ਜ਼ਹਿਰੀਲੇ ਹੋ ਰਹੇ ਵਾਤਾਵਰਣ ਅਤੇ ਨਸ਼ਿਆਂ ਦੇ ਸਿਹਤ ‘ਤੇ ਪੈ ਰਹੇ ਮਾੜੇ ਪ੍ਰਭਾਵ ਬਾਰੇ ਬੱਚਿਆਂ ਨੂੰ ਕੀਤਾ ਜਾਗਰੂਕ

ਕੋਟਕਪੂਰਾ, 26 ਜਨਵਰੀ :- ਵਾਤਾਵਰਣ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਨੇੜਲੇ ਪਿੰਡ ਢਾਬ ਗੁਰੂ ਕੀ ਦੇઠਸਰਕਾਰੀ ਹਾਈ ਸਕੂਲ ਵਿਖੇ ਬੱਚਿਆਂ ਨਾਲ ਵਾਤਾਵਰਣ ਦੀ ਸ਼ੁੱਧਤਾ, ਸਮਾਜਿਕ ਕਦਰਾਂ-ਕੀਮਤਾਂ, ਚਾਇਨਾ ਡੋਰ ਦੇ ਨੁਕਸਾਨ ਅਤੇ ਨੈਤਿਕ ਸਿੱਖਿਆ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਉੱਘੇ ਪਚਾਰਕ ਰਣਜੀਤ ਸਿੰਘઠਵਾੜਾਦਰਾਕਾ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਜਰੂਰੀ ਹੈ, ਕੈਂਸਰ ਦੀ ਬਿਮਾਰੀ ਦੇ ਲੱਛਣਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਨਾ ਦੱਸਿਆ ਕਿ ਵਾਤਾਵਰਣ ਹਰ ਪੱਖੋਂ ਜਹਿਰੀਲਾ ਹੋ ਰਿਹਾ ਹੈ, ਇਸ ਦੀ ਸਾਂਭ-ਸੰਭਾਲ ਕਰਨੀ ਸਾਡੇ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ, ਵੱਧ ਤੋਂ ਵੱਧ ਰੁੱਖ ਲਾ ਕੇ ਉਹਨਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਡੂੰਘੇ ਹੋ ਰਹੇ ਧਰਤੀ ਹੇਠਲੇ ਪਾਣੀ ‘ਤੇ ਚਿੰਤਾ ਜਾਹਿਰ ਕਰਦਿਆਂ ਪਾਣੀ ਨੂੰ ਬਚਾਉਣ ਲਈ ਵੀ ਚਰਚਾ ਕੀਤੀ ਗਈ ਅਤੇ ਮਾਪਿਆਂ ਤੇ ਅਧਿਆਪਕਾਂ ਦੇ ਸਤਿਕਾਰ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਸਮੇਂ ਹੁਸ਼ਿਆਰ ਅਤੇ ਖੇਡਾਂ ‘ਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਫਲਦਾਰ ਬੂਟਿਆਂ ਅਤੇ ਕਿੱਟਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾઠ’ਕੋਟਕਪੂਰਾ ਗਰੁੱਪ ਆਫ ਫੈਮਲੀਜ਼ ਕੈਨੇਡਾ’ઠਦੇ ਸਹਿਯੋਗ ਨਾਲ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ, ਵਾਤਾਵਰਣ ਦੀ ਸ਼ੁੱਧਤਾ, ਪਾਣੀਆਂ ਦੀ ਮਹੱਤਤਾ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਵਾਲੀਆਂ ਕਾਪੀਆਂઠਵੀ ਅਧਿਆਪਕਾਂ ਨੂੰ ਭੇਟઠਕੀਤੀਆਂ ਗਈਆਂ।ઠਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਿੰਦਰ ਸਿੰਘ ਬਰਾੜ, ਬੂਟਾ ਸਿੰਘ, ਗੁਰਪ੍ਰੀਤ ਮਾਨ ਮੌੜ, ਮਨਮੋਹਨ ਸਿੰਘ, ਮੁੱਖ ਅਧਿਆਪਕ ਸਾਲੋਨੀ ਦਾਬੜਾ, ਸੁਖਵਿੰਦਰ ਸਿੰਘ, ਬਿੰਦੂ ਬਾਲਾ, ਜਸਵੀਰ ਕੌਰ, ਇੰਦਰਜੀਤ ਕੌਰ ਆਦਿ ਵੀઠਹਾਜਰ ਸਨ।

Install Punjabi Akhbar App

Install
×