ਜੇ ਆਸਟ੍ਰੇਲੀਆਈ ਬਾਰਡਰ ਖੋਲ੍ਹੇ ਗਏ ਤਾਂ ਸਾਨੂੰ ਪ੍ਰਤੀ ਹਫ਼ਤਾ 1,000 ਕਰੋਨਾ ਕੇਸਾਂ ਲਈ ਰਹਿਣਾ ਪਵੇਗਾ ਤਿਆਰ -ਪ੍ਰਧਾਨ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿ ਇਹ ਸੱਚ ਹੈ ਕਿ ਸਾਰਿਆਂ ਦੀ ਮਦਦ ਨਾਲ ਅਸੀਂ ਕਰੋਨਾ ਦੇ ਫੈਲਾਅ ਉਪਰ ਕਾਬੂ ਰੱਖਣ ਵਿੱਚ ਕਾਮਯਾਬ ਹੋਏ ਹਾਂ ਪਰੰਤੂ ਇੱਕ ਸੱਚ ਇਹ ਵੀ ਹੈ ਕਿ ਜੇਕਰ ਅੰਤਰ ਰਾਸ਼ਟਰੀ ਬਾਰਡਰ ਖੋਲ੍ਹ ਲਏ ਜਾਂਦੇ ਹਨ ਤਾਂ ਸ਼ਾਇਦ ਸਥਿਤੀਆਂ ਸਾਡੇ ਕਾਬੂ ਵਿੱਚ ਰੱਖਣ ਵਾਸਤੇ ਭਾਰੀ ਮੁਸ਼ੱਕਤ ਕਰਨੀ ਪਵੇ ਕਿਉਂਕਿ ਘੱਟੋ ਘੱਟ ਵੀ 1,000 ਕਰੋਨਾ ਦੇ ਮਾਮਲੇ ਫੇਰ ਦੇਸ਼ ਵਿੱਚ ਆਉਣ ਲਈ ਆਰਾਮ ਨਾਲ ਅੰਦਾਜ਼ੇ ਲਗਾਏ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਦਾ ਉਕਤ ਬਿਆਨ ਉਦੋਂ ਆਇਆ ਜਦੋਂ ਕਿ ਸਿਹਤ ਅਧਿਕਾਰੀ ਇੱਕ 48 ਸਾਲਾਂ ਦੀ ਨਿਊ ਸਾਊਥ ਵੇਲਜ਼ ਦੀ ਮਹਿਲਾ ਜਿਸਨੇ ਕਿ ਕੋਵਿਡ ਵੈਕਸੀਨ ਲਈ ਅਤੇ ਉਸ ਦੇ ਸਰੀਰ ਅੰਦਰ ਬਲੱਡ ਕਲਾਟਿੰਗ ਹੋ ਗਈ, ਦੀ ਜਾਂਚ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਉਕਤ ਮਹਿਲਾ ਵਾਲਾ ਮਾਮਲਾ ਹੱਦ ਤੋਂ ਜਲਦੀ ਹੀ ਕਿਸੇ ਮਾੜੇ ਨਤੀਜੇ ਵੱਲ ਲੈ ਕੇ ਨਹੀਂ ਜਾਣਾ ਚਾਹੀਦਾ ਅਤੇ ਜਾਂਚ ਦੀ ਰਿਪੋਰਟ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਦੇ ਉਕਤ ਬਿਆਨਾਂ ਦਾ ਮਤਲੱਭ ਸਾਫ ਤੌਰ ਤੇ ਇਹੀ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੇ ਅੰਤਰ ਰਾਸ਼ਟਰੀ ਬਾਰਡਰ 2022 ਤੋਂ ਪਹਿਲਾਂ ਕਿਸੇ ਹਾਲਤ ਵਿੱਚ ਵੀ ਨਹੀਂ ਖੋਲ੍ਹੇ ਜਾਣਗੇ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੰਤਰ ਰਾਸ਼ਟਰੀ ਬਾਰਡਰਾਂ ਦੇ ਖੋਲ੍ਹਣ ਦਾ ਪਹਿਲਾ ਪੜਾਅ ਤਾਂ ਇਹੀ ਹੋ ਸਕਦਾ ਹੈ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਕਿ ਕਰੋਨਾ ਵੈਕਸੀਨ ਦੀਆਂ ਦੋਹੇਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ, ਉਹੀ ਲੋਕ ਜੇਕਰ ਕਿਸੇ ਜ਼ਰੂਰੀ ਕੰਮ ਲਈ (ਇਲਾਜ ਲਈ, ਬਿਜਨਸ ਲਈ ਆਦਿ) ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ ਜਾਵੇਗੀ ਅਤੇ ਇਸੇ ਤਰ੍ਹਾਂ ਨਾਲ ਦੂਸਰੇ ਦੇਸ਼ਾਂ ਤੋਂ ਆਸਟ੍ਰੇਲੀਆ ਆਉਣ ਵਾਲਿਆਂ ਲਈ ਵੀ ਉਕਤ ਤਾਕੀਦ ਲਾਜ਼ਮੀ ਹੋਵੇਗੀ।
ਆਸਟ੍ਰੇਲੀਆਈ ਮੈਡੀਕਲ ਐਸੋਸਿਏਸ਼ਨ ਦੇ ਪ੍ਰਧਾਨ ਓਮਰ ਖੁਰਸ਼ੀਦ ਨੇ ਵੀ ਟੀਕਾਕਰਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡੇ ਦੇਸ਼ ਅੰਦਰ ਹਾਲ ਦੀ ਘੜੀ ਕੋਵਿਡ ਨਹੀਂ ਵੀ ਹੋ ਸਕਦਾ ਪਰੰਤੂ ਕੋਵਿਡ ਖ਼ਤਮ ਨਹੀਂ ਹੋਇਆ ਹੈ ਅਤੇ ਲਗਾਤਾਰ ਆਉਂਦਾ ਹੈ ਅਤੇ ਇਸ ਤੋਂ ਬਚਣ ਦਾ ਇੱਕੋ ਇੱਕ ਉਪਾਅ ਹੈ ਕਿ ਦੇਸ਼ ਨੂੰ ਫਿਲਹਾਲ ਅੰਤਰ ਰਾਸ਼ਟਰੀ ਆਵਾਜਾਈ ਤੋਂ ਮੁਕਤ ਰੱਖਿਆ ਜਾਵੇ ਅਤੇ ਅਗਲੇ ਸਮਿਆਂ ਦਾ ਇੰਤਜ਼ਾਰ ਕੀਤਾ ਜਾਵੇ।

Install Punjabi Akhbar App

Install
×