ਸਾਹਿਤਕ ਸੱਥ ਮੈਲਬੌਰਨ ਵੱਲੋਂ ਸਵਰਗੀ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ ਅਤੇ ਕਿਤਾਬ ਲੋਕ ਅਰਪਣ

ਵਿਕਟੋਰੀਆ ਦੇ ਸ਼ਹਿਰ ਮੈਲਬੌਰਨ ਦੀ ਨਾਮਵਰ ਸਾਹਿਤਕ ਸੱਥ ਮੈਲਬਰਨ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਦੀ ਯਾਦ ਵਿਚ ਇੱਕ ਸਮਾਗਮ ਕਰਵਾਇਆ ਗਿਆ । ਇਸ ਦੌਰਾਨ ਮਨਮੀਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਕਿਤਾਬ ‘ਅੱਧਵਾਟੇ ਸਫ਼ਰ ਦੀ ਸਿਰਜਣਾ’ ਨੂੰ ਵੀ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੱਥ ਦੇ ਜਨਰਲ ਸਕੱਤਰ ਅਤੇ ਉੱਦਮੀ ਨੌਜਵਾਨ ਬਿੱਕਰ ਬਾਈ ਨੇ ਮਨਮੀਤ ਦੇ ਜੀਵਨ ਨਾਲ ਸੰਬੰਧਿਤ ਯਾਦਾਂ ਸਾਂਝੀਆਂ ਕੀਤੀਆਂ  ਅਤੇ ਬਾਅਦ ‘ਚ ਇੱਕ ਗੀਤ ਦੇ ਰੂਪ ਵਿੱਚ ਸ਼ਰਧਾਂਜਲੀ ਭੇਟ ਕੀਤੀ।  ਉਸਤੋਂ ਬਾਅਦ ਸੱਥ ਦੇ ਸੀਨੀਅਰ ਮੈਂਬਰ ਸਾਹਿਬਾਨ ਸੂਬੇਦਾਰ ਜਸਵੰਤ ਸਿੰਘ , ਸੁਖਵਿੰਦਰ ਸਿੰਘ ਭੁੱਲਰ , ਕਰਮਜੀਤ ਸਿੰਘ ਪੁਆਰ ਅਤੇ ਦਰਸ਼ਨ ਸਿੰਘ ਹੋਣਾ ਨੇ ਮਨਮੀਤ ਨੂੰ ਸ਼ਰਧਾਂਜਲੀ ਭੇਟ ਕੀਤੀ।  ਤਕਰੀਬਨ ਇੱਕ ਘੰਟਾ ਚੱਲੇ ਇਸ ਪ੍ਰੋਗਰਾਮ ਵਿੱਚ  ਕਿਤਾਬ ‘ਅੱਧਵਾਟੇ ਸਫ਼ਰ ਦੀ ਸਿਰਜਣਾ’ ਉੱਪਰ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਡਾ ਸੁਮੀਤ ਸ਼ੰਮੀ ਅਤੇ ਸੱਤਪਾਲ ਭੀਖੀ ਜੀ ਜਿੰਨ੍ਹਾ ਨੇ ਇਸ ਕਿਤਾਬ ਦੀ ਸੰਪਾਦਨਾ ਕੀਤੀ ਹੈ, ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਸੂਬੇਦਾਰ, ਕਰਮਜੀਤ ਸਿੰਘ ਪੁਆਰ, ਸੁਖਵਿੰਦਰ ਸਿੰਘ ਭੁੱਲਰ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਰਣਧੀਰ ਸਿੰਘ ਦਿਉਲ, ਮਨਜਿੰਦਰ ਸਿੰਘ, ਗੁਰਸੇਵ ਸਿੰਘ ਲੋਚਮ ਅਤੇ ਹਰਮਨ ਗਿੱਲ ਹਾਜ਼ਰ ਸਨ। ਇਸ ਸਮੇਂ ਮਨਮੀਤ ਦੀ ਗੱਲ ਕਰਦਿਆਂ ਮਾਹੌਲ ਬਹੁਤ ਹੀ ਭਾਵੁਕ ਸੀ ਅਤੇ ਲੱਗਭੱਗ ਸਾਰਿਆਂ ਨੇ ਭਰੀਆਂ ਅੱਖਾਂ ਨਾਲ ਮਨਮੀਤ ਨੂੰ ਯਾਦ ਕੀਤਾ।

Install Punjabi Akhbar App

Install
×