ਮਈ ਦੇ ਮਹੀਨੇ ਵਿੱਚ ਹੋਈ ਇੱਕ ਘਟਨਾ ਦੌਰਾਨ ਜਦੋਂ ਆਸਟ੍ਰੇਲੀਆ ਜਸੂਸੀ ਜਹਾਜ਼ ਅਤੇ ਚੀਨ ਦੇ ਲੜਾਕੂ ਵਿਮਾਨ ਆਪਸ ਵਿੱਚ ਆਹਮੋ-ਸਾਹਮਣੇ ਹੋ ਗਏ ਸਨ ਤਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇੱਕ ਦੂਸਰੇ ਉਪਰ ਦੋਸ਼ ਲਗਾਉਣ ਦਾ ਸਿਲਸਿਲਾ ਵੀ ਚੱਲ ਪਿਆ ਸੀ।
ਆਸਟ੍ਰੇਲੀਆਈ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਚੀਨ ਦੇ ਲੜਾਕੂ ਜਹਾਜ਼ਾਂ ਨੇ ਆਸਟ੍ਰੇ਼ਲੀਆ ਦੇ ਜਹਾਜ਼ ਨੂੰ ਘੇਰ ਲਿਆ ਸੀ ਅਤੇ ਦੱਖਣੀ ਚੀਨੀ ਸਾਗਰ ਵਿੱਚੋਂ ਆਸਟ੍ਰੇਲੀਆ ਦੀਆਂ ਹੱਦਾਂ ਵਿੱਚ ਘੁਸਪੈਠ ਕੀਤੀ ਸੀ।
ਉਧਰ, ਹੁਣ ਤਾਜ਼ਾ ਦੋਸ਼ਾਂ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ -ਜ੍ਹਾਓ ਲਿਜੀਆਨ ਨੇ ਆਸਟ੍ਰੇਲੀਆ ਉਪਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਆਸਟ੍ਰੇਲੀਆਈ ਜਾਸੂਸੀ ਜਹਾਜ਼, ਚੀਨ ਦੀਆਂ ਹੱਦਾਂ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਨੂੰ ਬਰਦਾਸ਼ਨ ਨਹੀਂ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਚੀਨੀ ਸੈਨਾ ਅੰਤਰ-ਰਾਸ਼ਟਰੀ ਕਾਨੂੰਨਾ ਦੇ ਤਹਿਤ, ਇਸ ਦਾ ਵਾਜਿਬ ਜਵਾਬ ਵੀ ਦੇ ਸਕਦੀ ਹੈ।