ਆਸਟ੍ਰੇਲੀਆਈ ਮੀਡੀਆ ਯੂਨੀਅਨ ਵੱਲੋਂ ਅਲ ਜਜ਼ੀਰੇ ਵਿਖੇ ਪੱਤਰਕਾਰ ਦੇ ਕਤਲ ਲਈ ਇਨਸਾਫ਼ ਦੀ ਮੰਗ

ਅਬੂ ਆਕਲਾ ਨੂੰ ਹੰਝੂਆਂ ਭਰੀ ਵਿਦਾਇਗੀ

ਆਸਟ੍ਰੇਲੀਆਈ ਮੀਡੀਆ ਯੂਨੀਅਨ ਨੇ ਇੱਕ ਚਿੱਠੀ ਲਿਖ ਕੇ ਆਸਟ੍ਰੇਲੀਆ ਅੰਦਰ ਬਿਰਾਜਮਾਨ ਇਸਰਾਈਲ ਦੇ ਰਾਜ ਦੂਤ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਹੈ ਕਿ ਅਲ ਜਜ਼ੀਰਾ ਵਿੱਚ ਹੋਏ ਸ਼ਿਰੀਨ ਅਬੂ ਆਕਲਾ ਦੇ ਕਤਲ ਲਈ ਜ਼ਿੰਮੇਵਾਰ ਗੁਨਾਹਗਾਰਾਂ ਨੂੰ ਫ਼ੋਰਨ ਸਜ਼ਾ ਦਿੱਤੀ ਜਾਵੇ।
ਐਮ.ਈ.ਏ.ਏ. (The Media, Entertainment & Arts Alliance (MEAA)) ਦੇ ਪ੍ਰਧਾਨ ਕੈਰਨ ਪਰਸੀ ਨੇ ਦੱਸਿਆ ਕਿ 51 ਸਾਲਾਂ ਦੀ ਅਬੂ ਆਕਲਾ ਜੋ ਕਿ ਬੀਤੇ 15 ਸਾਲਾਂ ਤੋਂ ਫਲਸਤੀਨੀਆਂ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਪੱਤਰਕਾਰੀ ਕਰ ਕੇ, ਸੱਚਾਈ ਨੂੰ ਲੋਕਾਂ ਸਾਹਮਣੇ ਪੇਸ਼ ਕਰ ਰਹੀ ਸੀ, ਦਾ ਕਤਲ ਹੋ ਜਾਣਾ, ਇੱਕ ਬਹੁਤ ਹੀ ਦਰਦਨਾਕ ਅਤੇ ਘਿਨੌਣਾ ਕਾਰਜ ਹੈ ਅਤੇ ਇਸ ਦੇ ਕਰਿੰਦਿਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।
ਹਜ਼ਾਰਾਂ ਮਿੱਤਰਾਂ ਨੇ ਅਬੂ ਆਕਲਾ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਅਤੇ ਪੀ.ਏ. ਹੈਡਕੁਆਰਟਰ ਵਿਖੇ ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਇਆ, ਲੋਕ ਰੋ ਰੋ ਕੇ ਉਘੇ ਮਰਹੂਮ ਪੱਤਰਕਾਰ ਨੂੰ ਸ਼ਰਧਾਂਜਲੀ ਦੇ ਰਹੇ ਸਨ।
ਜਿਸ ਗਲੀ ਵਿੱਚੋਂ ਦੀ ਸ਼ਿਰੀਨ ਦਾ ਕੋਫਿਨ ਇੱਕ ਕਾਰ ਰਾਹੀਂ ਲੰਘਾਇਆ ਗਿਆ ਸੀ, ਉਸ ਗਲੀ ਦਾ ਨਾਮ ਵੀ ਸ਼ਿਰੀਨ ਅਬੂ ਆਕਲਾ ਦੇ ਨਾਮ ਤੇ ਰੱਖਿਆ ਜਾਵੇਗਾ -ਇਸ ਦੀ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਹੈ।

Install Punjabi Akhbar App

Install
×