ਪੰਜਾਬੀ ਨੌਜਵਾਨ ਅਵਤਾਰ ਬਸਿਆਲਾ ਪ੍ਰਸਿੱਧ ਅੰਤਰਰਾਸ਼ਟਰੀ ਫੂਡ ਕੰਪਨੀ ਵੱਲੋ ‘ਲਿਵਿੰਗ ਅਵਰ ਕਲਚਰ’ ਅਤੇ ‘ਇੰਪਲਾਈ ਆਫ ਦਾ ਯੀਅਰ’ ਐਵਾਰਡ

NZ PIC 28 Nov-2
ਨਿਊਜ਼ੀਲੈਂਡ ਵਸਦੇ ਅਤੇ ਪੂਰੀ ਦੁਨੀਆ ਦੇ ਵਿਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਗੱਲਦੀ ਖੁਸ਼ੀ ਹੋਵੇਗੀ ਕਿ ਪ੍ਰਸਿੱਧ ਅੰਤਰਰਾਸ਼ਟਰੀ ਫੂਡ ਕੰਪਨੀ ‘ਐਲ. ਐਚ. ਐਫ’ ਅਤੇ ‘ਸੈਨੀਟੇਰੀਅਮ ਹੈਲਥ ਫੂਡ’ ਦੇ ਵਿਚ ਬਤੌਰ ਪ੍ਰੋਡਕਸ਼ਨ ਸੁਪਰਵਾਈਜ਼ਰ ਅਤੇ ਟੀਮ ਲੀਡਰ ਦੇ ਤੌਰ ‘ਤੇ ਬੀਤੇ ਕਈ ਸਾਲਾਂ ਤੋਂ ਕੰਮ ਕਰ ਰਹੇ ਅਵਤਾਰ ਬਸਿਆਲਾ ਸੁਪੱਤਰ ਸ. ਮਲਕੀਤ ਸਿੰਘ ਤੇ ਸਤਨਾਮ ਕੌਰ ਪਿੰਡ ਬਸਿਆਲਾ ਹੁਸ਼ਿਆਰਪੁਰ (ਵਾਸੀ ਪਾਪਾਕੁਰਾ) ਨੂੰ ਕੰਪਨੀ ਵੱਲੋਂ ਕ੍ਰਿਸਮਸ ਦੀ ਪਾਰਟੀ ਮੌਕੇ ‘ਲਿਵਿੰਗ ਅਵਰ ਕਲਚਰ’ ਅਤੇ ‘ਇੰਪਲਾਈ ਆਫ ਦਾ ਯੀਅਰ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ।  ਇਥੇ ਹੀ ਬੱਸ ਨਹੀਂ ਕੰਪਨੀ  ਵੱਲੋਂ ਛੁੱਟੀਆਂ ਦੇ ਵਿਚ 7 ਦਿਨਾਂ ਵਿਦੇਸ਼ ਟੂਰ ਵੀ ਦਿੱਤਾ ਗਿਆ ਹੈ। ਕੰਪਨੀ ਨੇ ਅਕਤੂਬਰ 2014 ਦੇ ਲਈ ‘ਲਿਵਿੰਗ ਅਵਰ ਕਲਚਰ’ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਦ ਕਿ ਐਲ. ਐਚ. ਐਫ. ਵੱਲੋਂ ‘ਇੰਪਲਾਈ ਆਫ਼ ਦਾ ਯੀਅਰ’ ਐਵਾਰਡ ਦੇ ਕੇ ਨਿਵਾਜਿਆ ਗਿਆ ਹੈ।

Install Punjabi Akhbar App

Install
×