ਦੇਸ਼ ਦੀ ਜੀ.ਡੀ.ਪੀ. ਵਿੱਚ 0.9% ਦਾ ਇਜ਼ਾਫ਼ਾ

ਆਸਟ੍ਰੇਲੀਆ ਦੀ ਜੀ.ਡੀ.ਪੀ. ਦੇ ਆਂਕੜੇ ਦਰਸਾਉਂਦੇ ਹਨ ਕਿ ਜੂਨ 2022 ਤੱਕ ਦੇ ਕੁਆਰਟਰ ਦੌਰਾਨ, 0.9% ਦਾ ਇਜ਼ਾਫ਼ਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਤੱਕ ਦੇ ਇਸ ਸਾਲ ਤੱਕ ਦੇ ਆਂਕੜੇ ਦੱਸਦੇ ਹਨ ਕਿ ਇਸ ਦੌਰਾਨ 3.6% ਦਾ ਇਜ਼ਾਫ਼ਾ ਹੋਣ ਪਿੱਛੇ ਘਰੇਲੂ ਉਤਪਾਦਾਂ ਉਪਰ ਖਰਚਿਆਂ ਦਾ ਹੋਣਾ ਹੀ ਮੰਨਿਆ ਜਾ ਰਿਹਾ ਹੈ।
ਆਸਟ੍ਰੇਲੀਆਈ ਆਂਕੜਾ ਵਿਭਾਗ ਦੇ ਆਂਕੜੇ ਦਰਸਾਉਂਦੇ ਹਨ ਇਸ ਸਮੇਂ ਦੌਰਾਨ ਘਰੇਲੂ ਵਸਤੂਆਂ ਉਪਰ ਖਰਚਿਆਂ ਵਿੱਚ 22.% ਦਾ ਵਾਧਾ ਹੋਇਆ ਹੈ ਅਤੇ ਇਸ ਨਾਲ ਸਮੁੱਚੀ ਜੀ.ਡੀ.ਪੀ. ਉਪਰ 1.1% ਦੇ ਵਾਧੇ ਦਾ ਅਸਰ ਪਿਆ ਹੈ।
ਆਂਕੜਾ ਵਿਭਾਗ ਦੇ ਮੁਖੀ -ਸੀਨ ਕਰਿਕ ਅਨੁਸਾਰ, ਕੋਵਿਡ-19 ਕਾਲ਼ ਦੌਰਾਨ ਪਈ ਮੰਦੀ ਦੀ ਮਾਰ ਵਿੱਚੋਂ ਹੁਣ ਦੇਸ਼ ਨਿਕਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਕਵਰ ਕਰ ਲਿਆ ਜਾਵੇਗਾ।