ਸਿੱਖ ਖੇਡਾਂ ‘ਚ ਹੋਣ ਜਾਂ ਰਹੀ ਸਿੱਖ ਫੋਰਮ ਲਈ ਪਰਚਾ ਜਮਾ ਕਰਵਾਉਣ ਦੀ ਅੰਤਿਮ ਤਾਰੀਖ਼ 21 ਮਾਰਚ 2019 ਤਹਿ

 

Melbourne-Logo-Banner
ਇਸ ਵਰ੍ਹੇ ਆਸਟ੍ਰੇਲੀਅਨ ਸਿੱਖ ਖੇਡਾਂ ‘ਚ ਹੋਣ ਜਾਂ ਰਹੀ ਸਿੱਖ ਫੋਰਮ ‘ਚ ਪਰਚਾ ਪੜਨ ਲਈ ਬੁਲਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਪਰਬੰਧਕਾਂ ਨੇ ਦੱਸਿਆ ਕਿ ਇਸ ਫੋਰਮ ਲਈ ਕੁਝ ਦਾਇਰੇ ਤਹਿ ਕੀਤੇ ਗਏ ਹਨ ਜੋ ਕਿ ਵੈਬਸਾਈਟ ਤੇ ਉਪਲਬਧ ਹਨ। ਲਿਖਤੀ ਪਰਚਾ ਵੈੱਬਸਾਈਟ ਜਰੀਏ ਜਮਾ ਕੀਤਾ ਜਾ ਸਕਦਾ ਹੈ, ਜਿਸ ਦੀ 21 ਮਾਰਚ 2019 ਤੱਕ ਹੱਦ ਮਿਥੀ ਗਈ ਹੈ। ਫਿਰ ਇਹਨਾਂ ਪਰਚਿਆਂ ‘ਚੋਂ ਦਸ ਪਰਚਿਆਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੂੰ ਬੁਲਾਰੇ ਖੇਡਾਂ ਦੇ ਪਹਿਲੇ ਦਿਨ ਹੋਣ ਜਾਂ ਰਹੀ ਸਿੱਖ ਫੋਰਮ ‘ਚ ਪੜ੍ਹ ਸਕਣਗੇ ਅਤੇ ਉਨ੍ਹਾਂ ‘ਤੇ ਵਿਚਾਰ ਕਰ ਸਕਣਗੇ। ਬਾਅਦ ਵਿਚ ਇਹਨਾਂ ਪਰਚਿਆਂ ਨੂੰ ਇਕ ਡਿਜੀਟਲ ਕਿਤਾਬ ਦਾ ਰੂਪ ਵੀ ਦਿੱਤਾ ਜਾਵੇਗਾ ਜੋ ਸਦਾ ਲਈ ਵੈੱਬਸਾਈਟ ਤੇ ਪਾਇਆ ਜਾਵੇਗਾ। ਇਸ ਬਾਰ ਤੋਂ ਸਿੱਖ ਫੋਰਮ ਵਿਚ ਵਿਚਾਰੇ ਮੁੱਦਿਆਂ ਨੂੰ ਲਿਖਤੀ ਤੌਰ ‘ਚ ਲਿਆ ਕੇ ਪੱਕੇ ਤੌਰ ਤੇ ਸਾਂਭਣ ਦਾ ਯਤਨ ਕੀਤਾ ਜਾਵੇਗਾ। ਇਸ ਬਾਰੇ ਸਿੱਖ ਖੇਡਾਂ ਦੇ ਪ੍ਰਬੰਧਕਾਂ ਨੇ ਬੁਲਾਰਿਆਂ ਨੂੰ ਬੇਨਤੀ ਹੈ ਕਿ ਉਹ ਉਨ੍ਹਾਂ ਦਾਇਰਿਆਂ ‘ਚ ਰਹਿੰਦੇ ਹੋਏ ਸਿੱਖ ਫੋਰਮ ‘ਚ ਆਪਣੇ ਵਿਚਾਰ ਲਿਖਤੀ ਰੂਪ ‘ਚ 21 ਮਾਰਚ ਤੋਂ ਪਹਿਲਾਂ-ਪਹਿਲਾਂ ਰੱਖ ਸਕਦੇ ਹਨ।ઠ ਜ਼ਿਆਦਾ ਜਾਣਕਾਰੀ ਲਈ ਸਿੱਖ ਫੋਰਮ ਮੈਲਬੋਰਨ ਦੇ ਪ੍ਰਬੰਧਕ ਸਤਨਾਮ ਸਿੰਘ ਪਾਬਲਾ ਨਾਲ (0417 035 226), ਜਾ ਫੇਰ ਨੈਸ਼ਨਲ ਕੋਆਰਡੀਨੇਟਰ ਮਨਜਿੰਦਰ ਸਿੰਘ ਨਾਲ ( 0481 200 545), ਜਾ ਫਿਰ ਸਿੱਖ ਖੇਡਾਂ ਦੇ ਨੈਸ਼ਨਲ ਸਭਿਆਚਾਰਕ ਅਤੇ ਧਾਰਮਿਕ ਮਾਮਲਿਆਂ ਦੇ ਜ਼ੁੰਮੇਵਾਰ ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ)ਨਾਲ(0434 289 905) ਸੰਪਰਕ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×