ਮੈਲਬੋਰਨ ਵਿੱਚ ਮਿਲਣ ਵਾਲਾ ਕਰੋਨਾ ਦਾ ਇੱਕ ਮਰੀਜ਼ ਗਿਆ ਸੀ ਬਾਕਸਿੰਗ ਦਿਹਾੜੇ ਦੇ ਟੈਸਟ ਮੈਚ ਦੇਖਣ ਅਤੇ ਸ਼ੈਡਸਟੋਨ ਸ਼ਾਪਿੰਗ ਸੈਂਟਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਾਰਜਕਾਰੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਜਨਤਕ ਤੌਰ ਤੇ ਸਾਰਿਆਂ ਨੂੰ ਹਾਈ ਅਲਰਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਮੈਲਬੋਰਨ ਵਿੱਚ ਪਾਇਆ ਗਿਆ ਇੱਕ ਕਰੋਨਾ ਦਾ 30 ਸਾਲਾਂ ਦਾ ਮਰੀਜ਼, ਜਿਸਦੇ ਅਸਲ ਸਰੋਤ ਦਾ ਹਾਲੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਅਤੇ ਪੜਤਾਲ ਜਾਰੀ ਹੈ, ਦਿਸੰਬਰ ਦੀ 27 ਤਾਰੀਖ ਨੂੰ ਐਮ.ਐਸ.ਜੀ. ਵਿੱਚ ਹੋਏ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕ੍ਰਿਕਟ ਮੈਚ ਵਿੱਚ ਸ਼ਿਰਕਤ ਕੀਤੀ ਸੀ ਅਤੇ ਮੈਚ ਦੇ ਦੂਸਰੇ ਦਿਹਾੜੇ ਤੇ ਉਕਤ ਵਿਅਕਤੀ ਨੇ ਸ਼ੈਡਸਟੋਨ ਸ਼ਾਪਿੰਗ ਸੈਂਟਰ ਵਿੱਚ ਵੀ ਗੇੜੀ ਮਾਰੀ ਸੀ। ਇਸੇ ਦੌਰਾਨ ਹੀ ਉਕਤ ਵਿਅਕਤੀ ਕਰੋਨਾ ਵਾਇਰਸ ਤੋਂ ਸਥਾਪਿਤ ਹੋ ਗਿਆ। ਇਸ ਵਾਸਤੇ ਲੋਕਾਂ ਨੂੰ ਅਪੀਲ ਹੈ ਕਿ ਜਿਹੜੇ ਲੋਕ ਮੈਚ ਵਾਲੇ ਦਿਨ ਗ੍ਰੇਟ ਸਦਰਨ ਸਟੈਂਡ ਦੇ ਜ਼ੋਨ 5 ਵਿੱਚ ਬੈਠੇ ਸਨ (ਦੁਪਹਿਰ 12:30 ਤੋਂ ਬਾਅਦ ਦੁਪਹਿਰ 3:30 ਤੱਕ) ਤੁਰੰਤ ਆਪਣੇ ਆਪ ਦਾ ਕਰੋਨਾ ਟੈਸਟ ਕਰਵਾਉਣ ਅਤੇ ਆਪਣੇ ਆਪ ਨੂੰ ਆਈਸੋਲੇਟ ਕਰ ਲੈਣ। ਅਜਿਹੀ ਹੀ ਚਿਤਾਵਨੀ ਇਸ ਤੋਂ ਇਲਾਵਾ ਬਾਕਸਿੰਗ ਦਿਹਾੜੇ ਤੇ ਸ਼ੈਡਸਟੋਨ ਸ਼ਾਪਿੰਗ ਸੈਂਟਰ ਵਿੱਚ ਆਵਾਗਮਨ ਕਰਨ ਵਾਲੇ ਵਿਅਕਤੀਆਂ ਲਈ ਵੀ ਹੈ ਅਤੇ ਇਸ ਵਾਸਤੇ ਸਮਾਂ ਸੂਚੀ ਸਵੇਰ ਦੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਦੀ ਹੈ। ਉਕਤ ਵਿਅਕਤੀ ਨੂੰ ਸਰੀਰਿਕ ਲੱਛਣ ਦਿਸੰਬਰ ਦੀ 30 ਤਾਰੀਖ ਨੂੰ ਮਹਿਸੂਸ ਹੋਏ ਅਤੇ ਉਦੋਂ ਤੋਂ ਹੀ ਉਸਨੇ ਆਪਣੇ ਆਪ ਨੂੰ ਘਰ ਵਿੱਚ ਆਈਸੋਲੇਟ ਕੀਤਾ ਹੋਇਆ ਹੈ। ਵਧੀਕ ਮੁੱਖ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਮਰੀਜ਼ ਨੂੰ ਇਹ ਵਾਇਰਸ ਕਿਵੇਂ ਅਤੇ ਕਿੱਥੋਂ ਮਿਲਿਆ -ਇਹ ਹਾਲੇ ਤੱਕ ਪਤਾ ਲਗਾਇਆ ਨਹੀਂ ਜਾ ਸਕਿਆ ਪਰੰਤੂ ਪੜਤਾਲ ਜਾਰੀ ਹੈ ਅਤੇ ਜਲਦੀ ਹੀ ਇਸ ਦੇ ਮੁੱਖ ਸਰੋਤ ਦਾ ਪਤਾ ਲਗਾ ਹੀ ਲਿਆ ਜਾਵੇਗਾ। ਕਰੋਨਾ ਟੈਸਟਿੰਗ ਦੇ ਮੁਖੀ ਜੈਰੋਨ ਵੇਮਰ ਦਾ ਮੰਨਣਾ ਹੈ ਕਿ ਟੈਸਟ ਮੈਚ ਦੌਰਾਨ 7000 ਤੋਂ 8000 ਲੋਕਾਂ ਨੇ ਮੈਚ ਦੇਖਿਆ ਸੀ ਅਤੇ ਬਾਕਸਿੰਗ ਦਿਹਾੜੇ ਤੇ ਸ਼ੈਡਸਟੋਨ ਅੰਦਰੋਂ ਵੀ ਹਜ਼ਾਰਾਂ ਲੋਕਾਂ ਨੇ ਸਾਮਾਨ ਦੀ ਖਰੀਦਦਾਰੀ ਕੀਤੀ ਸੀ ਇਸ ਵਾਸਤੇ ਇਹ ਮਾਮਲਾ ਸੈਂਕੜਿਆਂ ਤੱਕ ਨਹੀਂ ਬਲਕਿ ਹਜ਼ਾਰਾਂ ਤੱਕ ਜਾ ਸਕਦਾ ਹੈ।

Install Punjabi Akhbar App

Install
×