ਪਟਿਆਲਾ ਸਦਭਾਵਨਾ ਰੈਲੀ ਦੌਰਾਨ ਲੱਗੇ ਜਾਮ ਕਾਰਨ ਐਂਬੂਲੈਂਸ ‘ਚ ਇਕ ਮਰੀਜ਼ ਦੀ ਹੋਈ ਮੌਤ

1171487__jamਪਟਿਆਲਾ ‘ਚ ਅਕਾਲੀ ਦਲ ਦੀ ਸਦਭਾਵਨਾ ਰੈਲੀ ਦੌਰਾਨ ਲੱਗੇ ਜਾਮ ‘ਚ ਫਸੀ ਐਂਬੂਲੈਂਸ ਦੇ ਅੰਦਰ ਹੀ ਇਕ ਮਰੀਜ਼ ਦੀ ਮੌਤ ਹੋ ਗਈ। ਇਸ ਮਰੀਜ਼ ਨੂੰ ਦਿਲ ਦਾ ਦੌਰਾ ਪੈਣ ਕਾਰਨ ਰਜਿੰਦਰਾ ਹਸਪਤਾਲ ਤੋਂ ਪੀ.ਜੀ.ਆਈ. ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ। ਇਹ ਵਿਅਕਤੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇੱਥੇ ਜ਼ਿਕਰਯੋਗ ਹੈ ਕਿ ਪਟਿਆਲਾ ਸਦਭਾਵਨਾ ਰੈਲੀ ‘ਚ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਰੋਡ ਸ਼ੋਅ ਕਰਕੇ ਉਥੇ ਪਹੁੰਚੇ ਸਨ।

Install Punjabi Akhbar App

Install
×