ਬੀਪੀਸੀਸੀ ਸਲਾਨਾ ਫੁੱਟਬਾਲ ਟੂਰਨਾਮੈਂਟ ਅਤੇ ਮਿਲਖਾ ਸਿੰਘ ਯਾਦਗਰੀ ਐਥਲੈਟਿਕਸ ਮੀਟ ਆਯੋਜਿਤ

(ਬ੍ਰਿਸਬੇਨ) ਸੂਬਾ ਕੂਈਨਜ਼ਲੈਂਡ  ਦੇ ਸ਼ਹਿਰ ਬ੍ਰਿਸਬੇਨ ਵਿਖੇਬੀਤੇ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੈਲਮਵੇਲ ਵੱਲੋੰ ਸਲਾਨਾ ਫੁੱਟਬਾਲ ਟੂਰਨਾਮੈਂਟ ਸਾਊਥਸ ਯੂਨਾਈਟਡ ਫੁੱਟਬਾਲ ਕਲੱਬਰੰਨਕੌਰਨ, ਕੂਈਨਜ਼ਲੈਂਡ ਦੀਆਂ ਗਰਾਊਂਡਾਂ ਵਿੱਚ ਕਰਵਾਇਆ ਗਿਆ। ਟੂਰਨਾਮੈਂਟ ਦੇ ਦੌਰਾਨ ਇੰਡੀਅਨ ਸਪੋਰਟਸ ਐਂਡ ਕਲਚਰਕਲੱਬ ਬ੍ਰਿਸਬੇਨ ਅਤੇ ਮਾਝਾ ਯੂਥ ਕਲੱਬ ਬ੍ਰਿਸਬੇਨ ਦੇ ਸਹਿਯੋਗ ਨਾਲ ਮਰਹੂਮ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਯਾਦ ਵਿੱਚਐਥਲੈਟਿਕਸ ਮੀਟ ਅਤੇ ਸ਼ੂਟਿੰਗ ਵਾਲੀਬਾਲ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਛੋਟੇ ਬੱਚਿਆਂ ਤੋੰ ਲੈ ਕੇ ਵੱਡਿਆਂ ਤੱਕ 42 ਟੀਮਾਂਨੇ ਹਿੱਸਾ ਲਿਆ।ਇਸ ਸਾਲ ਸੀਨੀਅਰਸ ਦੀਆਂ ਟੀਮਾਂ ਵਿੱਚੋਂ ਬੀਪੀ ਸੀਸੀ ਕੈਲਮਵੇਲ ਦੀ ਟੀਮ ਨਿਊ ਫਾਰਮ ਪੰਜਾਬੀ ਕਲੱਬ ਦੀਟੀਮ ਨੂੰ ਫਾਈਨਲ ਵਿੱਚ ਹਰਾ ਕੇ ਪਹਿਲੇ ਸਥਾਨ ‘ਤੇ ਰਹੀ। ਐਥਲੈਟਿਕਸ ਵਿੱਚ ਲੱਗਭੱਗ 170 ਛੋਟੇ-ਵੱਡੇ ਐਥਲੀਟਾਂ ਨੇ ਭਾਗਲਿਆ। ਮਿਲਖਾ ਸਿੰਘ ਦੀ ਯਾਦ ਵਿੱਚ ਕਰਵਾਈ ਗਈ ਇਸ ਐਥਲੈਟਿਕ ਮੀਟ ਦਾ ਉਤਸ਼ਾਹ ਬ੍ਰਿਸਬੇਨ ਸ਼ਹਿਰ ਦੇ ਸਾਰੇ ਪੰਜਾਬੀਭਾਈਚਾਰੇ ਵਿੱਚ ਵੇਖਣ ਨੂੰ ਮਿਲਿਆ। 100 ਮੀਟਰ ਦੌੜ ਵਿੱਚ ਗੁਰਜੰਟ ਸਿੰਘ ਪਹਿਲੇ, ਅਕਾਸ਼ਦੀਪ ਦੂਜੇ ਅਤੇ ਅਮਨਦੀਪ ਸਿੰਘਤੀਜੇ ਸਥਾਨ ਤੇ ਰਹੇ। 45 ਸਾਲ ਤੋਂ ਥੱਲੇ ਵਾਲਿਆਂ ਵਿੱਚ ਪਿੰਦਾ ਕਾਲਕਤ ਪਹਿਲੇ, ਹਰਪ੍ਰੀਤ ਗਿੱਲ ਦੂਜੇ ਅਤੇ ਗੁਰਜਿੰਦਰ ਸਿੰਘ ਤੀਜੇਸਥਾਨ ਤੇ ਰਹੇ। 100 ਮੀਟਰ ਓਪਨ ਦੌੜ ਵਿੱਚ ਹੈਪੀ ਸਿੰਘ ਪਹਿਲੇ, ਡਾ.ਪ੍ਰਮਜੀਤ ਸਿੰਘ ਦੂਜੇ ਅਤੇ ਹਰਨਰਿੰਦਰ ਸਿੰਘ ਤੀਜੇ ਸਥਾਨ‘ਤੇ ਰਹੇ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦੇ ਐਥਲੈਟਿਕਸ ਮੁਕਾਬਲੇ ਵੀ ਬਹੁਤ ਦਿਲਚਸਪ ਰਹੇ। ਸ਼ੂਟਿੰਗ ਵਾਲੀਬਾਲ ਵਿੱਚਬ੍ਰਿਸਬੇਨ ਸ਼ਹਿਰ ਤੋਂ 10 ਟੀਮਾਂ ਨੇ ਹਿੱਸਾ ਲਿਆ। ਸਟਾਰ ਵਾਲੀਬਾਲ ਟੀਮ ਪਹਿਲੇ ਸਥਾਨ ਤੇ ਰਹੀ। ਹੋਰਨਾਂ ਜੇਤੂਆਂ ਤੋਂ ਇਲਾਵਾਫੁੱਟਬਾਲ ਅਤੇ ਵਾਲੀਬਾਲ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਵੀ ਸਨਮਾਨਾਂ ਨਾਲ ਦਿੱਤੇ ਗਏ। ਇਸ ਖੇਡਟੂਰਨਾਮੈੰਟ ਦਾ ਪ੍ਰਬੰਧ ਇਸ ਸਾਲ ਬ੍ਰਿਸਬੇਨ ਸ਼ਹਿਰ ਦੀਆਂ ਤਿੰਨ ਕਲੱਬਾਂ ਬੀਪੀਸੀਸੀ ਕੈਲਮਵੇਲ, ਆਈ ਸੀ ਐੱਸ ਸੀ ਬ੍ਰਿਸਬੇਨ ਅਤੇਐੱਮ ਵਾਈ ਸੀ ਬ੍ਰਿਸਬੇਨ ਵੱਲੋਂ ਭਾਈਚਾਰਕ ਸਾਂਝ ‘ਚ ਕੀਤਾ ਗਿਆ। ਖੇਡ ਮੇਲੇ ਲਈ ਵਿੱਤੀ ਸਹਾਇਤਾ ਗਾਮਾ ਐਜੂਕੇਸ਼ਨ ਐਂਡਟਰੇਨਿੰਗ, ਰੈੱਡ ਰਾਕਟ ਰਿਅਲਟੀ, ਗਲੋਬਲ ਐਜੂਕੇਸ਼ਨਸ, ਕੈਮਡਨ ਕਾਲਜ, ਬਾਵਾ ਬਿਲਡਰਸ, ਪ੍ਰੋਫੋਲਿਕ ਪ੍ਰਿਟਿੰਗਜ਼, ਸਮਾਰਟਲਾਈਨ ਮੌਰਗੇਜ਼, ਸਿੰਘ ਇਲੈਕਟ੍ਰੀਕਲਜ, ਡੀ ਜੇ ਦੀਪ ਅਤੇ ਏ ਐੱਮ ਡਬਲਿਊ ਅੋਟੋਜ਼ ਵੱਲੋਂ ਦਿੱਤੀ ਗਈ। ਗੁਰਦੁਆਰਾ ਸਾਹਿਬਲੋਗਨ ਰੋਡ ਵੱਲੋਂ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸਥਾਨਕ ਲੇਬਰ ਐੱਮ ਪੀ ਜੇਮਸ ਮਾਰਟਿਨ ਵੱਲੋੰ ਵਿਸ਼ੇਸ਼ ਸ਼ਿਰਕਤਕੀਤੀ ਗਈ। ਇਸ ਮੌਕੇ ਬ੍ਰਿਸਬੇਨ ਸ਼ਹਿਰ ਦੇ ਉੱਘੇ ਸਮਾਜ-ਸੇਵੀ ਮਨਜੀਤ ਬੋਪਾਰਾਏ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਖੇਡਮੇਲੇ ਵਿੱਚ ਹੋਰਨਾਂ ਤੋਂ ਇਲਾਵਾ ਮਨਜੀਤ ਬੋਪਾਰਾਏ, ਤਜਿੰਦਰ ਢਿੱਲੋਂ, ਹਰਪ੍ਰੀਤ ਸਿੰਘ, ਪ੍ਰਣਾਮ ਸਿੰਘ ਹੇਰ, ਕੁਲਦੀਪ ਡਡਵਾਲ, ਸੁਖਦੇਵ ਸਿੰਘ, ਸਤਪਾਲ ਸਿੰਘ ਕੂਨਰ, ਪ੍ਰਿੰਸ ਭਿੰਡਰ, ਸੁਖਚੈਨ ਸਿੱਧੂ, ਨਵਦੀਪ ਸਿੰਘ, ਚੰਦਨਦੀਪ, ਧਰਮਪਾਲ ਸਿੰਘ, ਮਨਜੋਤਸਰਾਂ, ਜਗਦੀਪ ਸਿੰਘ, ਹੈਪੀ ਧਾਮੀ, ਬਲਵਿੰਦਰ ਸਿੰਘ, ਦਪਿੰਦਰ ਸਿੰਘ, ਰੌਕੀ ਭੁੱਲਰ, ਜਗਦੀਪ ਭਿੰਡਰ, ਗਗਨ ਢਿੱਲੋਂ, ਪਵਿੱਤਰਨੂਰੀ, ਸੰਦੀਪ ਬੋਰਸ, ਰਾਜਾ ਗਿੱਲ, ਬਲਰਾਜ ਸੰਧੂ, ਸਰਵਣ ਸਿੰਘ, ਜੱਗਾ ਵੜੈਚ, ਗੁਰਜੀਤ ਗਿੱਲ, ਜਤਿੰਦਰਪਾਲ ਗਿੱਲ, ਹਰਮਨਸਿੰਘ ਆਦਿ ਨੇ ਹਾਜ਼ਰੀ ਭਰੀ। 

ਭਾਰਤੀ ਮੂਲ ਦੇ ਪ੍ਰਵਾਸੀਆਂ ਲਈ ਵਿਸ਼ੇਸ਼ ਸਰਵੇਖਣ

(ਬ੍ਰਿਸਬੇਨ) ਇੱਥੇ ਆਸਟਰੇਲੀਆ ਦੀਆਂ ਦੋ ਨਾਮਵਰਯੂਨਿਵਰਸਿਟੀਆਂ ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਅਤੇ ਵੈਸਟਰਨ ਆਸਟ੍ਰੇਲੀਆ ਯੂਨਿਵਰਸਿਟੀ ਵੱਲੋਂ ਸਾਂਝੇਆਨਲਾਈਨ ਸਰਵੇਖਣ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮਕਸਦ ਭਾਰਤੀ ਮੂਲ ਦੇ ਪ੍ਰਵਾਸੀਆਂ ਦੇ ਆਸਟਰੇਲੀਆਵਿਚਲੇ ਤਜ਼ਰਬੇ ਜਾਣਦੇ ਹੋਏ ਭਵਿੱਖ ਲਈ ਢੁੱਕਵੀਆਂ ਯੋਜਨਾਵਾਂ ਬਨਾਉਣਾ ਅਤੇ ਉਹਨਾਂ ਦੇ ਆਸਟਰੇਲੀਆ ਵਿਚਲੇਤਜਰਬਿਆਂ ਨੂੰ ਨੇੜਿਓ ਵਿਚਾਰਨਾ ਹੈ। ਇਸ ਪ੍ਰੋਜੈਕਟ ਰਾਹੀਂ ਭਾਰਤੀ ਮੂਲ ਦੇ ਲੋਕਾਂ ਦੇ ਮਸਲਿਆਂ ਅਤੇ ਤਜ਼ੁਰਬਿਆਂ ਨੂੰ ਸਮਝਿਆ ਜਾਵੇਗਾ। ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਦੀ ਡਾ. ਅਮ੍ਰਿਤਾ ਮੱਲ੍ਹੀ ਅਤੇ ਯੂਨਿਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇਡਾ. ਅਲੈਕਜ਼ੈਂਡਰ ਡੇਵਿਸ ਅਨੁਸਾਰ ਇਸ ਸਰਵੇ ਦੁਆਰਾ ਭਾਰਤੀ ਮੂਲ ਦੇ ਲੋਕਾਂ ਦੇ ਆਸਟਰੇਲੀਆ ਵਿਚਲੇ ਵੱਖ ਵੱਖ ਤਜ਼ਰਬਿਆਂ ਨੂੰਜਾਨਣਾ ਹੈ, ਬੇਸ਼ਕ ਉਹ ਸਿੱਧਾ ਭਾਰਤ ਤੋਂ ਜਾਂ ਫੇਰ ਹੋਰ ਕਿਸੇ ਦੇਸ਼ ਤੋਂ ਹੋ ਕੇ ਇੱਥੇ ਪਹੁੰਚੇ ਹਨ। ਉਹਨਾਂ ਹੋਰ ਕਿਹਾ ਕਿ ਇਸ ਵਿੱਚਕਰੋਨਾਵਾਇਰਸ ਮਹਾਂਮਾਰੀ ਕਾਰਨ ਲੱਗੀਆਂ ਤਾਲਾਬੰਦੀਆਂ ਦੇ ਮਨੁੱਖੀ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਹਨਾਂ ਸਮੁੱਚੇਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਸ ਸਰਵੇਅ ਨੂੰ ਗੰਭੀਰਤਾ ਨਾਲ ਲੈਣ ਤਾਂ ਕਿ ਸਰਕਾਰ ਨੂੰ ਸਹੀ ਅਤੇ ਠੋਸ ਜਾਣਕਾਰੀਉਪਲਬਧ ਹੋ ਸਕੇ। ਜਿਕਰਯੋਗ ਹੈ ਕਿ ਆਸਟਰੇਲੀਅਨ ਅਤੇ ਭਾਰਤੀ ਸਰਕਾਰਾਂ ਆਪਣੇ ਦੁਵੱਲੇ ਸੰਬੰਧਾਂ ਨੂੰ ਹੋਰ ਸੁਧਾਰਨ ਲਈਭਾਰਤੀ ਮੂਲ ਦੇ ਲੋਕਾਂ ਨੂੰ ਧੁਰਾ ਬਣਾਉਣਾ ਚਾਹੁੰਦੀਆਂ ਹਨ।

ਮਾਝਾ ਯੂਥ ਕਲੱਬ ਵੱਲੋਂ ਸਲਾਨਾ ਖੂਨਦਾਨ ਕੈਂਪ ਆਯੋਜਿਤ

(ਬ੍ਰਿਸਬੇਨ) ਆਸਟ੍ਰੇਲੀਆ ਦੇ ਸੂਬਾ ਕੂਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿੱਚ ਪਿਛਲੇ ਪੰਜ ਸਾਲਾਂ ਤੋਂ ਸਮਾਜਿਕ ਅਤੇ ਮਾਨਵਤਾ…

ਸ਼ਹੀਦ ਭਗਤ ਸਿੰਘ ਦਾ 114ਵਾਂ ਜਨਮ ਦਿਹਾੜਾ ਮਨਾਇਆ: ਪੁਸਤਕ ‘ਉਮਰ ਕੈਦੀ’ ਲੋਕ ਅਰਪਣ

(ਬ੍ਰਿਸਬੇਨ) ਇੱਥੇ ਸਾਹਿਤਕ ਖੇਤਰ ਵਿੱਚ ਸਰਗਰਮ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਕਮਿਊਨਿਟੀ ਰੇਡੀਓ ਫੋਰ ਈਬੀ…

ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਪੰਜਾਬੀ ਫ਼ਿਲਮ ‘ਐਡਿਕਸ਼ਨ’ ਦੀ ਸਕ੍ਰੀਨਿੰਗ ਅਤੇ ਕਵੀ ਦਰਬਾਰ ਆਯੋਜਿਤ

‘ਵਿਰਾਸਤ’ ਐਪ ਰਚੇਤਾ ਗਗਨਦੀਪ ਕੌਰ ਸਰਾਂ ਦਾ ਵਿਸ਼ੇਸ਼ ਸਨਮਾਨ (ਬ੍ਰਿਸਬੇਨ) ਇੱਥੇ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਦੇ ਵਿਦੇਸ਼ੀ ਪਸਾਰੇ ਲਈ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਸਥਾਨਕ ਕਲਾਕਾਰਾਂ ਵੱਲੋਂ ਨਸ਼ਿਆਂ ਬਾਬਤ ਬਣਾਈ ਪੰਜਾਬੀ ਫ਼ਿਲਮ ‘ਐਡਿਕਸ਼ਨ’ ਦੀ ਸਕ੍ਰੀਨਿੰਗ ਅਤੇ ਕਵੀ ਦਰਬਾਰਆਯੋਜਿਤ ਕੀਤਾ ਗਿਆ। ਸੰਸਥਾ ਵੱਲੋਂ ਸਮਾਰੋਹ ਦੌਰਾਨ ਪੰਜਾਬੀ ਵਿਰਾਸਤ ਐਪ ਦੀ ਰਚੇਤਾ ਗਗਨਦੀਪ ਕੌਰ ਸਰਾਂ ਦਾ ਪਰਿਵਾਰਸਮੇਤ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਸੰਸਥਾ ਵੱਲੋਂ ਆਯੋਜਿਤ ਇਸ ਮਹੀਨੇਵਾਰ ਕਵੀ ਦਰਬਾਰ ਵਿੱਚ ਸ਼ਹਿਰ ਦੇ ਸਾਹਿਤਕਪ੍ਰੇਮੀਆਂ ਅਤੇ ਸਮੂਹ ਕਵੀ/ਕਵਿਤਰੀਆਂ ਨੇ ਆਪਣੀਆਂ ਰਚਨਾਵਾਂ ਨਾਲ ਰਗ ਬੰਨ੍ਹਿਆ। ਹਰਮਨਦੀਪ ਗਿੱਲ ਵੱਲੋਂ ਡਾ. ਜਗਤਾਰ ਦੀਨਜ਼ਮ ‘ਹਰ ਮੋੜ ‘ਤੇ ਸਲੀਬਾਂ’ ਨਾਲ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ। ਪ੍ਰਧਾਨ ਵਰਿੰਦਰ ਅਲੀਸ਼ੇਰ ਵੱਲੋਂ ਪੰਜਾਬ ਦੇ ਮੌਜੂਦਾ ਹਾਲਤਾਂਬਾਬਤ ਕਵਿਤਾ ਰਾਹੀਂ ਉਸਾਰੂ ਸੰਦੇਸ਼ ਦਿੰਦਿਆਂ ਕਿਹਾ ਕਿ ਹਾਕਮ ਸਰਕਾਰਾਂ ਨੂੰ ਹੈਂਕੜ ਵਿਸਾਰ ਲੋਕਾਈ ਦੀ ਭਲਾਈ ਤੇ ਬਹਾਲੀ ਲਈਕੰਮ ਕਰਨਾ ਚਾਹੀਦਾ ਹੈ। ਇਸਤੋਂ ਇਲਾਵਾ ਪਰਮਿੰਦਰ, ਦੇਵ ਸਿੱਧੂ ਆਦਿ ਵੱਲੋਂ ਕਾਵਿਤਾ ਰਾਹੀਂ ਸਮਾਜਿਕ ਮੁੱਦਿਆਂ ਦੀ ਗੱਲ ਚੁੱਕੀ।  ਵਿਰਾਸਤ ਐਪ ਤੋਂ ਗਗਨਦੀਪ ਕੌਰ ਸਰਾਂ ਨੇ ਆਪਣੀ ਸੰਖੇਪ ਤਕਰੀਰ ‘ਚ ਇਸ ਪੰਜਾਬੀ ਆਡੀਓ ਪੁਸਤਕ ਮੋਬਾਇਲ ਐਪਲੀਕੇਸ਼ ਨੂੰਬਨਾਉਣ ਦੇ ਮਕਸਦ ਬਾਬਤ ਬੋਲਦਿਆਂ ਕਿਹਾ ਕਿ ਇਸ ਐਪ ਰਾਹੀਂ ਅਸੀਂ ਕਿਤਾਬਾਂ ਨੂੰ ਆਵਾਜ਼ ਦੇ ਮਾਧਿਅਮ ਰਾਹੀਂ ਸੁਣ ਸਕਦੇ ਹਾਂ।ਐਪ ਵਿੱਚ ਕੁੱਝ ਪੰਜਾਬੀ ਕਿਤਾਬਾਂ ਮੁਫ਼ਤ ਮੁਹੱਈਆ ਕੀਤੀਆਂ ਗਈਆਂ ਹਨ ਅਤੇ ਬਾਕੀ ਮੈਂਬਰਸ਼ਿਪ ਰਾਹੀਂ ਬਹੁਤ ਘੱਟ ਕੀਮਤ ‘ਤੇਸੁਣ ਸਕਦੇ ਹਾਂ। ਫ਼ਿਲਮ ਨਿਰਮਾਤਾ ਅਤੇ ਅਦਾਕਾਰ ਗੁਰਮੁੱਖ ਭੰਦੋਹਲ ਵੱਲੋਂ ਨਿਰਮਿਤ ਨਸ਼ਿਆਂ ਬਾਬਤ ਪੰਜਾਬੀ ਫ਼ਿਲਮ”ਐਡਿਕਸ਼ਨ” ਇਸ ਸਮਾਰੋਹ ਦਾ ਮੁੱਖ ਆਕਰਸ਼ਨ ਰਹੀ ਅਤੇ ਸਮੂਹ ਹਾਜ਼ਰੀਨ ਵੱਲੋਂ ਬਹੁਤ ਸਲਾਹਿਆ ਗਿਆ। ਫ਼ਿਲਮ ਬਾਬਤਬੋਲਦਿਆਂ ਉਹਨਾਂ ਕਿਹਾ ਕਿ, “ਜਦੋਂ ਨਸ਼ਾ ਲਹੂ ਦੇ ਰਾਹ ਇਨਸਾਨੀ ਸੋਚ ਵਿੱਚ ਧਸ ਜਾਂਦਾ ਹੈ ਤਾਂ ਸਮਾਜਿਕ ਕਰਦਾਂ ਕੀਮਤਾਂ ਦਾ ਘਾਣਅਤੇ ਪਰਿਵਾਰਕ ਤਬਾਹੀ ਬਣਦਾ ਹੈ।” ਰਸ਼ਪਾਲ ਹੇਅਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਅਦਾਕਾਰੀ ਨੂੰ ਬਚਾ ਕੇ ਰੱਖਣਾ ਇੱਕਵੱਡਾ ਜੋਖ਼ਮ ਵਾਲਾ ਕੰਮ ਹੈ ਅਤੇ ਇੱਥੇ ਨਸ਼ਿਆਂ ‘ਚ ਗਰਕ ਰਹੇ ਪਾੜ੍ਹੇ ਗੰਭੀਰ ਤ੍ਰਾਸਦੀ ਹੈ। ਹਰਮਨਦੀਪ ਗਿੱਲ ਨੇ ਕਿਹਾ ਇਹ ਫ਼ਿਲਮਸਾਨੂੰ ਅਜਿਹੇ ਸੰਜੀਦਾ ਵਿਸ਼ਿਆਂ ਉੱਪਰ ਵੱਡੀ ਪੱਧਰ ਉੱਤੇ ਸੰਵਾਦ ਰਚਾਉਣ ਦਾ ਸੁਨੇਹਾ ਦਿੰਦੀ ਐ ਤੇ ਸਾਡੇ ਪੰਜਾਬ ਨਾਲ ਸਬੰਧਤ ਹੋਣਕਰਕੇ ਸਾਡੇ ਚੋਂ ਹਰ ਤੀਜੇ ਇਨਸਾਨ ਨੇ ਇਸ ਦੁਖਾਂਤ ਨੂੰ ਹੱਡੀਂ ਹੰਢਾਇਆ ਵੀ ਹੋ ਸਕਦਾ ਹੈ। ਪ੍ਰੈੱਸ ਕਲੱਬ ਪ੍ਰਧਾਨ ਦਲਜੀਤ ਸਿੰਘ ਨੇਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਸਾਡੇ ਭਾਈਚਾਰੇ ਨੂੰ ਅਦਾਕਾਰੀ ਰਾਹੀਂ ਉਸਾਰੂ ਸੁਨੇਹਾ ਦਿੱਤਾ ਹੈ ਅਤੇ ਪੰਜਾਬੀਥੀਏਟਰ ਨੂੰ ਆਸਟਰੇਲੀਆ ਵਿੱਚ ਮਾਨਣ ਦਾ ਮੌਕਾ ਦਿੱਤਾ ਹੈ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸੰਸਥਾਵਾਂ ਤੋਂ ਰਣਜੀਤ ਸਿੰਘ, ਬਲਰਾਜ ਸਿੰਘ (ਮਾਝਾ ਯੂਥ ਕਲੱਬ), ਮਨ ਖਹਿਰਾ, ਨਵਦੀਪ ਸਿੰਘ ਸਿੱਧੂ ਗਰੀਨ ਪਾਰਟੀ ਆਗੂ, ਗੁਰਪ੍ਰੀਤ ਸਿੰਘ, ਲਵੀ ਖੱਤਰੀ, ਮਹਿੰਦਰਪਾਲ ਸਿੰਘ ਕਾਹਲੋਂ , ਸੁਰਿੰਦਰ ਸਿੰਘ ਖੁਰਦ, ਹਰਪ੍ਰੀਤ ਸਿੰਘ ਕੋਹਲੀ ਅਤੇ ਰੇਡੀਓ ਫੋਰ ਈਬੀ ਦੇ ਪੰਜਾਬੀ ਗਰੁੱਪ ਦੇਕਨਵੀਨਰ ਹਰਜੀਤ ਲਸਾੜਾ ਆਦਿ ਨੇ ਉਚੇਚੇ ਤੌਰ ਉੱਤੇ ਸ਼ਮੂਲੀਅਤ ਕੀਤੀ। ਸਭਾ ਦੇ ਉੱਪ ਪ੍ਰਧਾਨ ਜਗਜੀਤ ਸਿੰਘ ਖੋਸਾ ਨੇ ਸਮੂਹਹਾਜ਼ਰੀਨ ਦਾ ਧੰਨਵਾਦ ਕਰਦਿਆਂ ਪੰਜਾਬੀ ਬੋਲੀ ਦੇ ਪਸਾਰ ਲਈ ਸੰਸਥਾ ਦੀਆਂ ਭਵਿੱਖੀ ਸਰਗਰਮੀਆਂ ਲਈ ਵਚਨਬੱਧਤਾਦੁਹਰਾਈ। ਮੰਚ ਸੰਚਾਲਨ ਪਰਮਿੰਦਰ ਸਿੰਘ (ਹਰਮਨ) ਵੱਲੋਂ ਕੀਤਾ ਗਿਆ। ਇਸ ਸਮਾਰੋਹ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵੱਡੀਪੱਧਰ ਉੱਤੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ ਗਈ। 

ਬ੍ਰਿਸਬੇਨ ਵਿਖੇ ਤੀਜ ਮੇਲੇ ਦਾ ਸਫ਼ਲ ਆਯੋਜਨ

ਸੱਭਿਆਚਾਰਕ ਰੰਗਾਂ ਨੇ ਮੇਲੇ ਨੂੰ ਬਣਾਇਆ ਯਾਦਗਾਰੀ (ਬ੍ਰਿਸਬੇਨ) ਇੱਥੇ ਬ੍ਰਿਸਬੇਨ ਯੂਥ ਕਲੱਬ ਅਤੇ ਸਮੂਹ ਪੰਜਾਬੀ ਭਾਈਚਾਰੇ…

ਪੂਰਨ ਗੁਰਸਿੱਖ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਲਾਨਾ ਜੋੜ ਮੇਲੇ ‘ਤੇ ਵਿਸ਼ੇਸ਼

ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਪੁੱਤਰਾਂ ਦੇ ਦਾਨੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ…

ਆਸਟ੍ਰੇਲੀਆ ਵੱਲੋਂ ਵਿਦੇਸ਼ਾਂ ‘ਚ ਵਰਤੀ ਜਾ ਰਹੀ ਕੋਵਿਡ ਵੈਕਸੀਨੇਸ਼ਨ ਨੂੰ ਮਨਜ਼ੂਰੀ ਦੇਣ ਵਿੱਚ ਭੰਬਲਭੂਸਾ ਜਾਰੀ

(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ, 16 ਸਤੰਬਰ 2021 – BPPC) ਆਸਟਰੇਲਿਆਈ ਸੰਘੀ ਸਰਕਾਰ ਨੇ ਅਜੇ ਤੱਕ ਐਸਟਰਾਜ਼ੇਨੇਕਾ ਵੈਕਸਜ਼ੇਵਰਿਆ, ਫਾਈਜ਼ਰ ਕਾਮਿਰਨੇਟੀ ਅਤੇ ਮਾਡਰਨਾ ਸਪਾਈਕਵੈਕਸ ਤੋਂ ਇਲਾਵਾ ਕਿਸੇ ਹੋਰ ਕੋਵਿਡ ਟੀਕੇ ਨੂੰਮਨਜ਼ੂਰੀ ਪ੍ਰਦਾਨ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਸਟਰੇਲੀਆ ਉਨ੍ਹਾਂ ਕੋਵਿਡ-19 ਟੀਕਿਆਂ ‘ਤੇ ਵਿਚਾਰ ਕਰ ਰਿਹਾ ਹੈਜਿਨ੍ਹਾਂ ਨੂੰ ਅੰਤਰਰਾਸ਼ਟਰੀ ਯਾਤਰਾ ਪ੍ਰਬੰਧਾਂ ਅਧੀਨ ਮਨਜ਼ੂਰ ਕੀਤਾ ਜਾ ਚੁੱਕਾ ਹੈ। ਸਿਹਤ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ, “ਆਸਟਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ (ਏਟੀਏਜੀਆਈ) ਕੋਵਿਡ -19 ਟੀਕਾਕਰਨ ਦੇਉੱਭਰ ਰਹੇ ਸਬੂਤਾਂ ‘ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ ਆਸਟਰੇਲੀਆ ਤੋਂ ਬਾਹਰ ਮੁਹੱਈਆ ਕੀਤੇ ਗਏ ਟੀਕੇ ਵੀ ਸ਼ਾਮਲ ਹਨ।” ਗੌਰਤਲਬ ਹੈ ਕਿ ਅਕਤੂਬਰ ਮਹੀਨੇ ਵਿੱਚ ਆਸਟਰੇਲੀਆ ਯਾਤਰਾ ਕਰਣ ਲਈ ਪਹਿਲਾ ਡਿਜੀਟਲ ਟੀਕਾਕਰਨ ਪਾਸਪੋਰਟ ਜਾਰੀਕਰ ਸਕਦਾ ਹੈ। ਆਸਟ੍ਰੇਲੀਆ ਵਿੱਚ ਮਨਜ਼ੂਰਸ਼ੁਦਾ ਟੀਕਿਆਂ ਤੋਂ ਇਲਾਵਾ ਹੋਰ ਕਿਸੇ ਕੋਵਿਡ -19 ਟੀਕੇ ਦਾ ਏ ਆਈ ਆਰ ਵਿੱਚ ਦਰਜ ਕੀਤੇ ਜਾਣ ਬਾਰੇ ਵਿਭਾਗ ਵੱਲੋਂ ਸਪਸ਼ਟੀਕਰਣ ਉਡੀਕਿਆ ਜਾ ਰਿਹਾ ਹੈ। ਉੱਧਰ ਭਾਰਤ ਨੇ ਵੱਖ ਵੱਖ ਕੋਵਿਡ-19 ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਵਿੱਚ ਰੂਸੀ ਨਿਰਮਿਤ ਸਪੁਟਨਿਕ ਵੀ, ਸਥਾਨਕ ਤੌਰ ‘ਤੇ ਨਿਰਮਿਤ ਕੋਵਿਡਸ਼ੀਲਡ ਤੇ ਕੋਵਾਕਸਿਨ, ਡੀਐਨਏਅਧਾਰਤ ਜ਼ਾਈਕੋਵੀ-ਡੀ, ਮਾਡਰਨਾ ਅਤੇ ਜਾਨਸਨ…

ਕਵਾਂਟਾਸ ਅੰਤਰਰਾਸ਼ਟਰੀ ਉਡਾਣਾਂ ਲਈ 18 ਦਸੰਬਰ ਤੋਂ ਤਿਆਰ : ਆਸਟਰੇਲੀਆ

ਛੇ ਅੰਤਰਰਾਸ਼ਟਰੀ ਮਾਰਗਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ  (ਬ੍ਰਿਸਬੇਨ) ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ, 16 ਸਤੰਬਰ 2021 : BPPC) ਆਸਟਰੇਲਿਆਈ ਸੰਘੀ ਸਰਕਾਰ ਨੇ ਕ੍ਰਿਸਮਿਸ ਦੇਮੱਦੇਨਜ਼ਰ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦਿੰਦਿਆਂ ਕਵਾਂਟਾਸ ਏਅਰਲਾਈਨ ਰਾਹੀਂ 18 ਦਸੰਬਰ ਤੋਂ ਛੇ ਅੰਤਰਰਾਸ਼ਟਰੀ ਮਾਰਗਾਂਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਐਲਾਨੀ ਹੈ। ਦਸੰਬਰ ਮਹੀਨੇ ਲਈ ਰੂਟਾਂ ਦੀ ਪੂਰੀ ਸੂਚੀ ਵਿੱਚ ਸਿਡਨੀ-ਲੰਡਨ (18 ਦਸੰਬਰ), ਮੈਲਬਾਰਨ-ਲੰਡਨ (18 ਦਸੰਬਰ), ਸਿਡਨੀ-ਲਾਸ ਏਂਜਲਸ (18 ਦਸੰਬਰ), ਮੈਲਬਾਰਨ-ਲਾਸ ਏਂਜਲਸ (19 ਦਸੰਬਰ), ਬ੍ਰਿਸਬੇਨ-ਲਾਸ ਏਂਜਲਸ (19 ਦਸੰਬਰ), ਸਿਡਨੀ-ਹੋਨੋਲੂਲੂ (20 ਦਸੰਬਰ), ਸਿਡਨੀ-ਵੈਨਕੂਵਰ (18 ਦਸੰਬਰ), ਸਿਡਨੀ-ਸਿੰਗਾਪੁਰ (18 ਦਸੰਬਰ), ਮੈਲਬਾਰਨ-ਸਿੰਗਾਪੁਰ (18 ਦਸੰਬਰ), ਬ੍ਰਿਸਬੇਨ-ਸਿੰਗਾਪੁਰ (19 ਦਸੰਬਰ), ਸਿਡਨੀ-ਟੋਕੀਓ (19 ਦਸੰਬਰ), ਸਿਡਨੀ-ਫਿਜੀ (19 ਦਸੰਬਰ) ਅਤੇ ਪਰਥ ਤੋਂ ਅੰਤਰਰਾਸ਼ਟਰੀ ਉਡਾਣਾਂ ਖਾਸ ਤੌਰ ‘ਤੇ ਗੈਰਹਾਜ਼ਰ ਹਨ। ਉੱਧਰ ਸਰਕਾਰ ਦੇ ਮੁੱਖ ਕਾਰਜਕਾਰੀਸ਼੍ਰੀ ਐਲਨ ਜੋਇਸ ਨੇ ਉਨ੍ਹਾਂ ਰਾਜਾਂ ਦੀ ਆਲੋਚਨਾ ਕੀਤੀ ਜੋ ਟੀਕੇ ਦੇ ਟੀਚੇ ਪ੍ਰਾਪਤ ਹੋਣ ਦੇ ਬਾਅਦ ਵੀ ਸਰਹੱਦਾਂ ਨੂੰ ਬੰਦ  ਰੱਖਣ ਦੀ ਯੋਜਨਾ ਬਣਾ ਰਹੇ ਹਨ। ਉਹਨਾਂ ਕਿਹਾ ਕਿ, “ਬਦਕਿਸਮਤੀ ਨਾਲ ਮੈਨੂੰ ਲਗਦਾ ਹੈ ਕਿ ਇੱਕ ਜਾਂ ਦੋ ਰਾਜ ਹਨ ਜੋ ਇਸ ਬਾਰੇ ਵਧੇਰੇ ਰੂੜੀਵਾਦੀ ਨਜ਼ਰੀਆ ਲੈ ਰਹੇ ਹਨ।” ਉਹਨਾਂ ਅਨੁਸਾਰ ਟੀਕਾਕਰਨ ਦੀਆਂ ਦਰਾਂ 80 ਪ੍ਰਤੀਸ਼ਤ ਹੋ ਜਾਣ ‘ਤੇ ਰਾਸ਼ਟਰੀ ਸਰਹੱਦਾਂਖੁੱਲ੍ਹਣੀਆਂ ਚਾਹੀਦੀਆਂ ਹਨ। ਗੌਰਤਲਬ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਦਾ ਮੁੜ ਚਾਲੂ ਹੋਣਾ ਟੀਕਾਕਰਨ ਦੀਆਂ ਦਰਾਂ ਦੇ ਅਧਾਰਅਤੇ ਸਰਹੱਦੀ ਪਾਬੰਦੀਆਂ ‘ਚ ਢਿੱਲ ‘ਤੇ ਨਿਰਭਰ ਰਹੇਗਾ। ਕਵਾਂਟਾਸ ਜ਼ਿਆਦਾਤਰ ਰੂਟਾਂ ‘ਤੇ ਏਅਰਬੱਸ ਏ 330 ਅਤੇ ਬੋਇੰਗ 787 ਡ੍ਰੀਮਲਾਈਨਰ ਦੇ ਸੁਮੇਲ ਨੂੰ ਉਡਾਏਗਾ। ਦੱਸਣਯੋਗ ਹੈ ਕਿ ਏਅਰ ਕੈਨੇਡਾ ਨੇ 17 ਦਸੰਬਰ ਤੋਂ ਆਪਣੇ ਸਿਡਨੀ-ਵੈਨਕੂਵਰ ਮਾਰਗ ਨੂੰਦੁਬਾਰਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ।

ਐਪਲ ਕੰਪਨੀ ਵੱਲੋਂ ਆਈਫ਼ੋਨ 13 ਜਾਰੀ

‘ਪੁੱਲ ਫੋਕਸ’ ਤਕਨੀਕ ਰਾਹੀਂ ਲੰਬਵਤ (ਪੋਰਟਰੇਟ) ਵੀਡੀਓ ਫਿਲਮਾਂਕਣ ਸੰਭਵ  (ਹਰਜੀਤ ਲਸਾੜਾ, ਬ੍ਰਿਸਬੇਨ 16 ਸਤੰਬਰ) ਐਪਲ ਕੰਪਨੀ ਨੇ ਵੱਖਰੀ ਤਕਨੀਕ ‘ਪੁੱਲ ਫੋਕਸ’ ਰਾਹੀਂ ਆਪਣੇ ਨਵੇਂ ਲਾਂਚ ਕੀਤੇਆਈਫ਼ੋਨ 13 ਨਾਲ ਐਲਾਨ ਕੀਤਾ ਕਿ ਇਹ ਕਿਸੇ ਵੀ ਦ੍ਰਿਸ਼ ਦੀ ਗਹਿਰਾਈ ਨੂੰ ਆਪਣੇ ਅੰਦਰ ਸਮਾਉਂਦੇ ਹੋਏ ਲੰਬਵਤ (ਪੋਰਟਰੇਟ) ਵੀਡੀਓ ਫਿਲਮਾਂਕਣ ਅਤੇ ਇਹ ਸਿਨੇਮੈਟੋਗ੍ਰਾਫ਼ੀ ਵਾਂਗ ਫਰੇਮ ਵਿੱਚ ਆਉਣ ਵਾਲੇ ਦੀ ਪੇਸ਼ਨਗੋਈ ਕਰਕੇ ਉਸ ਉੱਪਰ ਫੋਕਸ ਕਰ ਸਕੇਗਾ। ਕੰਪਨੀ ਦੇ ਸੀਈਓ ਟਿਮ ਕੁੱਕ ਨੇ ਦੱਸਿਆ ਕਿ ਇਹ ਪਹਿਲਾ ਸਮਾਰਟ ਫ਼ੋਨ ਹੋਵੇਗਾ ਜਿਸ ਵਿੱਚ ਲੋਕ ਵੀਡੀਓ ਫਿਲਮਾਂਕਣ ਤੋਂ ਬਾਅਦ ਵੀ ਇਸ ਇਫੈਕਟ ਨੂੰ ਐਡਿਟ ਕਰ ਸਕਣਗੇ। ਹਾਲਾਂਕਿ ਨਵੇਂ ਆਈਫ਼ੋਨ 13 ਦੀਆਂ ਜ਼ਿਆਦਤਰ ਫੀਚਰਜ਼ ਦੇਪ੍ਰਸੰਗ ਵਿੱਚ ਤਾਂ ਪੁਰਾਣੀਆਂ ਨੂੰ ਹੀ ਅਪਡੇਟ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਆਈਫ਼ੋਨ 13 ਵਿੱਚ ਇੱਕ ਤੇਜ਼ ਏ15 ਚਿੱਪ ਹੋਵੇਗੀ, ਡਿਸਪਲੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਰੌਸ਼ਨ ਹੋਵੇਗੇ ਅਤੇ ਬੈਟਰੀ ਪਹਿਲਾਂ ਦੇ ਮੁਕਾਬਲੇ 2.5 ਘੰਟੇ ਜ਼ਿਆਦਾ ਚੱਲੇਗੀ। ਫ਼ੋਨ ਨਵੇਂ ਚਾਰ ਰੰਗ ਸੂਹਾ ਲਾਲ, ਗੁਲਾਬੀ, ਨੀਲਾ ਅਤੇ ਤਾਰਿਆਂ ਵਾਲੀ ਅੱਧੀ ਰਾਤ ਵਰਗਾ ਕਾਲਾ ‘ਚ ਉਪਲਭਦ ਹੋਵੇਗਾ। ਇਸਵਿੱਚ 500ਜੀਬੀ ਸਟੋਰੇਜ ਸਮਰੱਥਾ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਫ਼ੋਨ ਵਿੱਚ ਬਹੁਤ ਸਾਰੀ ਸਮੱਗਰੀ ਰੀਸਾਈਕਲ ਕਰਕੇ ਵਰਤੀ ਗਈ ਹੈ। ਫ਼ੋਨ ਦੀਆਂ ਅੰਟੀਨਾ ਤਾਰਾਂ ਪਲਾਸਟਿਕ ਬੋਤਲਾਂ ਨੂੰ ਰੀਸਾਈਕਲ ਕਰਕੇ ਬਣਾਈਆਂ ਗਈਆਂ ਹਨ। ਮਾਰਕੀਟ ਵਿਸ਼ਲੇਸ਼ਕਾਂ ਮੁਤਾਬਕ ਫ਼ੋਨ ਅਜਿਹੇ ਸਮੇਂ ਵਿੱਚ ਲਾਂਚ ਕੀਤਾ ਗਿਆ ਹੈ ਜਦੋਂ ਕਿ ਗਾਹਕ ਉੱਚਾ ਮਾਡਲ ਖ਼ਰੀਦਣ ਤੋਂ ਪਹਿਲਾਂ ਆਪਣਾਮੌਜੂਦਾ ਫ਼ੋਨ ਲੰਬੇ ਸਮੇਂ ਤੱਕ ਵਰਤਦੇ ਹਨ। ਪੂੰਜੀਕਾਰ ਫਰਮ ਵੈਡਬੁਸ਼ ਸਕਿਊਰਿਟੀਜ਼ ਦੇ ਕਿਆਸ ਮੁਤਾਬਕ ਲਗਭਗ 250 ਮਿਲੀਅਨ ਗਾਹਕ ਆਪਣੇ ਫ਼ੋਨ ਦਾ ਮਾਡਲ ਉੱਚਾ ਕਰਨ ਤੋਂ ਪਹਿਲਾਂ ਲਗਭਗ ਸਾਢੇ ਤਿੰਨ ਸਾਲ ਤੱਕ ਵਰਤਦੇ ਹਨ। ਪਰ ਐਪਲ ਦਾ ਮੰਨਣਾ ਹੈ ਕਿ ਜਿਹੜੇ ਗਾਹਕਾਂ ਨੇ ਅਜੇ 5ਜੀ ਮਾਡਲ ਨਹੀਂ ਖ਼ਰੀਦੇ ਹਨ ਉਨ੍ਹਾਂ ਨੂੰ ਇਸ ਮਾਡਲ ਨਾਲ ਆਪਣੇ ਵੱਲ ਖਿੱਚਿਆ ਜਾ ਸਕੇਗਾ। ਇਸਤੋਂ ਇਲਾਵਾ ਐਪਲ ਨੇ ਆਪਣੀ ਸਮਾਰਟਵਾਚ ਦੀ 7ਸੀਰੀਜ਼ ਵੀ ਜਾਰੀ ਕੀਤੀ ਹੈ ਜੋ ਪਹਿਲੀ ਨਾਲੋਂ ਕੁਝ ਵੱਡੀ ਹੈ ਅਤੇ ਸਕਰੀਨ ਉੱਪਰ ਪਹਿਲਾਂ ਦੇ ਮੁਕਾਬਲੇ  50 ਫ਼ੀਸਦੀ ਜ਼ਿਆਦਾ ਟੈਕਸਟ ਨਜ਼ਰ ਆਵੇਗਾ। ਇਸ ਵਿੱਚ ਟੈਕਸਟ ਲਿਖਣ ਲਈ ਕੀਬੋਰਡ ਵੀ ਹੋਵੇਗਾ ਅਤੇ ਵਾਚ ਆਈਓਐੱਸ 8 ਉੱਪਰ ਚਲਦੀ ਹੈ। ਇਹ ਸਾਈਕਲ ਚਲਾਉਣ ਦੀ ਗਤੀਵਿਧੀ ਨੂੰ ਆਪਣੇ-ਆਪ ਭਾਂਪ ਸਕਦੀ ਹੈ। ਹਾਲਾਂਕਿ ਬਲੂਮਬਰਗ ਮੁਤਾਬਕ ਘੜੀ ਦੇ ਉਤਪਾਦਨ ਵਿੱਚ ਦੇਰੀ ਹੋ ਸਕਦੀ ਹੈ।

Install Punjabi Akhbar App

Install
×