ਨਿਊਜ਼ੀਲੈਂਡ ਦੇ 22 ਸਾਲਾ ਨੌਜਵਾਨ ਜਗਦੀਪ ਸਿੰਘ ਬਾਜਵਾ ਦੇ ਬਿਲਡਿੰਗ ਨਕਸ਼ੇ ਨੇ ਅਮਰੀਕੀ ਕੰਪਨੀ ‘ਆਟੋ ਡੈਸਕ’ ਦਾ ਧਿਆਨ ਖਿੱਚਿਆ

NZ-2-Nov-1

ਨਿਊਜ਼ੀਲੈਂਡ ਦੇ 22 ਸਾਲਾ ਗੁਰਸਿੱਖ ਨੌਜਵਾਨ ਵੱਲੋਂ 6 ਮੰਜ਼ਿਲਾ ਇਮਾਰਤ ਦਾ ਬਣਾਇਆ 3ਡੀ ਨਕਸ਼ਾ ਅਮਰੀਕਾ ਦੀ ਪ੍ਰਸਿੱਧ ਇੰਟਰਨੈਸ਼ਨਲ ਕੰਪਨੀ ‘ਆਟੋ ਡੈਸਕ’ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋਇਆ ਹੈ। ਆਟੋ ਡੈਸਕ ਕੰਪਨੀ ਵੱਲੋਂ ਜਿਹੜੀ ਕਿ ਇਮਰਾਤਬਾਜ਼ੀ, ਫਿਲਮਸਾਜੀ, ਆਟੋ ਪਾਰਟਸ ਡਿਜ਼ਾਈਨ ਨਾਲ ਸਬੰਧਤਿ ਬਹੁਤ ਸਾਰੇ ਸਾਫਟਵੇਅਰ ਤਿਆਰ ਕਰਦੀ ਹੈ, ਦੁਆਰਾ 4000 ਦੇ ਕਰੀਬ ਆਰਕੀਟੈਕਚਰਾਂ ਦੀਆਂ ਐਂਟਰੀਆਂ ਵਿਚੋਂ ਨੌਜਵਾਨ ਜਗਦੀਪ ਸਿੰਘ ਦਾ ਬਣਾਇਆ ਗਿਆ 6 ਮੰਜ਼ਿਲਾ 3ਡੀ ਨਕਸ਼ਾ ਵੀ ਚੋਣਵੇਂ ਆਰਕੀਟੈਕਚਰਾਂ ਦੇ ਕੰਮ ਵਿਚ ਸ਼ਾਮਿਲ ਕੀਤਾ ਗਿਆ। ਇਸ ਬਿਲਡਿੰਗ ਦੀ ਉਪਰਲੀ ਛੱਤ ਉਤੇ ਗਾਰਡਨ, ਸਵਿਮਿੰਗ ਪੂਲ, ਵਾਕ ਵੇਅ ਅਤੇ ਹੋਰ ਕਈ ਕੁੱਝ ਅਜਿਹਾ ਬਣਾਇਆ ਗਿਆ ਹੈ ਜਿਸ ਨਾਲ ਉਥੇ ਰਹਿਣ ਵਾਲਿਆਂ ਨੂੰ ਧਰਤੀ ‘ਤੇ ਬਣੀ ਮੰਜ਼ਿਲ ਵਾਂਗ ਰਹਿਣ ਦਾ ਅਹਿਸਾਲ ਹੋਵੇਗਾ ਅਤੇ ਸਾਰੇ ਰਿਹਾਇਸ਼ੀ ਲੋਕਾਂ ਨੂੰ ਇਕ  ਕਮਿਊਨਿਟੀ ਦਾ ਵਸਾਇਆ ਪਿੰਡ ਲੱਗੇਗਾ।

ਜਗਦੀਪ ਸਿੰਘ ਦੇ ਕੰਮ ਅਤੇ ਬਾਇਓਗ੍ਰਾਫੀ ਸਬੰਧੀ ਇਕ ਵਿਸ਼ੇਸ਼  ਲੇਖ ‘ਆਟੋ ਡੈਸਕ’ ਕੰਪਨੀ ਕੰਪਨੀ ਨੇ ਆਪਣੀ ਵੈਬਸਾਈਟ ਉਤੇ ਵੀ ਨਸ਼ਰ ਕੀਤਾ ਹੈ ਅਤੇ ਇਕ ਹਫਤੇ ਵਾਸਤੇ ਇਸ ਗੁਰਸਿੱਖ ਨੌਜਵਾਨ ਨੂੰ ‘ਰੈਂਡਰਿੰਗ ਪ੍ਰੋ ਆਫ਼ ਦਾ ਵੀਕ’ ਐਲਾਨਿਆ ਗਿਆ ਹੈ। ਸ. ਜਗਦੀਪ ਸਿੰਘ ਇਸ ਵੇਲੇ ਯੂਨੀਟੈਕ ਇੰਸਟੀਚਿਊਟ ਆਫ ਟੈਕਨਾਲੋਜੀ ਔਕਲੈਂਡ ਦੇ ਵਿਚ ਤੀਜੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਇਸ ਨੇ ਰੇਵਟ ਆਰਕੀਟੈਕਚਰ ਸਾਫਟਵੇਅਰ ਦੀ ਵਰਤੋਂ ਕੀਤੀ ਹੈ ਜੋ ਕਿ ਇਕ ਆਧੁਨਿਕ ਸਾਫਟਵੇਅਰ ਹੈ। ਸ. ਜਗਦੀਪ ਸਿੰਘ ਨੂੰ ਇਸ ਪ੍ਰਾਪਤੀ ਉਤੇ ਭਾਰਤੀ ਕਮਿਊਨਿਟੀ ਵੱਲੋਂ ਵਧਾਈ ਦਿੱਤੀ ਗਈ ਹੈ।

Install Punjabi Akhbar App

Install
×