ਅਜ਼ਾਦ ਸਪੋਰਟਸ ਅਤੇ ਕਲਚਰਲ ਕਲੱਬ ਵੱਲੋ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਕਬੱਡੀ,ਸਾਕਰ ਅਤੇ ਰੱਸਾਕਸੀ ਟੂਰਨਾਮੈੰਟ 26 ਅਕਤੂਬਰ ਨੂੰ ਫਰਿਜਨੋ ਵਿਖੇ ਹੋਵੇਗਾ।

new doc 2019-10-21 15.29.26_3
ਫਰਿਜਨੋ, 22 ਅਕਤੂਬਰ ( ਰਾਜ ਗੋਗਨਾ ) -ਸਥਾਨਿਕ ਅਜ਼ਾਦ ਸਪੋਰਟਸ ਅਤੇ ਕਲਚਰਲ ਕਲੱਬ ਦੀ ਇੱਕ ਅਹਿੰਮ ਮੀਟਿੰਗ ਲੰਘੇ ਦਿਨੀੰ ਬੰਬੇ ਬਿਜਨਸ ਪਾਰਕ ਫਰਿਜਨੋ ਵਿਖੇ ਹੋਈ, ਜਿੱਥੇ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲ-ਬਾਤ ਦੌਰਾਨ ਦੱਸਿਆ ਕਿ ਕਲੱਬ ਵੱਲੋੰ ਸਲਾਨਾਂ ਟੂਰਨਾਮੈਂਟਾ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਦਿਆਂ ਦੂਸਰਾ ਕਬੱਡੀ ਕੱਪ ਅਤੇ ਸੱਤਵਾਂ ਰੱਸਾਕਸੀ ਤੇ ਸਾਕਰ ਆਦਿ ਖੇਡਾਂ ਦਾ ਸ਼ਾਨਦਾਰ ਟੂਰਨਾਮੈਂਟ ਮਿਤੀ 26 ਅਕਤੂਬਰ ਦਿਨ ਸ਼ਨੀਵਾਰ ਨੂੰ ‘ਰੀਜਨਲ ਸਪੋਰਟਸ ਕੰਪਲਿਕਸ’ ਜਿਸਦਾ ਪਤਾ 1707 ਵਿਸਟ ਜਿਨਸਨ ਐਵੇਨਿਊ ਫਰਿਜਨੋ ਹੈ, ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ, ਇਹ ਟੂਰਨਾਮੈਂਟ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਹੋਵੇਗਾ। ਟੂਰਨਾਮੈਂਟ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਕਬੱਡੀ ਲਈ ਕਾਲ ਅਮਰਜੀਤ ਦੌਧਰ (559) 824-6887, ਸਤਨਾਮ ਸਿੰਘ ਭੁੱਲਰ 559-708-1636, ਗੁਰਪ੍ਰੀਤ ਸਿੰਘ ਦੌਧਰ 559-430-2640, ਛਿੰਦਾ ਚਾਹਲ 559-916-1685। ਰੱਸਾਕਸ਼ੀ ਲਈ ਕਾਲ ਬਬਲਾ ਮਲੂਕਾ 559-708-9335, ਗੁਰਿੰਦਰ ਸਿੰਘ ਪਨੈਂਚ 559-367-4373, ਬਿੱਲਾ ਚਾਹਲ (559) 349-5383 । ਸਾਕਰ ਲਈ ਕਾਲ ਰਛਪਾਲ ਸਿੰਘ ਸਹੋਤਾ 559-451-1004, ਰੂਬੀ ਸੰਧੂ 559-709-1416, ਪਿੰਟੂ ਬੀਸਲਾ 559-408-2525 ਜਾਂ ਹੋਰ ਵਧੇਰੇ ਜਾਣਕਾਰੀ ਲਈ ਕਾਲ ਨਾਜ਼ਰ ਸਿੰਘ ਸਹੋਤਾ 559-351-6592 ਜਾਂ ਪਾਲੀ ਥਾਂਦੀ 559-790-6650 ਆਦਿ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਬੰਧਕਾਂ ਨੇ ਦੱਸਿਆ  ਕਿ ਇਸ ਟੂਰਨਾਮੈੰਟ ਦੌਰਾਨ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤੇਗਾ।

Install Punjabi Akhbar App

Install
×