
ਆਸਟ੍ਰੇਲੀਆਈ ਆਂਕੜਾ ਵਿਭਾਗ (Australian Bureau of Statistics (ABS)) ਵੱਲੋਂ ਜਾਰੀ ਕੀਤੇ ਗਏ ਆਂਕੜੇ ਦਰਸਾਉਂਦੇ ਹਨ ਕਿ ਬੀਤੇ ਮਾਰਚ ਕੁਆਰਟਰ ਦੌਰਾਨ ਦੇਸ਼ ਦੀ ਅਰਥ ਵਿਵਸਥਾ (ਜੀ.ਡੀ.ਪੀ.) ਵਿੱਚ 0.8% ਦਾ ਵਾਧਾ ਹੋਇਆ ਹੈ। ਬੇਸ਼ੱਕ ਇਹ ਮਿੱਥੇ ਗਏ ਵਾਧੇ (0.7%) ਨਾਲੋਂ ਜ਼ਿਆਦਾ ਹੈ ਅਤੇ ਇਸ ਦੀਆਂ ਹੋਰ ਵੀ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ।
ਵਿਭਾਗ ਵੱਲੋਂ ਸਾਲਾਨਾ ਆਂਕੜਾ ਵੀ ਜਾਹਿਰ ਕੀਤਾ ਗਿਆ ਹੈ ਜੋ ਕਿ 3.3% ਹੈ।
ਵਿਭਾਗ ਨੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਹੈ ਕਿ ਕੋਵਿਡ-19 ਵਰਗੇ ਜਿਨ੍ਹਾਂ ਹਾਲਾਤਾਂ ਵਿੱਚੋਂ ਦੇਸ਼ ਨਿਕਲਿਆ ਹੈ ਅਤੇ ਹਾਲੇ ਵੀ ਨਿਕਲ ਰਿਹਾ ਹੈ, ਉਸ ਲਿਹਾਜ਼ ਨਾਲ ਅਰਥ ਵਿਵਸਥਾ ਵਿੱਚ ਇਜ਼ਾਫ਼ਾ ਕਾਫੀ ਸੰਤੋਸ਼ਜਨਕ ਹੈ ਅਤੇ ਇਸ ਨਾਲ ਇਸ ਦੇ ਹੋਰ ਵਧਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।