ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਤੇ ਖੇਡ ਮੇਲੇ ਦਾ ਅਯੋਜਨ 24-25 ਸਤੰਬਰ ਨੂੰ

(ਮੈਲਬੋਰਨ) ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪਾਕੇਨਹੈਮ ਵੱਲੋਂ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਉਪਰ ਚੌਥਾ ਸਾਲਾਨਾ, ਦੋ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ 24-25 ਸਤੰਬਰ ਨੂੰ ਚੱਲੇਗਾ। ਇਸ ਖੇਡ ਮੇਲੇ ਦੌਰਾਨ ਪਾਵਰ ਲਿਫਟਿੰਗ, ਬੈਡਮਿੰਟਨ, ਕਬੱਡੀ, ਕ੍ਰਿਕਟ ਅਤੇ ਵਾਲੀਬਾਲ ਦੇ ਨਾਲ ਨਾਲ ਢਾਡੀ ਵਾਰਾਂ ਦੇ ਗਾਇਨ ਦਾ ਵੀ ਪ੍ਰਬੰਧਨ ਕੀਤੀ ਜਾ ਰਿਹਾ ਹੈ।
ਇਸ ਤੋਂ ਇਲਾਵਾ ਜੂਨੀਅਰ ਐਥਲੈਟਿਕਸ, ਕਿਡਜ਼ ਰਾਈਡਜ਼, ਗਤਕਾ ਦਾ ਵੀ ਆਯੋਜਨ ਹੋਵੇਗਾ। ਇਸ ਖੇਡ ਮੇਲੇ ਦੌਰਾਨ ਪੰਜਾਬੀ ਸਭਿਆਚਰ ਅਤੇ ਰਹਿਣ ਸਹਿਣ, ਖਾਣ ਪੀਣ ਨਾਲ ਸਬੰਧਤ ਸਟਾਲਾਂ ਵੀ ਲਗਾਈਆਂ ਜਾ ਰਹੀਆਂ ਹਨ।
ਹਾਜ਼ਰੀ ਭਰਨ ਵਾਲੀਆਂ ਸੰਗਤਾਂ ਲਈ ‘ਗੁਰੂ ਕਾ ਲੰਗਰ’ ਵੀ ਹੋਵੇਗਾ।
ਲੰਗਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਮੋਹਨਜੀਤ ਸਿੰਘ (0433 821 482) ਸੰਪਰਕ ਕੀਤਾ ਜਾ ਸਕਦਾ ਹੈ।
ਖੇਡਾਂ ਆਦਿ ਪ੍ਰਤੀ ਜਾਣਕਾਰੀ ਹਾਸਿਲ ਕਰਨ ਵਾਸਤੇ ਓਂਕਾਰ ਸੇਖੋਂ (0423 896 487) ਅਤੇ ਹਰ ਕੰਵਲ ਜੀਤ ਸਿੰਘ (0426 242 602) ਤੇ ਸੰਪਰਕ ਸਾਧਿਆ ਜਾ ਸਕਦਾ ਹੈ।
ਸਪਾਂਸਰਸ਼ਿਪ ਅਤੇ ਸਟਾਲਾਂ ਆਦਿ ਦੀ ਬੁਕਿੰਗ ਅਤੇ ਯੋਗਦਾਨ ਸਬੰਧੀ ਜਗਦੇਵ ਸਿਘ (0430 512 550); ਚਰਨ ਸੋਢੀ (ਮੋਂਟੀ – 0403 120 950) ਅਤੇ ਮਨਬੀਰ ਸਿੰਘ (0413 845 473) ਉਪਰ ਸੰਪਰਕ ਕੀਤਾ ਜਾ ਸਕਦਾ ਹੈ।