“ਤਖਤ ਬਹੈ ਤਖਤੇ ਦੀ ਲਾਇਕ”

13342907_1039905942764400_2392346148061724238_n

 
ਕੌਂਮ ਉਹਨਾਂ ਲੋਕਾਂ ਨੂੰ ਸਤਾ ਸੌਪਣ ਦਾ ਪ੍ਰਬੰਧ ਕਰੇ ਜਿਹੜੇ ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਣ ਲਈ ਬਚਨਬੱਧ ਹੋਣ:
ਸਿੱਖ ਧਰਮ ਦੇ ਬਾਨੀ ਗੁਰੂ ਸਹਿਬ ਬਾਬਾ ਨਾਨਕ ਦੇਵ ਜੀ ਨੇ ਪਖੰਡਵਾਦ,ਵਹਿਮ ਭਰਮ ਅਤੇ ਅਡੰਬਰਵਾਦ ਦੁਆਰਾ ਹੁੰਦੀ ਭੋਲੇ ਭਾਲੇ ਲੋਕਾਂ ਦੀ ਲੁੱਟ ਨੂੰ ਜੜ ਤੋਂ ਖਤਮ ਕਰਨ ਦੇ ਦ੍ਰਿੜ ਇਰਾਦੇ ਨਾਲ ਲੋਕਾਂ ਨੂੰ ਸਿੱਖੀ ਦੇ ਨਵੇਂ ਮਾਰਗ ਤੇ ਚੱਲਣ ਲਈ ਲਾਮਬੰਦ ਕੀਤਾ। ਆਪਣੀ ਸਾਰੀ ਜਿੰਦਗੀ ਉਹਨਾਂ ਇਸ ਔਖੇ ਕਾਰਜ ਦੇ ਲੇਖੇ ਲਾਕੇ ਵੀ ਜਦੋਂ ਦੇਖਿਆ ਕਿ ਮਸਲਾ ਐਨਾ ਜਲਦੀ ਹੱਲ ਹੋਣ ਵਾਲਾ ਨਹੀ ਤਾਂ ਉਹਨਾਂ ਸਿੱਖੀ ਵਿੱਚ ਗੁਰਗੱਦੀ ਦੀ ਪਿਰਤ ਪਾਕੇ ਇਸ ਮਹਾਨ ਕਾਰਜ ਦੀ ਜੁੰਮੇਵਾਰੀ ਆਪਣੇ ਅਗਲੇ ਜਾਨਸੀਨ ਨੂੰ ਸੌਂਪ ਦਿੱਤੀ।ਜਿਵੇਂ ਜਿਵੇ ਸਿੱਖ ਗੁਰੂ ਸਹਿਵਾਨਾਂ ਨੇ ਸਿੱਖੀ ਦੀ ਲਹਿਰ ਨੂੰ ਅੱਗੇ ਵਧਾਇਆ ਉਹਨਾਂ ਨੇ ਸਿੱਖਾਂ ਨੂੰ ਅਣਖ ਗੈਰਤ ਦੀ ਗੁੜਤੀ ਦੇ ਕੇ ਹਰ ਤਰਾਂ ਦੇ ਜਬਰ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾਕੇ ਆਜਾਦਾਨਾ ਜੀਵਨ ਜਿਉਣ ਦੀ ਜਾਚ ਵੀ ਪਰਪੱਕਤਾ ਨਾਲ ਿਦ੍ਰੜ ਕਰਵਾਈ। ਗੁਰੂ ਅਰਜਨ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਸਿੱਖਾਂ ਨੂੰ ਕੁੱਝ ਇਹੋ ਜਿਹੀ ਜਾਚ ਸਿਖਾਉਣ ਦਾ ਜਰੀਆ ਸੀ ਜਿਹੜਾ ਕੌਂਮ ਨੂੰ ਕੁਰਬਾਨੀਆਂ ਦੀ ਅਜਿਹੀ ਚਿਣਗ ਲਾ ਗਿਆ ਕਿ ਸਿੱਖ ਕੌਮ ਕੁਰਬਾਨੀਆਂ ਚੋ ਜਿੰਦਗੀ ਲੱਭਣ ਦੇ ਸਮਰੱਥ ਹੋ ਨਿਬੜੀ।ਛੇਵੇਂ ਪਾਤਸਾਹ ਦਾ ਮੀਰੀ ਪੀਰੀ ਦਾ ਸਿਧਾਂਤ ਸਿੱਖ ਨੂੰ ਧਰਮ ਦੇ ਅਧੀਨ ਰਹਿ ਕੇ ਰਾਜਸ਼ੀ ਤਾਕਤ ਹਾਸਲ ਕਰਨ ਦੀ ਹਿੰਮਤ ਬਖਸਦਾ ਹੈ।ਸਿੱਖ ਧਰਮ ਵਿੱਚ ਗੁਰਗੱਦੀ ਦਾ ਇਹ ਸਿਲਸਿਲਾ ਓਨੀ ਦੇਰ ਚਲਦਾ ਰਿਹਾ ਜਿੰਨੀ ਦੇਰ ਤੱਕ ਇਸ ਔਖੇ ਰਾਸਤੇ ਦੇ ਪਾਧੀਆਂ ਦੀ ਇੱਕ ਨਵੀਂ ਕੌਂਮ ਆਪਣੇ ਨਿਆਰੇ ਤੇ ਵਿਲੱਖਣ ਸੰਪੂਰਨ ਰੂਪ ਵਿੱਚ ਸਜ ਸੰਵਰਕੇ ਹੋਂਦ ਵਿੱਚ ਨਾ ਆਈ। ਦਸਵੇਂ ਨਾਨਕ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਛੇਵੇਂ ਪਾਤਸ਼ਾਹ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਹੋਰ ਵੀ ਅਸਰਦਾਰ ਬਨਾਉਣ ਲਈ ਸਿੱਖ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਜਦੋਂ ਇਹ ਨਿਆਰੀ ਕੌਂਮ ਦੀ ਸੰਪੂਰਨਤਾ ਦਾ ਐਲਾਨ ਕੀਤਾ ਤਾਂ ਦੁਨਿਆਵੀ ਤਖਤ ਡਗਮਗਾਉਂਣ ਲੱਗੇ। ਉਦੋਂ ਤੋਂ ਲੈ ਕੇ ਅਕਾਲ ਦੇ ਤਖਤ ਨਾਲ ਦੁਨਿਆਵੀ ਹਾਕਮਾਂ ਦਾ ਸਿਰ ਵੱਢਵਾਂ ਬੈਰ ਚਲਦਾ ਆ ਰਿਹਾ ਹੈ। ਗੁਰੂ ਦੇ ਸਿਧਾਤ ਤੇ ਚਲਦਿਆਂ ਬਾਬਾ ਬੰਦਾ ਸਿੰਘ ਬਹਾਦੁਰ ਨੇ ਇਸ ਧਰਤੀ ਤੇ ਪਹਿਲਾ ਸਿੱਖ ਰਾਜ ਦਾ ਝੰਡਾ ਝੁਲਾਕੇ ਦੁਨੀਾਆ ਨੂੰ ਸਿੱਖ ਕੌਂਮ ਦੀ ਹੋਂਦ ਦਾ ਨਿੱਗਰ ਅਹਿਸਾਸ ਕਰਵਾਇਆ।ਸਿੱਖ ਰਾਜ ਦੇ ਪਹਿਲੇ ਝੰਡਾ ਬਰਦਾਰ ਬਾਬਾ ਬੰਦਾ ਸਿੱਘ ਦਾ ਰਾਜ ਖੁੱਸ ਜਾਣ ਤੋਂ ਵਾਅਦ ਉਸ ਸੂਰੇ ਨੇ ਭੱਜ ਕੇ ਜਾਂ ਕਿਸੇ ਹਕੂਮਤ ਅੱਗੇ ਨੀਵਾਂ ਹੋ ਕੇ ਆਪਣੇ ਰਾਜ ਭਾਗ ਨੂੰ ਸਲਾਮਤ ਰੱਖਣ ਜਾਂ ਜਾਨ ਬਖਸਾਉਣ ਦੀ ਕੋਸਿਸ ਨਹੀ ਕੀਤੀ ਬਲਕਿ ਆਪਣੇ ਗੁਰੂ ਸਿਧਾਂਤ ਨੂੰ ਕਾਇਮ ਤੇ ਉੱਚਾ ਰੱਖਣ ਹਿਤ ਚਾਰ ਸਾਲ ਦੇ ਪੁੱਤਰ ਨੂੰ ਅੱਖਾਂ ਸਾਹਮਣੇ ਸ਼ਹੀਦ ਕਰਵਾਕੇ ਤੇ ਜੰਬੂਰਾਂ ਨਾਲ ਆਪਣਾ ਮਾਸ ਨੁਚਵਾ ਕੇ ਅਣਖ ਨਾਲ ਸ਼ਹਾਦਤ ਦੇਣ ਨੂੰ ਤਰਜੀਹ ਦਿੱਤੀ।ਇਸ ਤਰਾਂ ਗੁਰੂ ਦੇ ਖਾਲਸੇ ਨੇ ਗੁਲਾਮੀ ਦੀ ਜਿੰਦਗੀ ਨਾਲੋਂ ਕੁਰਬਾਨੀ ਨੂੰ ਪਹਿਲ ਦਿੱਤੀ। ਸਿੱਖ ਬੇਸ਼ੱਕ ਜੰਗਲਾਂ ਵਿੱਚ ਵੀ ਰਹੇ ਪਰ ਗੁਲਾਮ ਰਹਿਣਾ ਕਦੇ ਵੀ ਪਸੰਦ ਨਹੀ ਕੀਤਾ। ਜੇ ਰਾਜ ਕੀਤਾ ਤਾਂ ਵੀ ਦੁਨੀਆ ਦੇ ਅਜੇਤੂ ਬਾਦਸਾਹਾਂ ਨੂੰ ਨਿਵਾਂ ਕੇ ਅਜਿਹੇ ਖਿੱਤਿਆਂ ਵਿੱਚ ਜਾ ਝੰਡੇ ਗੱਡੇ ਜਿਹੜੇ ਖਿੱਤੇ ਨਾ ਕਿਸੇ ਨੇ ਪਹਿਲਾਂ ਜਿੱਤੇ ਤੇ ਨਾ ਵਾਅਦ ਵਿੱਚ।ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਸਿੱਖ ਰਾਜ ਅਜਿਹੇ ਹਲੀਮੀ ਰਾਜ ਦੀ ਹੀ ਯਾਦ ਦਿਵਾਉਂਦਾ ਹੈ। ਦਿੱਲੀ ਦੇ ਲਾਲ ਕਿਲੇ ਤੇ ਖਾਲਸੇ ਦਾ ਝੰਡਾ ਝਲਾਉਣ ਵਾਲੇ ਪੁਰਖਿਆਂ ਨੇ ਆਪਣੇ ਪਰਿਵਾਰਾਂ ਲਈ ਰਾਜ ਸੁਰਖਿਅਤ ਕਰਨ ਦੀ ਲਾਲਸਾ ਨਹੀ ਰੱਖੀ ਬਲਕਿ ਸਿੱਖੀ ਦੀ ਚੜਦੀ ਕਲਾ ਲਈ ਹੀ ਰਾਜ ਖੋਹਿਆ ਤੇ ਛੱਡ ਦਿੱਤਾ। ਇਹ ਵੀ ਸਿੱਖਾਂ ਦਾ ਇਤਿਹਾਸ ਰਿਹਾ ਹੈ।ਹੁਣ ਜੇ ਗੱਲ ਕਰੀਏ ਅਜੋਕੇ ਸਮੇ ਦੇ ਹਾਕਮਾਂ ਦੀ ਤਾਂ ਦਿੱਲੀ ਅਤੇ ਸੂਬੇ ਦੇ ਹਾਕਮਾਂ ਵਿੱਚ ਕੋਈ ਫਰਕ ਨਜਰ ਨਹੀ ਆਉਂਦਾ ਬਲਕਿ ਗੂੜ੍ਹੀਆਂ ਸਾਂਝਾਂ ਬਣ ਗਈਆਂ ਹਨ ਜਿਹੜੀਆਂ ਧਰਮ ਤੋ ਉੱਪਰ ਤੇ ਰਾਜਨੀਤੀ ਦੀ ਗੰਦਗੀ ਚ ਲਿਬੜ ਕੇ ਸਮਾਜ ਨੂੰ ਗੰਦਾ ਕਰ ਰਹੀਆਂ ਹਨ।ਦਿੱਲੀ ਦਾ ਉਹ ਤਖਤ ਜਿਸ ਦੀ ਮੁੱਢੋਂ ਹੀ ਸਿੱਖ ਕੌਂਮ ਨਾਲ ਸਿਰ ਬੱਢਵੀਂ ਦੁਸ਼ਮਣੀ ਰਹੀ ਹੈ ਕਦੇ ਵੀ ਮਿੱਤ ਨਹੀ ਹੋ ਸਕਦਾ।ਸਿੱਖ ਕੌਂਮ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਇਹ ਕਿਧਰੇ ਵੀ ਨਹੀ ਮਿਲਦਾ ਕਿ ਸਿੱਖ ਜਾਂ ਉਹਨਾ ਦਾ ਖਿੱਤਾ ਕਦੇ ਦਿੱਲੀ ਦੇ ਤਖਤ ਦੇ ਅਧੀਨ ਰਿਹਾ ਹੋਵੇ,ਹਾ ਇਹ ਇਤਿਹਾਸ ਵਿੱਚ ਦਰਜ ਹੈ ਕਿ ਬਾਬਾ ਬਘੇਲ ਸਿੰਘ ਹੋਰਾਂ ਨੇ ਦਿੱਲੀ ਦੇ ਤਖਤ ਤੇ ਵੀ ਜਿੱਤ ਪਰਾਪਤ ਕਰਕੇ ਖਾਲਸਾ ਰਾਜ ਦੇ ਝੰਡੇ ਦਿੱਲੀ ਤੇ ਵੀ ਝੁਲਾਏ।ਉਸ ਤਖਤੇ ਤੇ ਬੈਠਣ ਵਾਲੇ ਹਾਕਮ ਹਮੇਸਾਂ ਸਿੱਖਾਂ ਨੂੰ ਝੁਕਾਉਣ ਦੇ ਯਤਨਾਂ ਵਿੱਚ ਰਹੇ ਹਨ,ਪਰ ਉਹਨਾਂ ਦੀ ਇਹ ਖਾਹਸ ਕਦੇ ਵੀ ਪੂਰੀ ਨਾ ਹੋਈ।ਹਾ ਇੱਕ ਗੱਲ ਤੋ ਮੁਨਕਰ ਵੀ ਨਹੀ ਹੋਇਆ ਜਾ ਸਕਦਾ ਕਿ 1849 ਤੋਂ ਵਾਅਦ ਸਿੱਖਾਂ ਵਿੱਚ ਖਾਲਸਾ ਰਾਜ ਦੀ ਮੁੜ ਸਥਾਪਤੀ ਦੀ ਇੱਛਾ ਕਦੇ ਵੀ ਨਹੀ ਜਾਗੀ। ਦੇਸ ਦੇ ਚਤਰ ਚਲਾਕ ਤੇ ਕੱਟੜਵਾਦ ਨੂੰ ਪਰਨਾਏ ਹਿੰਦੂ ਨੇਤਾਵਾਂ ਨੇ ਸਿੱਖ ਨੂੰ ਇਸ ਕਦਰ ਭਰਮਾ ਲਿਆ ਕਿ ਉਹ ਇਹ ਖਿਆਲ ਭੁੱਲ ਵਿਸਰ ਹੀ ਗਏ ਕਿ ਸਾਡਾ ਆਪਣਾ ਅਜਾਦ ਰਾਜ ਭਾਗ ਵੀ ਸੀ ਆਪਣਾ ਵੱਖਰਾ ਦੇਸ ਪੰਜਾਬ ਵੀ ਸੀ ਜਿਸ ਨੂੰ ਹਾਸਲ ਕਰਨਾ ਸਾਡਾ ਕੌਮੀ ਫਰਜ ਹੈ।ਸਿੱਖਾਂ ਨੂੰ ਇਹ ਪਤਾ ਤੱਕ ਵੀ ਨਾ ਲੱਗਾ ਕਿ ਕਦੋਂ ਉਹ ਖਾਲਸਾ ਰਾਜ ਨੂੰ ਭੁੱਲ ਕੇ ਭਾਰਤ ਨੂੰ ਹੀ ਆਪਣਾ ਮੁਲਕ ਆਪਣਾ ਵਤਨ ਮੰਨ ਬੈਠੇ।ਹੈਰਾਨੀ ਦੀ ਗੱਲ ਹੈ ਕਿ ਆਰ ਐਸ ਐਸ, ਸਰੋਮਣੀ ਅਕਾਲੀ ਦਲ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਦੋਨਾਂ ਤੋ ਹੀ ਤਕਰੀਵਨ ਪੰਜ ਸਾਲ ਵਾਅਦ ਹੋਂਦ ਵਿੱਚ ਆਈ ਤੇ ਸਿੱਖਾਂ ਦੀਆਂ ਦੋਨੋਂ ਹੀ ਸੰਸਥਾਵਾਂ ਵਿੱਚ ਘੁਸਪੈਂਠ ਕਰਕੇ ਇਹਨਾਂ ਨੂੰ ਆਪਣੇ ਮੁਤਾਬਿਕ ਮੋੜਨ ਵਿੱਚ ਕਾਮਯਾਬੀ ਹਾਸਲ ਕਰ ਗਈ। ਸਿੱਖ ਗੁਰਦੁਆਰਾ ਪ੍ਰਬੰਧ ਲੈਣ ਵਿੱਚ ਹੀ ਉਲਝਾ ਦਿੱਤੇ ਗਏ ਤੇ ਗੁਰਦੁਆਰਿਆਂ ਦਾ ਪ੍ਰਬੰਧ ਹਾਸਲ ਕਰਨ ਨੂੰ ਹੀ ਆਪਣਾ ਕੌਂਮੀ ਫਰਜ ਮੰਨ ਕੇ ਮੁੜ ਦੇਸ ਦੀ ਅਜਾਦੀ ਦੀ ਲੜਾਈ ਵਿੱਚ ਉਹ ਦੇਸ ਦੀ ਹਿੰਦੂਵਾਦੀ ਸੋਚ ਦੇ ਗੁਲਾਮ ਹੋ ਕੇ ਰਹਿ ਗਏ।ਦੇਸ ਅਜਾਦ ਹੁੰਦਿਆਂ ਹੀ ਦਿੱਲੀ ਦੇ ਤਖਤ ਨੇ ਮੁੜ ਸਿੱਖਾਂ ਨਾਲ ਬੈਰ ਬੰਨ੍ਹ ਲਿਆ।ਸਿੱਖ ਕੌਂਮ ਨਾਲ ਧੱਕੇਸ਼ਾਹੀ,ਵਿਤਕਰਾ ਤੇ ਵਾਅਦਾ ਖਿਲਾਫੀ ਕਰਕੇ ਸਿੱਖ ਵਸੋਂ ਵਾਲੇ ਖਿੱਤੇ ਪੰਜਾਬ ਨੂੰ ਬਰਬਾਦ ਕਰਕੇ ਸਿੱਖ ਹੋਂਦ ਮਿਟਾਉਣਾ ਮੁੱਖ ਮਕਸਦ ਬਣਾ ਲਿਆ। ਰਾਜਸੀ ਕੂਟਨੀਤੀਆਂ ਮੁਤਾਬਿਕ ਇਹ ਕਰਨਾ ਉਹਨਾਂ ਲਈ ਕੋਈ ਔਖਾ ਜਾਂ ਗਲਤ ਵੀ ਨਹੀ ਸੀ ਕਿਉਂ ਕਿ ਸਿੱਖਾਂ ਨਾਲ ਉਹਨਾਂ ਦੀ ਸਾਝ ਸਿਰਫ ਐਨੀ ਕੁ ਹੀ ਤਾਂ ਰਹੀ ਹੈ ਕਿ ਔਖੇ ਸਮਿਆਂ ਵਿੱਚ ਸਿੱਖ ਗੁਰੂ ਸਹਿਬਾਨਾਂ ਨੇ ਅਤੇ ਸਿੱਖਾਂ ਨੇ ਹਿੰਦੂਆਂ ਦੀ ਮਦਦ ਕੀਤੀ ਹੈ ਭਾਵੇਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸਾਹ ਨੇ ਜਹਾਂਗੀਰ ਦੇ ਗਵਾਲੀਅਰ ਦੇ ਕਿਲੇ ਵਿੱਚ ਕੈਦ ੫੨ ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਇਆ ਹੋਵੇ, ਭਾਵੇ ਨੌਵੇਂ ਗੁਰੂ ਤੇਗ ਬਹਾਦਰ ਸਹਿਬ ਨੇ ਤਿਲਕ ਜੰਝੂਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸਾਥੀਆਂ ਸਮੇਤ ਬਲੀਦਾਨ ਦਿੱਤਾ ਹੋਵੇ ਜਾਂ ਫਿਰ ਭਾਵੇਂ ਅਠਾਰਵੀਂ ਸਦੀ ਦੇ ਅਫਗਾਨੀ ਧਾੜਵੀੰਆਂ ਤੋ ਹਿੰਦੂ ਬਹੂ ਬੇਟੀਆਂ ਨੂੰ ਛੁਡਵਾ ਕੇ ਉਹਨਾਂ ਦੀਆਂ ਇੱਜਤਾਂ ਦੀ ਰਾਖੀ ਲਈ ਆਪ ਸ਼ਹਾਦਤਾਂ ਦਿੱਤੀਆਂ ਹੋਣ ਇਸ ਤੋਂ ਵੱਧ ਸਿਖਾਂ ਦੀ ਹਿੰਦੂਆਂ ਨਾਲ ਕੋਈ ਸਾਝ ਨਹੀ ਰਹੀ। ਉਹਨਾਂ ਵੱਲੋਂ ਸਿੱਖਾਂ ਦੇ ਇਹਨਾਂ ਅਹਿਸਾਨਾਂ ਦਾ ਮੁੱਲ ਹਮੇਸਾਂ ਹੀ ਬੇਵਫਾਈਆਂ ਦੇ ਰੂਪ ਵਿੱਚ ਪਾਇਆ ਗਿਆ ਹੈ। ਬੇਸ਼ੱਕੇ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਹੋਵੇ,ਛੋਟੇ ਸਹਿਬਜਾਦਿਆਂ ਨੂੰ ਮੌਤ ਦੀ ਸਜਾ ਦੇਣ ਦੀ ਗੱਲ ਹੋਵੇ,ਪਹਾੜੀ ਰਾਜਿਆਂ ਦੀ ਗੁਰੂ ਗੋਬਿੰਦ ਸਿੰਘ ਤੋਂ ਅਨੰਦਪੁਰ ਦਾ ਕਿਲਾ ਖਾਲੀ ਕਰਵਾਉਣ ਦੀ ਗੱਲ ਹੋਵੇ ਜਾਂ ਫਿਰ ਖਾਲਸਾ ਰਾਜ ਦੇ ਪਤਨ ਦੀ ਗੱਲ ਹੋਵੇ ਇਹ ਸਭ ਲਈ ਕਿਸੇ ਨਾ ਕਿਸੇ ਹਿੰਦੂ ਦੀ ਅਹਿਮ ਭੂਮਿਕਾ ਰਹੀ ਹੈ।ਇਸ ਦੇ ਬਾਵਜੂਦ ਵੀ ਸਿੱਖ ਕੌਂਮ ਹਿੰਦੂਆਂ ਨਾਲ ਨਹੁੰ ਮਾਸ ਦਾ ਰਿਸਤਾ ਸਮਝ ਸਾਰਾ ਕੁੱਝ ਭੁੱਲ ਜਾਂਦੀ ਰਹੀ ਹੈ ਜਾਂ ਇੰਝ ਕਿਹਾ ਜਾ ਸਕਦਾ ਹੈ ਕਿ ਕੌਂਮ ਦੇ ਆਗੂ ਇਸ ਕਦਰ ਗਿਰ ਗਏ ਕਿ ਉਹਨਾਂ ਨੇ ਨਿੱਜੀ ਲਾਲਸਾਵਾਂ ਦੀ ਪੂਰਤੀ ਲਈ ਕੌਂਮ ਦੀ ਸਦੀਵੀਂ ਗੁਲਾਮੀ ਸਵੀਕਾਰ ਕਰ ਲਈ ਹੈ। 1925 ਵਿੱਚ ਜਨਮੀ ਆਰ ਆਰ ਐਸ ਨੂੰ ਆਪਣੀ ਹੋਂਦ ਸਮੇ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਸਿੱਖ ਕੌਂਮ ਬਹਾਦਰੀ ਦੇ ਨਾਲ ਨਾਲ ਦਰਿਆ ਦਿਲ ਤੇ ਭੋਲੀ ਵੀ ਹੈ ਤੇ ਆਗੂ ਵਿਕਾਊ ਨੇ ਇਸ ਲਈ ਇਹਨਾਂ ਨੂੰ ਜਿਵੇਂ ਮਰਜੀ ਵਰਤਿਆ ਵੀ ਜਾ ਸਕਦਾ ਹੈ ਪਰ ਨਾਲ ਹੀ ਉਹਨਾਂ ਨੇ ਇਹ ਵੀ ਤਹਿ ਕਰ ਲਿਆ ਸੀ ਕਿ ਸਿੱਖਾਂ ਨੂੰ ਦੇਸ ਦੀ ਅਜਾਦੀ ਤੋਂ ਵਾਅਦ ਜਿਆਦਾ ਸਿਰ ਚੁੱਕਣ ਦੇਣਾ ਵੀ ਖਤਰੇ ਤੋਂ ਖਾਲੀ ਨਹੀ ਕਿਉਂਕਿ ਉਹ ਇਹ ਸਮਝਦੇ ਸਨ ਕਿ ਸਿੱਖਾਂ ਦੀ ਆਪਣੇ ਅਜਾਦ ਖਾਲਸਾ ਰਾਜ ਦੀ ਯਾਦ ਕਿਸੇ ਵੀ ਸਮੇਂ ਦਿੱਲੀ ਦੇ ਤਖਤ ਨੂੰ ਬਖਤ ਪਾ ਸਕਦੀ ਹੈ, ਇਸ ਲਈ ਉਹਨਾਂ ਜਿੱਥੇ ਪੰਜਾਬ ਦੇ ਰਾਜ ਭਾਗ ਤੇ ਉਹਨਾਂ ਲੋਕਾਂ ਨੂੰ ਕਾਬਜ ਕਰਵਾਇਆ ਜਿਹੜੇ ਕੁਰਸੀ ਭੁੱਖ ਦੀ ਪੂਰਤੀ ਬਦਲੇ ਆਪਣਾ ਇਮਾਨ ਪਹਿਲਾਂ ਹੀ ਕੇਂਦਰ ਕੋਲ ਵੇਚ ਦਿੰਦੇ ਰਹੇ ਹਨ। ਇਹੋ ਕਾਰਨ ਹੈ ਕਿ ਸੂਬੇ ਵਿੱਚ ਭਾਵੇ ਕਾਂਗਰਸ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਜਾਂ ਅਕਾਲੀਆਂ ਦੀਆਂ ਸਭ ਨੇ ਆਪਣੀ ਆਪਣੀ ਨਿੱਜੀ ਲਾਲਸਾ ਬਦਲੇ ਪੰਜਾਬ ਨੂੰ ਦੋਨੇ ਹੱਥੀ ਲੁਟਾਉਣ ਦੀ ਕੋਈ ਕਸਰ ਨਹੀ ਛੱਡੀ।ਫਿਰ ਵੀ ਦਿੱਲੀ ਤਖਤ ਦੀ ਸੰਤੁਸਟੀ ਨਹੀ ਹੋਈ। ਉਹਨਾਂ ਨੇ ਸਿੱਖ ਕੌਂਮ ਦੀ ਹੋਂਦ ਨੂੰ ਖਤਮ ਕਰਨ ਲਈ ਲਾਲਚੀ ਸਿੱਖਾਂ ਦੀ ਪਛਾਣ ਕਰਕੇ ਉਹਨਾਂ ਨੂੰ ਕੌਂਮ ਦੇ ਨੁਕਸਾਨ ਵਿੱਚ ਵਰਤਣਾ ਸੁਰੂ ਕਰ ਦਿੱਤਾ।ਕੁੱਝ ਅਖੌਤੀ ਸਿੱਖ ਬੁੱਧੀਜੀਵੀ,ਕੁੱਝ ਸੰਪਰਦਾਵਾਂ ਇਹ ਕੌਂਮੀ ਧਰੋਹ ਵਾਲੇ ਕਾਰਜ ਵਿੱਚ ਜਿੱਥੇ ਉਹਨਾਂ ਦਾ ਸਾਥ ਦੇਣ ਲੱਗੀਆਂ, ਉਥੇ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼  ਸਿੰਘ ਬਾਦਲ ਦਾ ਮੰਨਿਆ ਜਾ ਰਿਹਾ ਹੈ ਜਿਸ ਨੇ ਰਾਜ ਭਾਗ ਅਤੇ ਨਿੱਜੀ ਲੋੜਾਂ ਦੀ ਭੁੱਖ ਨੂੰ ਪੂਰਾ ਕਰਨ ਵਾਸਤੇ ਦਿੱਲੀ ਤਖਤ ਦੇ ਨਾਗਪੁਰ ਵਾਲੇ ਅਸਲ ਮਾਲਕਾਂ ਨਾਲ ਸਾਂਝ ਪਾ ਕੇ ਸਿੱਖਾ ਦੀ ਆਣ ਇੱਜਤ ਨੂੰ ਵੱਡੀ ਢਾਹ ਲਾਉਣ ਵਾਲਾ ਗੁਨਾਹ ਕੀਤਾ,ਇਸ ਦੇ ਬਦਲੇ ਵਿੱਚ ਭਾਰਤ ਦੇ ਵੱਖ ਵੱਖ ਸਹਿਰਾਂ ਵਿੱਚ ਮੋਟੀਆਂ ਜਾਇਦਾਦਾਂ ਤੋਂ ਇਲਾਵਾ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਨਾਉਣ ਵਿੱਚ ਆਰ ਐਸ ਐਸ ਦਾ ਹੀ ਵੱਡਾ ਯੋਗਦਾਨ ਹੈ।ਇਸ ਕੁਰਸੀ ਨੂੰ ਸਲਾਮਤ ਰੱਖਣ ਲਈ ਸ੍ਰ ਬਾਦਲ ਸਿੱਖ ਵਿਰੋਧੀ ਕੋਈ ਵੀ ਕਾਰਵਾਈ ਬੇਝਿਜਕ ਕਰ ਸਕਦਾ ਹੈ।ਮਿਸਾਲ ਦੇ ਤੌਰ ਤੇ ਨਕਸਲਵਾੜੀ ਲਹਿਰ ਨੂੰ ਕੁਚਲਣ ਲਈ ਝੂਠੇ ਪੁਲਿਸ ਮੁਕਾਬਲੇ,1978 ਦੀ ਵਿਸਾਖੀ ਦੇ ਨਿਰੰਕਾਰੀ ਕਾਂਡ ਵਿੱਚ 13 ਸਿੱਖ ਮਾਰਨ ਵਾਲੇ ਨਿਰੰਕਾਰੀਆਂ ਨੂੰ ਸੁਰਖਿਅਾ,ਜੂਨ 84 ਦੇ ਫੌਜੀ ਹਮਲੇ ਵਿੱਚ ਕੇਂਦਰ ਨਾਲ ਸਾਂਝ,1990 ਦੇ ਦੌਰ ਵਿੱਚ ਖਾੜਕੂਵਾਦ ਨੂੰ ਕੁਚਲਣ ਵਿੱਚ ਅਹਿਮ ਭੂਮਿਕਾ ਨੇ ਸ੍ਰ ਬਾਦਲ ਦੀ ਸਿੱਖੀ ਨੂੰ ਕਲੰਕਤ ਕਰਨ ਵਾਲੀ ਸੋਚ ਨੂੰ ਨੰਗਿਆਂ ਕਰ ਦਿੱਤਾ ਹੈ।ਲੰਮੇ ਸਮੇ ਤੋਂ ਆਪਣੇ ਅਧੀਨ ਚਲਦੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਅਸਿੱਧੇ ਰੂਪ ਵਿੱਚ ਆਰ ਐਸ ਐਸ ਨੂੰ ਦੇ ਕੇ ਸਿੱਖ ਮਰਯਾਦਾ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕੀਤਾ ਜਾ ਰਿਹਾ ਹੈ।ਲਾਹਨਣਤ ਹੈ ਅੱਜ ਦੇ ਚੌਧਰ ਦੇ ਭੁੱਖੇ ਸਿੱਖ ਅਖਵਾਉਣ ਵਾਲੇ ਹਾਕਮਾਂ ਦੇ ਜਿੰਨਾਂ ਨੇ ਉਹਨਾਂ ਪੁਰਖਿਆਂ ਦੀ ਆਣ ਇੱਜਤ ਨੂੰ ਵੀ ਢਾਹ ਲਾਉਣ ਦਾ ਗੁਨਾਹ ਕੀਤਾ ਹੈ ਜਿੰਨਾਂ ਨੇ ਰਾਜ ਭਾਗ ਨੂੰ ਨਹੀ ਸਿੱਖੀ ਨੂੰ ਪਹਿਲ ਦਿੱਤੀ ਤੇ ਸਿੱਖੀ ਸਿਧਾਤਾਂ ਨਾਲ ਕੋਈ ਸਮਝੌਤਾ ਨਹੀ ਕੀਤਾ ਉਹਦੇ ਲਈ ਬੇਸ਼ੱਕ ਵੱਡੀ ਤੋਂ ਵੱਡੀ ਕੁਰਬਾਨੀ ਵੀ ਕਿਉਂ ਨਾ ਦੇਣੀ ਪਈ।ਸਿਰ ਸਰਮ ਨਾਲ ਝੁਕ ਜਾਂਦਾ ਹੈ ਜੋਂ ਅਠਾਰਵੀਂ ਸਦੀ ਦੇ ਇਤਿਹਾਸ ਨੂੰ ਪੜ੍ਹਦੇ ਪੜ੍ਹਦੇ ਮੌਜੂਦਾ ਦੌਰ ਵਿੱਚ ਪੁੱਜ ਜਾਂਦੇ ਹਾਂ ਤੇ ਸੋਚਦੇ ਹਾਂ ਕਿ ਆਖਰ ਇਹ ਲੋਕ ਕੌਣ ਨੇ ਜਿਹੜੇ ਦੁਨਿਆਵੀ ਤਖਤਾਂ ਤਾਜਾਂ ਲਈ ਅਕਾਲ ਦੇ ਤਖਤ ਨੂੰ ਵੀ ਟਿੱਚ ਜਾਣਦੇ ਨੇ, ਤੇ ਆਪਣੇ ਹੀ ਭਰਾਵਾਂ ਨੂੰ ਆਪਣੀ ਹੀ ਕੌਂਮ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹਨ।ਅੱਜ ਦੇ ਸਿੱਖ ਆਗੂਆਂ ਦਾ ਕਿਰਦਾਰ ਦੇਖ ਕੇ ਲੱਗਦਾ ਹੈ ਕਿ ਇਹ ਸਿੱਖੀ ਭੇਸ ਵਿੱਚ ਆਏ ਉਹ ਅਕਿਰਤਘਣ ਲੋਕ ਨੇ ਜਿਹੜੇ ਨਾ ਪਹਿਲਾਂ ਗੁਰੂ ਦੇ ਸਿੱਖ ਸਨ ਨਾ ਹੁਣ ਇਹਨਾ ਦਾ ਸਿੱਖੀ ਨਾਲ ਕੋਈ ਵਾਸਤਾ ਹੈ।ਇਹ ਲੋਕ ਸਿੱਖੀ ਦੇ ਨਾਮ ਤੇ ਅਜਿਹਾ ਧੱਬਾ ਹਨ ਜਿਸ ਨੂੰ ਮਿਟਾਉਣ ਲਈ ਕੌਮ ਨੂੰ ਇੱਕਜੁੱਟਤਾ ਨਾਲ ਹੋਰ ਲੰਮਾ ਸੰਘਰਸ਼ ਕਰਨਾ ਪਵੇਗਾ,ਤੇ ਉਹਨਾਂ ਲੋਕਾਂ ਨੂੰ ਰਾਜ ਭਾਗ ਸੌਪਣ ਦੇ ਪ੍ਰਬੰਧ ਕੌਮ ਨੇ ਕਰਨੇ ਹੋਣਗੇ ਜਿਹੜੇ ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਣ ਲਈ ਬਚਨਬੱਧ ਹੋਣ,ਫਿਰ ਉਹ ਲੋਕ ਸੱਚਮੁੱਚ ਇਹਨਾਂ ਤਖਤਾਂ ਤੇ ਬੈਠਣ ਦੇ ਲਾਇਕ ਵੀ ਹੋਣਗੇ।

Install Punjabi Akhbar App

Install
×