ਸੰਸਾਰ ਦੇ ਸਭ ਤੋਂ ਵੱਡੇ ਵਪਾਰ ਸਮਝੌਤੇ ਵਿੱਚ ਆਸਟ੍ਰੇਲੀਆ ਸ਼ਾਮਿਲ -ਭਾਰਤ ਨੇ ਕੀਤੀ ਨਾਂਹ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੈਨਬਰਾ ਵਿੱਚ ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਜਾਣਕਾਰੀ ਦਿੰਦਿਆਂ ਦੱਸਅਿਾ ਕੇ ਸੰਸਾਰ ਦੇ ਸਭ ਤੋਂ ਵੱਡੇ ਵਪਾਰ ਸਮਝੌਤੇ, ਜਿਸ ਵਿੱਚ ਕਿ ਸੰਸਾਰ ਦੇ ਘੱਟੋ ਘੱਟ 15 ਦੇਸ਼ ਸਿੱਧੇ ਤੌਰ ਤੇ ਸ਼ਾਮਿਲ ਹਨ, ਅਤੇ ਇਹ ਸੰਸਾਰ ਦੀ ਅਰਥ ਵਿਵਸਥਾ ਵਿੱਚ ਤੀਜਾ ਹਿੱਸਾ ਪਾਉਣ ਵਾਲਾ ਸਮਝੌਤਾ ਹੈ, ਵਿੱਚ ਆਸਟ੍ਰੇਲੀਆ ਸ਼ਾਮਿਲ ਹੋ ਗਿਆ ਹੈ ਪਰੰਤੂ ਇਸ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਭਾਰਤ ਵਰਗੇ ਮੁਲਕ ਨੇ ਕੋਰੀ ਨਾਂਹ ਕਰ ਦਿੱਤੀ ਹੈ। ਉਕਤ ਸਮਝੌਤੇ ਵਿੱਚ ਹੁਣ ਆਸਟ੍ਰੇਲੀਆ ਅਤੇ ਚੀਨ ਆਪਸ ਵਿੱਚ ਪਾਰਟਨਰ ਬਣੇ ਹਨ ਅਤੇ ਇਸ ਵਿੱਚ ਇਨ੍ਹਾਂ ਦੋਹਾਂ ਤੋਂ ਇਲਾਵਾ -ਜਪਾਨ, ਦੱਖਣੀ ਕੋਰੀਆ, ਨਿਊਜ਼ੀਲੈਂਡ ਅਤੇ ਏਸ਼ੀਆ ਦੇ ਹੋਰ 10 ਦੇਸ਼ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨੂੰ ਪਰਵਾਨ ਚੜ੍ਹਾਉਣ ਵਿੱਚ 8 ਸਾਲਾਂ ਦੀ ਘੋਖ ਪੜਤਾਲ ਸ਼ਾਮਿਲ ਹੈ ਅਤੇ ਇਸ ਨਾਲ ਨਾਂ ਸਿਰਫ ਵਸਤੂਆਂ ਦੇ ਵਪਾਰੀਕਰਨ ਵਿੱਚ ਮਦਦ ਮਿਲੇਗੀ ਸਗੋਂ ਇਸ ਨਾਲ ਰੌਜ਼ਗਾਰ ਦੇ ਸਾਧਨ ਵੀ ਮੁਹੱਈਆ ਹੋਣਗੇ ਅਤੇ ਕੋਵਿਡ-19 ਕਾਲ ਦੇ ਚਲਦਿਆਂ ਜਿੱਥੇ ਸਾਰੇ ਸੰਸਾਰ ਦੀਆਂ ਹੀ ਅਰਥ-ਵਿਵਸਥਾਵਾਂ ਨੂੰ ਢਾਹ ਲੱਗੀ ਹੈ, ਲਈ ਇੱਕ ਉਭਾਰੂ ਸ਼ਕਤੀ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਦੇਸ਼ਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਮਦਦ ਕਰੇਗਾ। ਆਸਟ੍ਰੇਲੀਆਈ ਉਦਯੋਗਾਂ ਦੇ ਗਰੁੱਪਾਂ ਦੇ ਮੁਖੀ ਆਈਨਜ਼ ਵਿਲੋਕਸ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਕਤ ਸਮਝੌਤਾ ਅੰਤਰਰਾਸ਼ਟਰੀ ਵਪਾਰ ਵਿੱਚ ਨਵੀਆਂ ਪੈੜਾਂ ਪਾਵੇਗਾ ਅਤੇ ਨਵੀਨਤਮ ਵਪਾਰਕ ਮੰਜ਼ਿਲਾਂ ਨੂੰ ਛੂਹੇਗਾ।

Install Punjabi Akhbar App

Install
×