ਪਿੰਕੀ ਸਿੰਘ ‘ਮੈਡਲ ਆਫ਼ ਦਿ ਆਰਡਰ ਆਫ਼ ਆਸਟਰੇਲੀਆ’ ਲਈ ਨਾਮਜ਼ਦ

ਮਹਾਰਾਣੀ ਦੇ ਜਨਮ ਦਿਨ ਮੌਕੇ ਸਨਮਾਨ ਸੂਚੀ ਵਿੱਚ 13 ਭਾਰਤੀ-ਆਸਟਰੇਲਿਆਈ ਸ਼ਾਮਿਲ (ਬ੍ਰਿਸਬੇਨ) ਇੱਥੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੀ ਰਹਿਣ ਵਾਲੀ ਪਿੰਕੀ ਸਿੰਘ ਨੂੰ ਕਮਿਊਨਿਟੀ ਲਈ ਉਸ ਦੀਆਂ ਵਿਲੱਖਣ ਸੇਵਾਵਾਂ ਲਈ ਇਸ ਸਾਲ ‘ਮੈਡਲ ਆਫ਼ ਦਿ ਆਰਡਰ ਆਫ਼ ਆਸਟਰੇਲੀਆ’ (OAM) ਨਾਲ ਸਨਮਾਨਿਤ ਕੀਤਾ ਜਾਵੇਗਾ। ਉਹ 2016 ਵਿੱਚ ਭਾਰਤੀ ਮੂਲ ਦੇ ਬੱਸ ਡਰਾਈਵਰ ਮਰਹੂਮ ਮਨਮੀਤ ਅਲੀਸ਼ੇਰ ਦੀ ਦੁਖਦਾਈ ਹੱਤਿਆ ਬਾਰੇ ਫੰਡ ਇਕੱਠਾ ਕਰਨ ਅਤੇ ਜਾਗਰੂਕਤਾ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਭਾਰਤ ਵਿੱਚ ਜਨਮੀ ਸ਼੍ਰੀਮਤੀ ਗੁਰਪ੍ਰੀਤ ਪਿੰਕੀ ਸਿੰਘ, ਮਹਾਰਾਣੀ ਦੇ ਜਨਮ ਦਿਨ ਸਨਮਾਨ ਸਮਾਰੋਹ ਦੇ ਬਾਕੀ ਜੇਤੂਆਂ ‘ਚੋਂ ਇੱਕ ਹੈ। ਇਹ ਸਨਮਾਨ ਇਸ ਸਾਲ ਅਕਤੂਬਰ ਵਿੱਚ ਦਿੱਤਾ ਜਾਵੇਗਾ। ਬਹੁਪੱਖੀ ਹੁਨਰ ਦੇ ਨਾਲ ਪਿੰਕੀ ਸਿੰਘ 1998 ਵਿੱਚ ਭਾਰਤ ਤੋਂ ਆਸਟਰੇਲੀਆ ਆਏ ਸਨ। ਉਹਨਾਂ ਦੱਸਿਆ ਕਿ ਉਹ ਸੂਬਾ ਕੁਈਨਜ਼ਲੈਂਡ ਵਿੱਚ ਭਾਰਤੀ ਕੌਂਸਲ ਦੀ ਸਲਾਹਕਾਰ, ਲਾਰਡ ਮੇਅਰਜ਼ ਦੇ ਬਹੁ-ਸੱਭਿਆਚਾਰਕ ਰਾਊਂਡ ਟੇਬਲ ਲਈ ਰਾਜਦੂਤ, ਬ੍ਰਿਸਬੇਨ ਇੰਡੀਅਨ ਲਾਇਨਜ਼ ਕਲੱਬ ਦੀ ਸੰਸਥਾਪਕ ਪ੍ਰਧਾਨ, ਪੰਜਾਬੀ ਵੈਲਫੇਅਰ ਐਸੋਸੀਏਸ਼ਨ ਆਫ਼ ਆਸਟਰੇਲੀਆ (APWA) ਦੀ ਪ੍ਰਧਾਨ, ਲਿਬਰਲ ਨੈਸ਼ਨਲ ਪਾਰਟੀ(LNP) ਲਈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਪਾਲਿਸੀ ਚੇਅਰ ਅਤੇ ਬ੍ਰਿਸਬੇਨ ਦੇ ਮੈਕਕੋਨੇਲ ਤੋਂ 2020 ਦੀਆਂ ਚੋਣਾਂ ਲੜੀਆਂ। ਸ਼੍ਰੀਮਤੀ ਸਿੰਘ ਦਾ ਕਹਿਣਾ ਹੈ ਕਿ ਇੱਕ ਸਿੱਖ ਪਰਿਵਾਰ ‘ਚੋਂ ਹੋਣ ਕਰਕੇ ਉਹ ਹਮੇਸ਼ਾ ‘ਸੇਵਾ ਭਾਵਨਾ’ ਵਿੱਚ ਵਿਸ਼ਵਾਸ ਰੱਖਦੀ ਹੈ। ਉਹਨਾਂ ਅਨੁਸਾਰ “ਮੈਂ ਹਰ ਔਰਤ ਨੂੰ ਬੇਨਤੀ ਕਰਦੀ ਹਾਂ ਕਿ ਜੀਵਨ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰੋ ਅਤੇ ਸਮਾਜ ਨੂੰ ਹੋਰ ਬਿਹਤਰ ਬਣਾਓ।” ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਣ ਵਾਲੀ ਸ਼੍ਰੀਮਤੀ ਸਿੰਘ ਕਹਿੰਦੀ ਹੈ ਕਿ ਉਸਨੂੰ ਇਹ ਮਾਨਤਾ ਇੱਕ ਬਹੁ-ਸੱਭਿਆਚਾਰਕ ਭਾਈਚਾਰੇ ਵਿੱਚ ਸਾਲਾਂ ਦੌਰਾਨ ਕੰਮ ਕਰਨ ਲਈ ਮਿਲੀ ਹੈ। ਉਹਨਾਂ ਦਾ ਮੰਨਣਾ ਹੈ ਕਿ ਪਰਵਾਸੀ ਔਰਤਾਂ ਨੂੰ ਭਾਸ਼ਾ ਅਤੇ ਸੱਭਿਆਚਾਰਕ ਰੁਕਾਵਟਾਂ ਦੇ ਕਾਰਨ ਮੁਹਾਰਤ ਦੇ ਕਿਸੇ ਵੀ ਖੇਤਰ ਵਿੱਚ ਪ੍ਰਾਪਤ ਕਰਨ ਲਈ ਦੂਜਿਆਂ ਨਾਲੋਂ ਥੋੜਾ ਸਖ਼ਤ ਮਿਹਨਤ ਕਰਨ ਦੀ ਲੋੜ ਹੈ, ਪਰ ਕੁਝ ਵੀ ਅਸੰਭਵ ਨਹੀਂ ਹੈ। ਦੱਸਣਯੋਗ ਹੈ ਕਿ ਵੱਖ-ਵੱਖ ਖੇਤਰ ਜਿਵੇਂ ਕਿ ਸਮਾਜਿਕ ਸੇਵਾ, ਵਿਗਿਆਨ ਅਤੇ ਖੋਜ, ਉਦਯੋਗ, ਖੇਡ, ਕਲਾ ਆਦਿ ‘ਚ ਹੁਣ ਤੱਕ 992 ਆਸਟਰੇਲੀਅਨਾਂ ਨੂੰ ਦੇਸ਼ ਲਈ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਆ ਗਿਆ ਹੈ। ਮਹਾਰਾਣੀ ਦੇ ਜਨਮ ਦਿਨ 2022 ਸਨਮਾਨਾਂ ਦੀ ਸੂਚੀ ਵਿੱਚ ਤੇਰ੍ਹਾਂ ਭਾਰਤੀ-ਆਸਟਰੇਲੀਅਨਾਂ ‘ਚ ਪ੍ਰੋਫੈਸਰ ਸੁਰੇਸ਼ ਕੁਮਾਰ ਭਾਰਗਵਾ, ਸ਼੍ਰੀਮਤੀ ਆਸ਼ਾ ਭੱਟ, ਕਲੀਨਿਕਲ ਪ੍ਰੋਫੈਸਰ ਸਮੀਰ ਭੋਲੇ, ਸ਼੍ਰੀਮਤੀ ਬਾਬੇਟ ਅਵਿਤਾ ਫ੍ਰਾਂਸਿਸ, ਡਾ. ਜੈਕਬ ਜਾਰਜ, ਡਾ. ਮਾਰਲੀਨ ਕੰਗਾ, ਡਾ. ਸਮਿਤਾ ਸ਼ਾਹ, ਮਿਸਟਰ ਕੇਰਸੀ ਮੇਹਰ-ਹੋਮਜੀ, ਸ੍ਰੀ ਰਵੀਇੰਦਰ ਸਿੰਘ ਨਿੱਝਰ, ਡਾ. ਸੱਤਿਆ ਰਾਓ, ਸ਼੍ਰੀਮਤੀ ਪੈਟਰੀਸ਼ੀਆ ਜੇਨੇਟ ਰੋਡਰਿਗਜ਼, ਸ਼੍ਰੀਮਤੀ ਗੁਰਪ੍ਰੀਤ ਪਿੰਕੀ ਸਿੰਘ ਅਤੇ ਮਿਸਟਰ ਹੈਕਟਰ ਸਾਈਮਨ ਸੋਨਜ਼ ਸ਼ਾਮਿਲ ਹਨ।

‘ਚਰਿੱਤਰ ਟੈਸਟ’ ਪਾਸ ਨਾ ਹੋਣ ਉੱਤੇ ਵੀਜ਼ਾ ਹੋ ਸਕਦਾ ਹੈ ਰੱਦ

ਆਸਟਰੇਲੀਆ(ਹਰਜੀਤ ਲਸਾੜਾ, ਬ੍ਰਿਸਬੇਨ 16 ਮਾਰਚ) ਆਸਟਰੇਲੀਆ ਵਿੱਚ ਨਵੇਂ ਸਖਤ ਮਾਈਗ੍ਰੇਸ਼ਨ ਨਿਯਮਾਂ ਤਹਿਤ ਇਮੀਗ੍ਰੇਸ਼ਨ ਮੰਤਰੀ ਅਲੈਕਸ ਹੱਕ…

ਹਵਾਬਾਜ਼ੀ ਅਤੇ ਘਰੇਲੂ ਸੈਰ ਸਪਾਟੇ ਲਈ 1.2 ਅਰਬ ਡਾਲਰ ਪੈਕੇਜ਼ ਦਾ ਐਲਾਨ: ਆਸਟਰੇਲੀਆ

ਜਾਬਕੀਪਰ ਪ੍ਰੋਗਰਾਮ ਦੀ ਮਾਰਚ ਵਿੱਚ ਸੰਭਾਵੀ ਸਮਾਪਤੀ(ਹਰਜੀਤ ਲਸਾੜਾ, ਬ੍ਰਿਸਬੇਨ 11 ਮਾਰਚ) ਆਸਟਰੇਲਿਆਈ ਸੰਘੀ ਸਰਕਾਰ ਨੇ ਕਰੋਨਾਵਾਇਰਸ…

ਗ੍ਰੇਟਰ ਬ੍ਰਿਸਬੇਨ ਉੱਤੇ ਪਰਿਵਰਤਨਸ਼ੀਲ ਕੋਵਿਡ ਦੇ ਫੈਲਣ ਕਾਰਨ ਤਿੰਨ ਦਿਨਾਂ ਤਾਲਾਬੰਦੀ: ਪ੍ਰੀਮੀਅਰ ਅਨਾਸਤਾਸੀਆ ਪਾਲਾਸ਼ਾਈ

ਸ਼ਾਪਿੰਗ ਮਾਲਾਂ ‘ਚ ਖਰੀਦਾਰੀ ਲਈ ਲੰਬੀਆਂ ਲਾਇਨਾਂ (ਬ੍ਰਿਸਬੇਨ) ਆਸਟਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨਾਸਤਾਸੀਆ ਪਾਲਾਸ਼ਾਈ…

ਆਸਟ੍ਰੇਲੀਆ ‘ਚ ਪਾੜ੍ਹਿਆਂ ਨੂੰ ਕੁੱਝ ਖੇਤਰਾਂ ‘ਚ ਖੁੱਲ੍ਹੇ ਕੰਮ ਦੀ ਇਜਾਜ਼ਤ

(ਬ੍ਰਿਸਬੇਨ) ਆਸਟ੍ਰੇਲੀਆ ‘ਚ ਕੋਵਿਡ -19 ਮਹਾਂਮਾਰੀ ਦੇ ਦੌਰਾਨ ਅਸਾਧਾਰਣ ਪ੍ਰਸਥਿਤੀਆਂ ਅਤੇ ਨਾਜ਼ੁਕ ਸੇਵਾਵਾਂ ਦੀ ਸਪਲਾਈਨੂੰ ਯਕੀਨੀ ਬਣਾਉਣ ਤਹਿਤ, ਗ੍ਰਹਿ ਵਿਭਾਗ ਅਤੇ ਆਸਟਰੇਲਿਆਈ ਬਾਰਡਰ ਫੋਰਸ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਲਚਕਦਾਰ ਪ੍ਰੋਗਰਾਮ ਤਹਿਤ ਕੁੱਝਨਿਰਧਾਰਤ ਕੰਮ ਖੇਤਰਾਂ ‘ਚ ਘੰਟਿਆਂ ਨੂੰ ਵਧਾਉਣ ਹਿੱਤ ਪੰਦਰਵਾੜੇ ਵਿਚ  40 ਘੰਟੇ ਤੋਂ ਵੱਧ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹਨਾਂ ਨਵੀਆਂ ਹਦਾਇਤਾਂ‘ਚ ਪਾੜ੍ਹਿਆਂ ਨੂੰ ਆਪਣੇ ਕੋਰਸ ਦੌਰਾਨ ਵਧੇਰੇ ਘੰਟੇ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਹੋਣਗੇ ਪਰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਉਹ ਆਪਣੀ ਪੜ੍ਹਾਈ ਲਈਗੰਭੀਰ ਹਨ ਅਤੇ ਆਪਣਾ ਕੋਰਸ ਪੂਰਾ ਕਰਦੇ ਹਨ। ਸੰਬੰਧਿਤ ਖੇਤਰ ਜਿਹਨਾਂ ‘ਚ ਪਾੜ੍ਹਿਆਂ ਨੂੰ ਖੁੱਲ੍ਹੇ ਕੰਮ ਦੀ ਰਿਆਇਤ ਮਿਲੀ ਹੈ – ਤੁਸੀਂ, 8 ਸਤੰਬਰ 2020 ਤੋਂ ਪਹਿਲਾਂ ਕਿਸੇ ਆਰ ਏ ਸੀ ਆਈ ਆਈ ਜਾਂ ਐਨਏਪੀਐਸ ਆਈਡੀ ਦੇ ਨਾਲ ਇੱਕ ਪ੍ਰਵਾਨਿਤ ਪ੍ਰੋਵਾਈਡਰ ਜਾਂ ਕਾਮਨਵੈਲਥ-ਫੰਡ ਦੁਆਰਾ ਪ੍ਰਾਪਤ ਬਿਰਧ ਦੇਖਭਾਲ ਸੇਵਾ ਪ੍ਰਦਾਤਾ ਦੁਆਰਾ ਨੌਕਰੀ ਪ੍ਰਾਪਤ ਹੋ। ਇੱਕ ਰਜਿਸਟਰਡ ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਪ੍ਰਦਾਤਾ ਦੁਆਰਾ ਨੌਕਰੀ ਕਰ ਰਹੇ ਹੋ। ਸਿਹਤ ਦੇਖ-ਰੇਖ ਨਾਲ ਸਬੰਧਤ ਕੋਰਸ ਵਿਚ ਦਾਖਲ ਹੋਏ ਹੋ ਅਤੇ ਤੁਸੀਂ ਸਿਹਤ ਅਧਿਕਾਰੀਆਂ ਦੁਆਰਾ ਨਿਰਦੇਸ਼ਾਂ ਅਨੁਸਾਰ ਕੋਵੀਡ -19 ਵਿਰੁੱਧ ਸਿਹਤਕੋਸ਼ਿਸ਼ਾਂ ਦਾ ਸਮਰਥਨ ਕਰ ਰਹੇ ਹੋ। ਖੇਤੀਬਾੜੀ ਸੈਕਟਰ ਵਿੱਚ ਰੁਜ਼ਗਾਰਦਾਤਾ ਹੋ। ਦੱਸਣਯੋਗ ਹੈ ਕਿ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਕੰਮ ਦੀ ਅਸਥਾਈ ਖੁੱਲ੍ਹ ਲੈਣ ਲਈ ਵਿਭਾਗ ਨੂੰ ਸਿੱਧੀ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ। ਸੰਬੰਧਿਤ ਪਾੜ੍ਹਿਆਂ ਨੂੰਸਿਰਫ਼ ਆਪਣੇ ਕੰਮ ਦੇ ਮਾਲਕ ਨਾਲ ਸੰਪਰਕ ਕਰਨਾ ਲਾਜ਼ਮੀ ਹੋਵੇਗਾ। ਸਿੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਵੀਂ ਅਸਥਾਈ ਨੀਤੀ ਨਾਲ ਪਾੜ੍ਹਿਆਂ ਲਈਪੜਾਈ ਦੇ ਨਾਲ ਕਮਾਈ ਦੇ ਵੀ ਵਧੇਰੇ ਮੌਕੇ ਮਿਲਣਗੇ ਅਤੇ ਆਸਟ੍ਰੇਲੀਆ ਲਈ ਵਿਦੇਸ਼ੀ ਪਾੜ੍ਹਿਆਂ ਦੀ ਖਿੱਚ ਵਧੇਗੀ। 

ਸੂਬਾ ਵਿਕਟੋਰੀਆ ਤੋਂ ਕੁਈਨਜ਼ਲੈਂਡ ਵਾਪਸੀ ਸਮੇਂ ਕੋਵਿਡ -19 ਟੈਸਟ ਲਾਜ਼ਮੀ ਕਰਾਰ

ਕਰੋਨਾ ਦੇ ਸਾਰੇ ਮਾਮਲੇ ਵਿਦੇਸ਼ਾਂ ਤੋਂ ਆਏ (ਬ੍ਰਿਸਬੇਨ) ਕੋਵਿਡ-19 ਦੇ ਦੋ ਨਵੇਂ ਬਦਲਾਅ ਅਤੇ ਆਸਟ੍ਰੇਲਿਆਈ ਤੱਟਾਂ ਉੱਤੇ ਇਸ ਨਵੀਂ ਲਾਗ ਦੀ ਦਸਤਕ ਦੇ ਚੱਲਦਿਆਂ ਸਰਕਾਰ ਨੇ ਸੂਬਾ ਵਿਕਟੋਰੀਆ ਤੋਂ ਵਾਪਸ ਪਰਤ ਰਹੇ ਕੁਈਨਜ਼ਲੈਂਡ ਦੇ ਲੋਕਾਂ ਨੂੰ ਕਰੋਨਾ ਵਾਇਰਸ ਟੈਸਟ ਕਰਵਾਉਣ ਲਈ ਕਿਹਾ ਹੈ। ਸਿਹਤ ਮੰਤਰਾਲੇ ਅਨੁਸਾਰਅਗਰ ਕੋਈ 21 ਦਸੰਬਰ ਨੂੰ ਜਾਂ ਉਸ ਤੋਂ ਬਾਅਦ ਵਿਕਟੋਰੀਆ ਵਿੱਚ ਰਿਹਾ ਹੈ ਅਤੇ ਸੂਬਾ ਕੁਈਨਜ਼ਲੈਂਡ ਆ ਰਿਹਾ ਹੈ ਉਸਨੂੰ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਹੈ।ਵਿਭਾਗ ਵੱਲੋਂ ਟੈਸਟ ਦਾ ਨਤੀਜਾ ਆਉਣ ਤੱਕ ਸੰਬੰਧਿਤ ਨੂੰ ਘਰ ਵਿਚ ਹੀ ਅਲੱਗ ਰਹਿਣ ਲਈ ਹਦਾਇਤ ਦਿੱਤੀ ਗਈ ਹੈ।  ਇਸ ਵਿਭਾਗੀ ਚਿਤਾਵਨੀ ਤੋਂ ਬਾਅਦਸੈਂਕੜੇ ਕੁਈਨਜ਼ਲੈਂਡ ਵਾਸੀਆਂ ਨੇ ਬ੍ਰਿਸਬੇਨ ਅਤੇ ਗੋਲਡ ਕੋਸਟ ਸ਼ਹਿਰ ‘ਚ ਸਖ਼ਤ ਗਰਮੀ ‘ਚ ਟੈਸਟਿੰਗ ਕਲੀਨਿਕਾਂ ਦੇ ਬਾਹਰ ਲੰਬੀਆਂ ਕਤਾਰਾਂ ਲਗਾਉਂਦਿਆਂ ਘੰਟਿਆਂ ਬੱਧੀ ਇੰਤਜ਼ਾਰ ਤੋਂ ਬਾਅਦ ਕੋਵਿਡ -19 ਟੈਸਟ ਕਰਵਾਏ। ਸਿਹਤ ਮੰਤਰੀ ਰੋਸ ਬੇਟਸ ਨੇ ਕਿਹਾ, “ਅਸੀਂ ਦੇਖ ਰਹੇ ਹਾਂ ਕਿ ਕੋਈ ਵਿਅਕਤੀ ਟੈਸਟ ਕਰਵਾਉਣ ਤੋਂ ਬਿਨਾਂ ਨਾ ਰਹਿ ਜਾਵੇ।” ਮੁੱਖ ਸਿਹਤ ਅਫਸਰ ਡਾ. ਜੀਨੈੱਟ ਯੰਗ ਨੇ ਕਿਹਾ ਕਿ ਸਿਹਤ ਅਧਿਕਾਰੀ ਕਰੋਨਾ ਟੈਸਟ ਦੀ ਮੰਗ ਨੂੰ ਪੂਰਾ ਕਰਨ ਲਈਆਉਣ ਵਾਲੇ ਦਿਨਾਂ ਵਿਚ ਹੋਰ ਕਲੀਨਿਕ ਖੋਲ੍ਹਣ ਲਈ ਤਤਪਰ ਹਨ। ਸੂਬੇ ਵਿਚ ਹੁਣ ਕਰੋਨਾ ਵਾਇਰਸ ਦੇ 17 ਸਰਗਰਮ ਮਾਮਲੇ ਹਨ। ਬੀਤੇ 24 ਘੰਟਿਆਂ ਵਿਚਕੁਈਨਜ਼ਲੈਂਡ ਵਿੱਚ 6,296 ਦੇ ਕਰੀਬ ਟੈਸਟ ਕੀਤੇ ਗਏ ਹਨ। ਗੌਰਤਲਬ ਹੈ ਕਿ ਕਰੋਨਾ ਦੇ ਸਾਰੇ ਮਾਮਲੇ ਵਿਦੇਸ਼ਾਂ ਤੋਂ ਆਏ ਹਨ ਅਤੇ ਉਨ੍ਹਾਂ ਨੂੰ ਹੋਟਲ ‘ਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ। 

ਆਸਟਰੇਲੀਆ ਦੇ ਰਾਸ਼ਟਰੀ ਗੀਤ ਦੇ ਬੋਲ ਬਦਲੇ ‘ਅਸੀਂ ਜਵਾਨ’ ਦੀ ਥਾਂ ‘ਅਸੀਂ ਇਕ’ ਨੂੰ ਸਮਰਥਨ

(ਬ੍ਰਿਸਬੇਨ) ਇੱਥੇ ਆਸਟਰੇਲੀਆ ਨੇ ਮੂਲ ਨਿਵਾਸੀਆਂ ਨੂੰ ਸਨਮਾਨ ਦੇਣ ਅਤੇ ਸਵਦੇਸ਼ੀ ਇਤਿਹਾਸ ਨੂੰ ਪਛਾਣਨ ਲਈ ਦੇਸ਼…

ਬ੍ਰਿਸਬੇਨ ਵਿਖੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਰੋਸ ਮੁਜਾਹਰਾ

ਵਿਦੇਸ਼ੀ ਭਾਈਚਾਰੇ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦਾ ਸੱਦਾ (ਬ੍ਰਿਸਬੇਨ 28 ਦਸੰਬਰ) ਭਾਰਤ ਵਿਚ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦੀ ਹਿਮਾਇਤ ਵਿਚ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇਕਿੰਗ ਜਾਰਜ ਸਕੁਐਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਭਾਰੀ ਗਿਣਤੀ ‘ਚ ਸਮੂਹ ਭਾਈਚਾਰਿਆਂ, ਪਾੜ੍ਹਿਆਂ, ਮੀਡੀਆ ਕਰਮੀਆਂ ਆਦਿ ਨੇਸ਼ਮੂਲੀਅਤ ਕੀਤੀ। ਬੁਲਾਰਿਆਂ ਵੱਲੋਂ ਆਪਣੀਆਂ ਤਕਰੀਰਾਂ ਵਿੱਚ ਭਾਰਤੀ ਕਿਸਾਨ ਨੂੰ ਅੰਨਦਾਤਾ ਤੇ ਦੇਸ਼ ਦੀ ਮੋਹਰੀ ਤਾਕਤ ਦੱਸਦਿਆਂ ਮੋਦੀ ਸਰਕਾਰ ਨੂੰ ਇਹਨਾਂਕਾਲੇ ਖੇਤੀ ਕਾਨੂੰਨਾਂ ਨੂੰ ਫੌਰੀ ਰੱਦ ਕਰਨ ਦੀ ਅਪੀਲ ਕੀਤੀ ਗਈ।  ਉਹਨਾਂ ਹੋਰ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਕਿਸਾਨਾਂ ਦੇ ਹੱਕਾਂ ਨੂੰਵੇਚਣ ਜਾ ਰਹੀ ਹੈ ਜੋ ਮੰਦਭਾਗਾ ਅਤੇ ਗੈਰ-ਜਮਹੂਰੀ ਵਰਤਾਰਾ ਹੈ। ਸਥਾਨਕ ਲੋਕਾਈ ਨੇ ਵੱਖ ਵੱਖ ਬੈਨਰਾਂ ਅਤੇ ਪੋਸਟਰਾਂ ਰਾਹੀਂ ਮੋਦੀ ਸਰਕਾਰ ਵੱਲੋਂ ਕਿਸਾਨਾਂ ‘ਤੇਕੀਤੇ ਜਾ ਰਹੇ ਤਸ਼ੱਦਦ ਅਤੇ ਸੂਬਿਆਂ ਪ੍ਰਤੀ ਸੰਘੀ ਸਰਕਾਰ ਦੇ ਮਾੜੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਵਿਦੇਸ਼ੀ ਭਾਈਚਾਰੇ ਵੱਲੋਂ ਕਿਸਾਨਾਂ ਦੀ ਇਸਜੱਦੋ-ਜਹਿਦ ਵਿਚ ਖੁੱਲ੍ਹਾ ਸਹਿਯੋਗ ਦੇਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਵੱਲੋਂ ਲਗਾਤਾਰ ਮੋਦੀ ਸਰਕਾਰ ਦੇਹੱਕ ਵਿੱਚ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਅੰਬਾਨੀ, ਅੰਡਾਨੀ ਤੇ ਬਾਬਾ ਰਾਮਦੇਵ ਦੀਆਂ ਕੰਪਨੀਆਂ ਵੱਲੋਂ ਤਿਆਰਕੀਤੀਆਂ ਜਾਂਦੀਆਂ ਵਸਤੂਆਂ ਦਾ ਵਿਦੇਸ਼ਾਂ ‘ਚ ਪੂਰਨ ਬਾਈਕਾਟ ਦਾ ਸੱਦਾ ਦਿੱਤਾ।  ਧਰਨੇ ‘ਚ ਪਹੁੰਚੀਆਂ ਮਤਾਵਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਦੇਸਬਰ ਦਾ ਇਮਤਿਹਾਨ ਨਾ ਲਵੇ, ਸਗੋਂ ਬਿਨਾਂ ਕਿਸੇ ਦੇਰੀ ਦੇ ਤਿੰਨੇ ਖੇਤੀ ਕਾਨੂੰਨ ਨੂੰ ਤੁਰੰਤ ਰੱਦ ਕਰੇ ਤਾਂ ਜੋ ਦੇਸ਼ ’ਚ ਵੱਧ ਰਹੀ ਅਰਾਜਕਤਾ ਨੂੰ ਠੱਲ੍ਹ ਪੈ ਸਕੇ। ਭਾਰਤੀਪਾੜ੍ਹਿਆਂ ਦੇ ਕਹਿਣ ਅਨੁਸਾਰ ਹੁਕਮਰਾਨਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਗਿੱਲਾ ਪੀਹਣ ਸਰਕਾਰੀ ਨਾਲਾਇਕੀ ਹੈ ਨਾ ਕਿ ਕਿਸੇ ਬਾਹਰੀ ਤਾਕਤਾਂ ਦੀ ਸ਼ਰਾਰਤ।ਉਹਨਾਂ ਅਨੁਸਾਰ ਸਮੇ ਦੀਆਂ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਆਈਆਂ ਹਨ ਅਤੇ ਹਰ ਵਾਰ ਪੰਜਾਬ ਨੇ ਇਸਦਾ ਮੂੰਹ ਮੋੜਵਾਂ ਜਵਾਬ ਦਿੱਤਾ ਹੈ। ਪੰਜਾਬ ਹਮੇਸ਼ਾਕ੍ਰਾਂਤੀਆਂ ਦਾ ਮੋਹਰੀ ਸੂਬਾ ਰਿਹਾ ਹੈ ਅਤੇ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਰੋਸ ਦੇ ਸੰਵਿਧਾਨਿਕ ਹੱਕ ਨੂੰ ਖੋਹ ਨਹੀਂ ਸਕਦੀ ਹੈ। ਰੋਸ ਮੁਜਹਰੇ ‘ਚ ਆਸ ਪ੍ਰਗਟਾਈਗਈ ਕਿ ਕੇਂਦਰ ਕਿਸਾਨਾਂ ਨਾਲ ਗੱਲ-ਬਾਤ ਕਰਕੇ ਇਸ ਮਸਲੇ ਦਾ ਜਲਦੀ ਹੱਲ ਕੱਢੇਗੀ।

‘ਆਸਟਰੇਲਿਆਈ ਭਵਿੱਖ ਫੰਡ’ ‘ਚੋਂ ਅਡਾਨੀ ਗਰੁੱਪ ਲਈ 3.2 ਮਿਲੀਅਨ ਡਾਲਰ ਦਾ ਨਿਵੇਸ਼

ਸੰਯੁਕਤ ਰਾਸ਼ਟਰ ਅਤੇ ਵਾਤਾਵਰਣ ਸ਼ਾਸਤਰੀਆਂ ਵੱਲੋਂ ਅਲੋਚਨਾ (ਬ੍ਰਿਸਬੇਨ) ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਸਮੁੱਚੇ ਵਿਸ਼ਵ ‘ਚ ਹੋ ਰਹੇ ਨਿਵੇਸ਼ ਦੇ ਚੱਲਦਿਆਂ  ਆਸਟ੍ਰੇਲਿਅਈ ਸੰਘੀ ਸਰਕਾਰ ਵੱਲੋਂ ਦੇਸ਼ ਦੇ ‘ਭਵਿੱਖ ਫੰਡ’ ‘ਚੋਂ ਅਡਾਨੀ ਗਰੁੱਪ ਦੇ ਵਿਵਾਦਪੂਰਨ ਕਾਰਮੀਕਲ ਕੋਲਾ ਖਾਨ ਤੋਂ ਗ੍ਰੇਟ ਬੈਰੀਅਰ ਰੀਫ ਦੀ ਇਕਬੰਦਰਗਾਹ ਤਕ ਰੇਲ ਲਿੰਕ ਲਈ 3.2 ਮਿਲੀਅਨ ਡਾਲਰ ਦਾ ਫੰਡ ਦਿੱਤਾ ਗਿਆ ਹੈ। ਇੰਟਰਨੈਸ਼ਨਲ ਜਸਟਿਸ ਦੁਆਰਾ ਜਾਣਕਾਰੀ ਦੀ ਆਜ਼ਾਦੀ ਦੇ ਕਾਨੂੰਨਾਂ ਤਹਿਤਬੇਨਤੀ ਕੀਤੇ ਦਸਤਾਵੇਜ਼ਾਂ ‘ਚ ਪਾਇਆ ਗਿਆ ਹੈ ਕਿ ਟੈਕਸਦਾਤਾਵਾਂ ਦਾ ਇਹ 60.5 ਬਿਲੀਅਨ ਡਾਲਰ ਦਾ ਫੰਡ 2006 ਵਿਚ ਸਥਾਪਤ ਕੀਤਾ ਗਿਆ ਸੀ। ਆਸਟਰੇਲਿਆਈ ਸੈਂਟਰ ਫਾਰ ਇੰਟਰਨੈਸ਼ਨਲ ਜਸਟਿਸ ਦੇ ਮਨੁੱਖੀ ਅਧਿਕਾਰਾਂ ਦੇ ਵਕੀਲ ਰਾਵਣ ਅਰਾਫ ਨੇ ਕਿਹਾ ਹੈ ਕਿ ਭਵਿੱਖ ਫੰਡ ਨੂੰ ਮਿਆਂਮਾਰ ਦੀ ਫੌਜ ਨਾਲਸੰਬੰਧ ਹੋਣ ਕਰਕੇ ਅਡਾਨੀ ਬੰਦਰਗਾਹਾਂ ਤੋਂ ਆਪਣੀਆਂ ਸਾਰੀਆਂ ਜਾਇਦਾਦਾਂ ਨੂੰ ਹਟਾ ਦੇਣਾ ਚਾਹੀਦਾ ਹੈ।  ਉਹਨਾਂ ਹੋਰ ਕਿਹਾ ਕਿ ਮਿਆਂਮਾਰ ਦੀ ਫੌਜ ਨੇ ਰੋਹਿੰਗਿਆਦੇ ਪਿੰਡਾਂ ਵਿਰੁੱਧ ‘ਅੱਤਵਾਦ ਦੀ ਮੁਹਿੰਮ’ ਦੀ ਨਿਗਰਾਨੀ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਇਸਦੀ ਅਲੋਚਨਾ ‘ਚ ਕਿਹਾ ਹੈ ਕਿ ਕੋਈ ਵੀ ਕਾਰੋਬਾਰ ਮਿਆਂਮਾਰ ਦੇ ਸੁਰੱਖਿਆ ਬਲਾਂ ਨਾਲ ਕਿਸੇ ਵੀ ਤਰਾਂ ਦੇ ਵਪਾਰਕ ਸੰਬੰਧ ਵਿਚ ਨਹੀਂ ਰਹਿਣਾ ਚਾਹੀਦਾ। ਇਸ ਖੁਲਾਸੇ ਨੇ ਵਾਤਾਵਰਣ ਸ਼ਾਸਤਰੀਆਂ ਨੂੰ ਵੀ ਉਕਸਾਇਆ ਹੈ ਜਿਨ੍ਹਾਂ ਨੇ ਅਡਾਨੀ ਦੀ ਕੋਲਾ ਖਾਨ ਦੇ ਖ਼ਿਲਾਫ਼ ਮੁਹਿੰਮ ਅਰੰਭੀ ਹੈ। ਮਾਰਕੀਟ ਫੋਰਸਿਜ਼ ਦੇ ਪਾਬਲੋ ਬ੍ਰੇਟ ਨੇ ਕਿਹਾ, “ਕੋਲੇ ਦੀ ਇਕ ਨਵੀਂ ਥਰਮਲ ਖਾਣ ਦੀ ਉਸਾਰੀ ਵਾਤਾਵਰਣ ਅਤੇ ਮੌਸਮ ਲਈ ਗੰਭੀਰ ਸੰਕਟ ਬਣ ਸਕਦੀ ਹੈ। ਅਡਾਨੀ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਅਡਾਨੀ ਸਮੂਹ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਤੱਥ-ਖੋਜ ਰਿਪੋਰਟ ਅਤੇ ਮਿਆਂਮਾਰ ਵਿਚ ਸਾਰੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਬਾਰੇ ਇਸ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ। ਦੱਸਣਯੋਗ ਹੈ ਕਿ ਕੋਲੇ ਨੂੰ ਬੰਦਰਗਾਹ ਵਿਚਲਿਜਾਣ ਲਈ ਅਡਾਨੀ ਨੇ ਆਪਣੀ ਬੋਵੇਨ ਰੇਲ ਕੰਪਨੀ ਬਣਾਈ ਸੀ ਅਤੇ ਇਸ ਦੀ ਪੂਰੀ ਮਲਕੀਅਤ ਅਡਾਨੀ ਪੋਰਟਸ ਦੀ ਹੈ। ਇਹ ਪ੍ਰਸਤਾਵਿਤ ਰੇਲ ਮਾਰਗ ਦੀ ਮਾਈਨਿੰਗ ਕੰਪਨੀ ਅਡਾਨੀ ਕੇਂਦਰੀ ਕੁਈਨਜ਼ਲੈਂਡ ਤੋਂ ਐਬੋਟ ਪੁਆਇੰਟ ਤੱਕ ਕੋਲੇ ਦਾ ਪ੍ਰਬੰਧ ਕਰੇਗੀ। ਕੁਈਨਜ਼ਲੈਂਡ ਸਰਕਾਰ ਨੇ ਪਿਛਲੇ ਸਾਲ ਅਡਾਨੀ ਨੂੰ ਵਾਤਾਵਰਣ ਦੀ ਮਨਜ਼ੂਰੀ ਦੇ ਦਿੱਤੀ ਸੀ ਅਤੇ ਹੁਣ ਅਡਾਨੀ ਸਮੂਹ ਨੂੰ ਰਾਸ਼ਟਰਮੰਡਲ ਅਤੇ ਕੁਈਨਜ਼ਲੈਂਡ ਦੀਆਂ ਸਰਕਾਰੀ ਪ੍ਰਕਿਰਿਆਵਾਂ ਤਹਿਤ ਆਸਟਰੇਲੀਆ ਵਿੱਚ ਕਾਰੋਬਾਰ ਅਤੇ ਉਸਾਰੀ ਕਰਨ ਲਈ ਮਨਜ਼ੂਰੀ ਹੈ। 

ਬ੍ਰਿਸਬੇਨ ਵਿਖੇ ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

(ਹਰਜੀਤ ਲਸਾੜਾ) ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸਬ੍ਰਿਸਬੇਨ ਸ਼ਹਿਰ ਵਿਖੇ ਮਨਾਇਆ ਗਿਆ। ਸਮੂਹ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਬਾਬਾ ਸਾਹਿਬ ਦੇ ਜੀਵਨ ’ਤੇ ਚਾਨਣਾ ਪਾਉਦਿਆਂ ਸ਼ਰਧਾਂਜਲੀ ਭੇਂਟ ਕੀਤੀਅਤੇ ਬਾਬਾ ਸਾਹਿਬ ਦੇ ਦਰਸਾਏ ਨਿਰਪੱਖਤਾ ਤੇ ਬਰਾਬਰੀ ਦੇ ਮਾਰਗ ‘ਤੇ ਮਨੁੱਖਤਾ ਨੂੰ ਚੱਲਣ ਦੀ ਅਪੀਲ ਕੀਤੀ। ਸਮਾਗਮ ਦੀ ਸ਼ੁਰੂਆਤ ਬਲਵਿੰਦਰ ਸਿੰਘ ਮੋਰੋਂ ਵੱਲੋਂਹਾਜ਼ਰੀਨ ਦੇ ਸਵਾਗਤ ਨਾਲ ਕੀਤੀ ਗਈ ਅਤੇ ਉਨ੍ਹਾਂ ਮਨੁੱਖਤਾ ਦੀ ਬਿਹਤਰੀ ਲਈ ਆਪਣੇ ਅਧਿਕਾਰਾਂ ਦੇ ਪ੍ਰਤੀ ਵਧੇਰੇ ਜਗਿਆਸੂ ਹੋਣ ਦਾ ਚਿੰਤਨ ਕੀਤਾ। ਭਾਰਤ ਤੋਂਬਸਪਾ ਪ੍ਰਧਾਨ ਸ. ਜਸਵੀਰ ਸਿੰਘ ਗੜੀ ਨੇ ਵੀਡੀਓ ਕਾਨਫਰੰਸ ਰਾਹੀਂ ਸਮਾਗਮ ਦਾ ਹਿੱਸਾ ਬਣਦਿਆਂ ਸਮੁੱਚੇ ਭਾਰਤੀ ਸਮਾਜ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾਅਤੇ ਇਕ ਸਾਂਝੇ ਮੰਚ ਹੇਠ ਇਕਜੁੱਟਤਾ ਨੂੰ ਸਮੇਂ ਦੀ ਮੰਗ ਦੁਹਰਾਇਆ। ਬੁਲਾਰਿਆਂ ਵੱਲੋਂ ਮਜ਼ੂਦਾ ਕਿਸਾਨ ਅੰਦੋਲਨ ਬਾਬਤ ਵੀ ਚਿੰਤਨ ਅਤੇ ਕਿਸਾਨਾਂ ਦੇ ਹੱਕ ‘ਚਹਾਅ ਦਾ ਨਾਅਰਾ ਬੁਲੰਦ ਕੀਤਾ। ਬ੍ਰਿਸਬੇਨ ਤੋਂ ਟਿੱਪਣੀਕਾਰ ਦਲਜੀਤ ਸਿੰਘ ਵੱਲੋਂ ਤਿਆਰ ਕੀਤੀ ਦਸਤਾਵੇਜ਼ੀ ਫ਼ਿਲਮ ਅਤੇ ਤਕਰੀਰ ਪ੍ਰਭਾਵਸ਼ਾਲੀ ਰਹੀ। ਇਸਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬੱਚਿਆਂ ਦੀ ਰਚਨਾਵਾਂ ਨੇ ਸਮਾਗਮ ਨੂੰ ਹੋਰ ਉਸਾਰੂ ਤੇ ਸਾਰਥਕ ਬਣਾਇਆ। ਬੁਲਾਰਿਆਂ ਨੇ ਆਪਣੀਆਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਆਦਿ ਨਾਲ ਬਾਬਾ ਸਾਹਿਬ ਨੂੰ ਸੰਜੀਦਗੀ ਨਾਲ ਯਾਦ ਕੀਤਾ। ਮੰਚ ਸੰਚਾਲਨ ਸਤਵਿੰਦਰ ਟੀਨੂੰ ਵੱਲੋਂ ਨਿਭਾਇਆ ਗਿਆ। 

Install Punjabi Akhbar App

Install
×