ਮੋਟਾਪਾ ਸਰਜ਼ਰੀ ਵਿਚ ਕੀਤਾ ਮਹੱਤਵਪੂਰਨ ਕੰਮ: ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਡਾ. ਗੁਰਵਿੰਦਰ ਸਿੰਘ ਜੰਮੂ ਸਨਮਾਨਿਤ

GS-Jammu-MSਬੀਤੀ ਦਿਨੀਂ ਚੰਡੀਗੜ੍ਹ ਵਿਖੇ ‘ਇੰਡੀਆ ਟੂਡੇ’ ਗਰੁੱਪ ਵੱਲੋਂ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੇ ਵਿਚ ਉਤਰੀ ਭਾਰਤ ਦੇ ਕਾਰੋਬਾਰੀ ਅਤੇ ਸਿਖਰ ਦੇ ਪੇਸ਼ੇਵਰ ਉਤਮਤਾ ਕਮਾ ਚੁੱਕੀਆਂ ਹਸਤੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਨਮਾਨਿਤ ਕੀਤਾ ਗਿਆ। ਜੰਮੂ ਹਸਪਤਾਲ ਕਪੂਰਥਲਾ ਰੋਡ ਜਲੰਧਰ ਦੇ ਮੁਖੀ ਡਾ. ਗੁਰਵਿੰਦਰ ਸਿੰਘ ਜੰਮੂ (ਐਮ. ਐਸ.) ਨੂੰ ਇਸ ਮੌਕੇ ਮੋਟਾਪਾ ਸਰਜ਼ਰੀ ਦੇ ਵਿਚ ਮਹੱਤਵਪੂਰਨ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ। ਡਾ. ਜੰਮੂ ਦੂਜੇ ਜਨਰਲ ਆਪ੍ਰੇਸ਼ਨਾਂ ਤੋਂ ਇਲਾਵਾ ਮੋਟਾਪੇ ਦੇ ਆਪ੍ਰੇਸ਼ਨ ਜਿਨ੍ਹਾਂ ਵਿਚ ਬੈਰਿਐਟਰਿਕ ਸਰਜ਼ਰੀ ਜੋ ਕਿ ਆਧੁਨਿਕ ਯੁੱਗ ‘ਚ ਕਮਾਲ ਦਾ ਇਲਾਜ ਹੈ, ਦੇ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਮਸ਼ਹੂਰ ਹੋ ਚੁਕੇ ਹਨ। ਡਾ. ਜੰਮੂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿਚ ਵੀ ਮੋਟਾਪੇ ਤੋਂ ਨਿਜਾਤ ਪਾਉਣ ਲਈ ਆਧੁਨਿਕ ਉਪਰਾਲੇ ਅਤੇ ਲੋਕਾਂ ਵਿਚ ਜਾਗੂਰਿਕਾ ਫੈਲਾਉਂਦੇ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਾਂਤ ਦੇਸ਼ ਦਾ ਮੋਟਾਪਾ ਗ੍ਰਸਤ ਰਾਜ ਬਣ ਗਿਆ ਹੈ ਅਤੇ ਸ਼ੂਗਰ ਦੇ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮੋਟਾਪੇ ਨੂੰ ਘਟਾਉਣ ਲਈ ਬੈਰਿਐਟਰਿਕ ਸਰਜਰੀ ਇਕ ਨਿਆਮਤ ਹੈ ਇਸ ਨਾਲ ਇਕੱਲਾ ਮੋਟਾਪਾ ਹੀ ਨਹੀਂ ਘਟਦਾ ਸਗੋਂ ਸ਼ੂਗਰ, ਬਲੱਡ ਪ੍ਰੈਸ਼ਰ, ਕੁਲੈਸਟਰੋਲ, ਘੁਰਾੜੇ, ਸਾਹ ਚੜ੍ਹਨਾ, ਜੋੜਾਂ ਦਾ ਦਰਦ ਅਤੇ ਬਾਂਝਪਣ ਵਰਗੇ ਰੋਗ ਵੀ ਦੂਰ ਹੁੰਦੇ ਹਨ। ਇਹ ਦੂਰਬੀਨ ਵਿਧੀ ਨਾਲ ਕੀਤਾ ਜਾਣ ਵਾਲਾ ਆਪ੍ਰੇਸ਼ਨ ਹੈ ਜੋ ਕਿ ਅੱਧੇ ਘੰਟੇ ਦੇ ਸਮੇਂ ਵਿਚ ਹੋ ਜਾਂਦਾ ਹੈ। ਇਸ ਉਪਰੰਤ ਹਰ ਮਹੀਨੇ ਸਰੀਰ ਕੁਝ ਕਿਲੋ ਭਾਰ ਘਟਾਉਣਾ ਸ਼ੁਰੂ ਕਰ ਦਿੰਦਾ ਹੈ। ਤਕਰੀਬਨ 12 ਤੋਂ 18 ਮਹੀਨੇ ਦੇ ਵਿਚ ਸਰੀਰ ਤਕਰੀਬਨ ਆਪਣੇ ਸਹੀ ਵਜ਼ਨ ‘ਤੇ ਆ ਜਾਂਦਾ ਹੈ।
ਨਿਊਜ਼ੀਲੈਂਡ ਸੰਪਰਕ ਪਤਾ ਹੈ: 021 025 39 830 ਜਾਂ 006493909831  (ਹ.ਸ.ਬਸਿਆਲਾ)

Install Punjabi Akhbar App

Install
×