ਸਵ. ਬਾਬਾ ਬੂਟਾ ਰਾਮ ਧਰਮਸੋਤ ਜੀ ਦੀ ਬਰਸੀ ਮਨਾਉਣ ਬਾਰੇ ਮੀਟਿੰਗ ਹੋਈ

IMG_1738
ਨਿਊਯਾਰਕ/ ਫਗਵਾੜਾ 18 ਸਤੰਬਰ ( ਰਾਜ ਗੋਗਨਾ )— ਬੀਤੇ ਦਿਨ ਆਪਣਾ ਸਾਰਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰਨ ਵਾਲੇ ਉੱਘੇ ਸਮਾਜ ਸੁਧਾਰਕ ਬਾਬਾ ਬੂਟਾ ਰਾਮ ਧਰਮਸੋਤ ਜੀ ਦੀ 22ਵੀਂ ਬਰਸੀ ਮੁਹੱਲਾ ਧਰਮਕੋਟ, ਫਗਵਾੜਾ ਵਿਖੇ 22 ਸਤੰਬਰ, 2019 ਨੂੰ ਬੜੀ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ। ਇਸ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੁਹੱਲਾ ਧਰਮਕੋਟ ਫਗਵਾੜਾ ਦੇ ਨਿਵਾਸੀਆਂ ਦੀ ਮੀਟਿੰਗ ਅੱਜ ਸ਼ਾਮ ਮੰਦਿਰ ਸ਼੍ਰੀ ਸਿੱਧ ਬਾਬਾ ਬਾਲਕ ਨਾਥ, ਮੁਹੱਲਾ ਧਰਮਕੋਟ, ਫਗਵਾੜਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਬਰਸੀ ਦੇ ਮੁੱਖ ਆਯੋਜਕ ਕਮਲ ਧਰਮਸੋਤ ਯੂ ਐੱਸ ਏ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ. ਬਾਬਾ ਬੂਟਾ ਰਾਮ ਧਰਮਸੋਤ ਜੀ ਦੀ ਬਰਸੀ “ਗੋਆਰ ਚੇਤਨਾ ਦਿਵਸ” ਵਜੋਂ ਮਨਾਈ ਜਾ ਰਹੀ ਹੈ ਜਿਸ ਵਿੱਚ ਇਸ ਸਾਲ ਪੰਜਾਬ ਦੇ ਜਿੱਤੇ ਹੋਏ ਗੋਆਰ ਭਾਈਚਾਰੇ ਦੇ ਸਰਪੰਚ, ਐੱਮ. ਸੀ. ਅਤੇ ਬਲਾਕ ਸੰਮਤੀ ਮੈਂਬਰ ਸਨਮਾਨਿਤ ਕੀਤੇ ਜਾਣਗੇ। ਵਾਰਡ ਨੰਬਰ 4 ਦੇ ਕੌਂਸਲਰ ਦਰਸ਼ਨ ਲਾਲ ਧਰਮਸੋਤ ਨੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੁਹੱਲਾ ਨਿਵਾਸੀ ਇਸ ਪ੍ਰੋਗਰਾਮ ਲਈ ਹਰੇਕ ਤਰ੍ਹਾਂ ਦਾ ਪੂਰਾ ਸਹਿਯੋਗ ਦੇਣਗੇ।

Install Punjabi Akhbar App

Install
×