਂ ਦੇ ਸਮੱਰਥਕਾਂ ਤੇ ਝੂਠੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ।ਹੱਕ ਸੱਚ ਦੀ ਗੱਲ ਕਰਨ ਵਾਲੀ ਹਰ ਅਵਾਜ ਨੂੰ ਅਜਾਦ ਮੁਲਖ ਦੇ ਹਾਕਮ ਸਖਤੀ ਨਾਲ ਬੰਦ ਕਰਵਾ ਰਹੇ ਹਨ।ਸੱਚ ਲਿਖਣ ਵਾਲੀਆਂ ਕਲਮਾਂ ਦੀ ਨਿਸਾਨ ਦੇਹੀ ਕਰਕੇ ਸਬਕ ਸਿਖਾਉਣ ਦੇ ਮਨਸੂਬੇ ਬਣਾਏ ਜਾ ਰਹੇ ਹਨ।ਉਪਰੋਕਤ ਵਰਤਾਰੇ ਦੇ ਮੱਦੇਨਜਰ ਸਿੱਖ ਕੌਮ ਅਤੇ ਸਮੂਹ ਇਨਸਾਫ ਪਸੰਦ ਲੋਕਾਂ ਦੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਸ ਅਜਾਦੀ ਦਾ ਇਹ ਹੀ ਮਤਲਬ ਹੈ ਕਿ ਅਮਨ ਪਸੰਦ ਲੋਕਾਂ ਤੇ ਜੁਲਮ ਢਾਹਿਆ ਜਾਂਦਾ ਰਹੇ,ਜਮਹਰੂਅਤ ਢਂਗ ਨਾਲ ਸੰਘਰਸ਼ ਕਰਨ ਵਾਲਿਆਂ ਨੂੰ ਪੁਲਸੀਆ ਜਬਰ ਨਾਲ ਦਬਾਇਆ ਜਾਵੇ ਤੇ ਜੇਲਾਂ ਵਿੱਚ ਸੁੱਟ ਦਿੱਤਾ ਜਾਵੇ? ਕੀ ਅਜਾਦ ਭਾਰਤ ਦੇਸ ਦਾ ਕੱਟੜਵਾਦੀ ਨਿਯਾਮ ਆਪਣੇ ਅਧਿਕਾਰ ਲੈਣ ਲਈ ਸਾਂਤਮਈ ਤਰੀਕੇ ਨਾਲ ਕੀਤੇ ਜਾ ਰਹੇ ਸੰਘਰਸ਼ ਨੂੰ ਵੀ ਦੇਸ ਵਿਰੋਧੀ ਗਰਦਾਨਦਾ ਹੈ? ਕੀ ਸਿੱਖਾਂ ਨੂੰ  ਭਾਰਤੀ ਸੰਬਿਧਾਨ ਵਿੱਚ ਦਰਜ ਆਪਣੇ ਬਣਦੇ ਅਧਿਕਾਰ ਲੈਣ ਲਈ ਭੁੱਖ ਹੜਤਾਲ ਤੇ ਬੈਠਣ ਦੀ ਇਜਾਜਤ ਵੀ ਨਹੀ ਹੈ? ਜੇ ਕਰ ਇਹਨਾਂ ਸਵਾਲਾਂ ਦਾ ਜਵਾਬ ਨਾਹ ਵਿੱਚ ਹੈ ਤਾਂ ਫਿਰ ਅਜਾਦੀ ਦੇ ਮਾਇਨੇ ਸਿੱਖ ਕੌਮ ਅਤੇ ਦੂਸਰੀਆਂ ਘੱਟ ਗਿਣਤੀ ਕੌਮਾਂ ਲਈ ਕੀ ਰਹਿ ਜਾਂਦੇ ਹਨ? ਕਿਵੇਂ ਮਨਾਉਣਗੇ ਸਿੱਖ ਫਿਰ 15 ਅਗਸਤ ਨੂੰ ਅਜਾਦੀ ਦਿਵਸ ਦੇ ਰੂਪ ਵਿੱਚ? ਭਾਰਤ ਦੀ ਅਜਾਦੀ ਲਈ ਅਹਿਮ ਭੂਮਿਕਾ ਅਦਾ ਕਰਨ ਵਾਲੀ ਸਿੱਖ “ਕੌਮ ਦੇਸ” ਦੇ ਹੁਕਮਰਾਨਾਂ ਤੋਂ ਉਹਨਾਂ ਦੇ ਇਸ ਅਜਾਦੀ ਦਿਵਸ ਤੇ ਆਪਣੇ ਸੰਵਿਧਾਨਿਕ ਅਧਿਕਾਰਾਂ ਦੀ ਬਹਾਲੀ ਦੀ ਅਤੇ ਉਪਰੋਕਤ ਸਵਾਲਾਂ ਦੇ ਜਵਾਬ ਦੀ ਮੰਗ ਕਰਦੀ ਹੈ।

ਬਘੇਲ ਸਿੰਘ ਧਾਲੀਵਾਲ
99142-58142

Install Punjabi Akhbar App

Install
×