ਜੇਲ੍ਹ ਭੁਗਤ ਰਿਹਾ ਆਤੰਕਵਾਦੀ ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ ਹੋਰ ਤਿੰਨ ਸਾਲ ਰਹੇਗਾ ਜੇਲ੍ਹ ਵਿੱਚ -ਹਾਈ ਕੋਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਲਜ਼ੀਰੀਆ ਦਾ ਜੰਮ-ਪਲ਼ ਅਬਦੁਲ ਨਾਸਰ ਬੈਨਬਰਿਕਾ ਜੋ ਕਿ ਇਸ ਸਮੇਂ ਮੈਲਬੋਰਨ ਕਰਾਊਨ ਕਸੀਨੋ ਵਿੱਚ ਆਤੰਕਵਾਦੀ ਅਟੈਕ ਕਰਨ ਅਤੇ ਐਮ.ਐਸ.ਜੀ. ਵਿੱਚ ਬੰਬਾਂ ਦੇ ਧਮਾਕੇ ਕਰਨ ਦੇ ਜੁਰਮ ਵਿੱਚ ਸਾਲ 2005 ਤੋਂ ਹੀ ਜੇਲ੍ਹ ਵਿੱਚ ਹੈ ਅਤੇ ਸਾਲ 2009 ਵਿੱਚ ਉਸਨੂੰ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਅਤੇ ਹੁਣ ਉਸਦੀ ਸਜ਼ਾ ਸਮਾਪਤ ਵੀ ਹੋਣ ਵਾਲੀ ਸੀ ਪਰੰਤੂ ਸੁਪਰੀਮ ਕੋਰਟ ਨੇ ਇਸ ਸਜ਼ਾ ਨੂੰ ਹੋਰ ਤਿੰਨ ਸਾਲ ਵਧਾਉਂਦਿਆਂ ਕਿਹਾ ਹੈ ਕਿ ਉਕਤ ਮੁਜਰਿਮ ਬਹੁਤ ਸ਼ਾਤਿਰ ਅਪਰਾਧੀ ਹੀ ਨਹੀਂ ਹੈ ਸਗੋਂ ਇੱਕ ਪ੍ਰਮਾਣਿਕ ਆਤੰਕਵਾਦੀ ਹੈ ਅਤੇ ਇਸ ਵਾਸਤੇ ਇਸ ਦੀ ਸਜ਼ਾ ਹੋਰ ਤਿੰਨ ਸਾਲ ਵਧਾਈ ਜਾਂਦੀ ਹੈ। ਜ਼ਿਕਰਯੋਗ ਹੈ ਕਿ 2014 ਵਿੱਚ ਜਦੋਂ ਜੇਲ੍ਹ ਵਿਚ ਰਹਿੰਦਿਆਂ ਹੋਇਆਂ ਬੈਨਬਰਿਕਾ ਨੇ ਮੰਨਿਆ ਸੀ ਕਿ ਹੁਣ ਉਸਦੀ ਵਿਚਾਰਧਾਰ ਅਤੇ ਸੋਚਣ ਸਮਝਣ ਦੇ ਢੰਗ ਤਰੀਕੇ ਬਦਲ ਗਏ ਹਨ ਤਾਂ ਉਸਨੂੰ ਜਦੋਂ 2017 ਵਿੱਚ ਪੈਰੋਲ ਦਿੱਤੀ ਗਈ ਤਾਂ ਮਹਿਜ਼ ਦੋ ਹਫ਼ਤਿਆਂ ਵਿੱਚ ਹੀ ਉਸ ਦੇ ਉਕਤ ਵਿਚਾਰ ਮੁੜ ਤੋਂ ਆਪਣਾ ਪ੍ਰਭਾਵ ਦਿਖਾਉਣ ਲੱਗ ਪਏ ਅਤੇ ਉਹ ਫੇਰ ਤੋਂ ਅਜਿਹੀਆਂ ਹੀ ਆਤੰਕੀ ਗਤੀਵਿਧੀਆਂ ਵਿੱਚ ਲੁਪਤ ਪਾਇਆ ਗਿਆ। ਸੁਪਰੀਮ ਕੋਰਟ ਦੇ ਜੱਜ ਜਸਟਿਸ ਐਂਡ੍ਰਿਊ ਟਿਨੇ ਨੇ ਬੀਤੇ ਸਾਲ ਇਹ ਹੁਕਮ ਕੀਤੇ ਸਨ ਅਤੇ ਬੈਨਬਰਿਕਾ ਦੀ ਸਜ਼ਾ ਨੂੰ ਤਿੰਨ ਸਾਲਾਂ ਤੱਕ ਵਧਾਉਂਦਿਆਂ ਹੋਇਆਂ ਨਵੰਬਰ 2023 ਤੱਕ ਕਰ ਦਿੱਤਾ ਸੀ। ਗ੍ਰਿਹ ਵਿਭਾਗ ਮੰਤਰਾਲੇ ਦੇ ਮੰਤਰੀ ਪੀਟਰ ਡਟਨ ਨੇ ਤਾਂ ਬੀਤੇ ਸਾਲ ਹੀ ਬੈਨਬਰੀਕਾ ਦੀ ਆਸਟ੍ਰੇਲੀਆਈ ਨਾਗਰਿਕਤਾ ਵੀ ਖ਼ਤਮ ਕਰ ਦਿੱਤੀ ਸੀ।

Install Punjabi Akhbar App

Install
×