ਆਸਟ੍ਰੇਲੀਆ ਦਾ ਸਭ ਤੋਂ ਵੱਡਾ 360 ਡਿਗਰੀ ਵਾਲਾ ਸਿਨੇਮਾ ਆ ਰਿਹਾ ਸਿਡਨੀ ਵਿੱਚ

ਰੌਜ਼ਗਾਰ, ਨਿਵੇਸ਼ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਅਤੇ ਵਪਾਰ, ਉਦਯੋਗ ਸਬੰਧੀ ਵਿਭਾਗਾਂ ਦੇ ਮੰਤਰੀ ਸਟੁਅਰਟ ਅਇਰਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਦੇ ਉਦਮ ਸਦਕਾ, ਸਿਡਨੀ ਵਿੱਚ ਮਨੋਰੰਜਨ ਦਾ ਇੱਕ ਹੋਰ ਜ਼ਰੀਆ ਖੁੱਲ੍ਹਣ ਜਾ ਰਿਹਾ ਹੈ ਜੋ ਕਿ ਦਰਸ਼ਕਾਂ ਦਾ ਮਨੋਰੰਜਨ ਮੂਰੇ ਪਾਰਕ ਵਿਖੇ 360-ਡਿਗਰੀ ਪ੍ਰੋਜੈਕਸ਼ਨ ਸਿਨੇਮਾ (ਵੰਡਰਡੋਮ) ਦੇ ਰੂਪ ਵਿੱਚ ਕਰੇਗਾ।
ਉਨ੍ਹਾਂ ਦੱਸਿਆ ਕਿ ਉਕਤ ਸਿਨੇਮਾ ਦਿਸੰਬਰ ਦੀ 4 ਤਾਰੀਖ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਹ ਅਗਲੇ ਸਾਲ, 2022 ਨੂੰ ਜਨਵਰੀ ਦੀ 30 ਤਾਰੀਖ ਤੱਕ ਮੂਰੇ ਪਾਰਕ ਵਿਖੇ ਲੋਕਾਂ ਦਾ ਮਨੋਰੰਜਨ ਕਰਦਾ ਰਹੇਗਾ।
ਵੰਡਰਡੋਮ ਦੇ ਕੋ-ਫਾਊਂਡਰ, ਕ੍ਰਿਸ ਡੈਕਰ ਨੇ ਕਿਹਾ ਕਿ ਤਕਨਾਲੋਜੀ ਦਾ ਬਹੁਤ ਹੀ ਉਤਮ ਸਾਧਨ ਹੈ ਉਕਤ ਸਿਨੇਮਾ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਇਹ ਇੱਕ ਬਹੁਤ ਹੀ ਵਧੀਆ ਅਤੇ ਮਨੋਰੰਜਨ ਭਰਪੂਰ ਈਜਾਦ ਹੈ ਜਿਸ ਦਾ ਕਿ ਦਰਸ਼ਕਾਂ ਨੂੰ ਪੂਰਾ ਆਨੰਦ ਉਠਾਉਣ ਦਾ ਮੌਕਾ ਮਿਲਦਾ ਹੈ।
ਆਪਣੇ ਇਸ ਸਫ਼ਰ ਦੌਰਾਨ ਉਕਤ ਸਿਨੇਮਾ ਵਿੱਚ ਬਹੁਤ ਸਾਰੀਆਂ ਦੇਸੀ ਅਤੇ ਵਿਦੇਸ਼ੀ ਸੰਸਾਰ ਪ੍ਰਸਿੱਧ ਫਿਲਮਾਂ ਦਿਖਾਈਆਂ ਜਾਣਗੀਆਂ।
ਜ਼ਿਆਦਾ ਜਾਣਕਾਰੀ ਅਤੇ ਟਿਕਟਾਂ ਦੀ ਬੁਕਿੰਗ ਲਈ ਇਸ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×