ਫੈਡਰਲ ਚੋਣਾਂ ਦਾ ਐਲਾਨ…. 21 ਮਈ, 2022 ਨੂੰ ਪੈਣ ਗੀਆਂ ਆਸਟ੍ਰੇਲੀਆ ਵਿੱਚ ਵੋਟਾਂ

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਫੈਡਰਲ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਵੋਟਾਂ ਲਈ ਇਹ ਦਿਨ ਅਗਲੇ ਮਹੀਨੇ -ਮਈ 2022 ਦੀ 21 ਤਾਰੀਖ ਨੂੰ ਨਿਯਤ ਕਰ ਲਿਆ ਗਿਆ ਹੈ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਸਾਹਮਣੇ ਇਸ ਸਮੇਂ ਐਂਥਨੀ ਐਲਬਨੀਜ਼ ਮੁੱਖ ਵਿਰੋਧੀ ਦਾਅਵੇਦਾਰ ਦੇ ਤੌਰ ਤੇ ਖੜ੍ਹੇ ਦਿਖਾਈ ਦਿੰਦੇ ਹਨ।
ਸਾਲ 2019 ਦੀਆਂ ਚੋਣਾਂ ਦੌਰਾਨ ਹਾਊਸ ਆਫ ਰਿਪ੍ਰਿਜ਼ੈਂਟੇਟਿਵਜ਼ ਵਿੱਚ ਬਹੁਤ ਹੀ ਥੋੜ੍ਹੇ ਮਾਰਜਨ ਨਾਲ ਮੋਰੀਸਨ ਸਰਕਾਰ ਸੱਤਾ ਵਿੱਚ ਆਈ ਸੀ।
ਆਸਟ੍ਰੇਲੀਆਈ ਸਦਨ ਦੀਆਂ ਕੁੱਲ 151 ਸੀਟਾਂ ਵਿੱਚੋਂ ਇਸ ਸਮੇਂ ਮੋਰੀਸਨ ਸਰਕਾਰ ਦੀਆਂ 76 ਸੀਟਾਂ ਹਨ ਅਤੇ ਲੇਬਰ ਪਾਰਟੀ ਕੋਲ ਵੀ 68 ਸੀਟਾਂ ਹਨ। 7 ਕਰਾਸ ਬੈਂਚਰ ਹਨ ਜਿਨ੍ਹਾਂ ਵਿੱਚ 3 ਆਜ਼ਾਦ ਉਮੀਦਵਾਰ ਹਨ, ਗ੍ਰੀਨ ਅਤੇ ਕੈਟਰ ਆਸਟ੍ਰੇਲੀਆ ਪਾਰਟੀ ਵਿੱਚੋਂ 1-1 ਉਮੀਦਵਾਰ ਹਨ ਅਤੇ ਇਸੇ ਤਰਾ੍ਹਂ ਨਾਲ ਯੂਨਾਈਟੇਡ ਆਸਟ੍ਰੇਲੀਆ ਪਾਰਟੀ ਅਤੇ ਸੈਂਟਰ ਐਲਾਇੰਸ ਵਿੱਚੋਂ ਵੀ 1-1 ਉਮੀਦਵਾਰ ਹਨ।
ਜ਼ਿਕਰਯੋਗ ਹੈ ਕਿ ਅਗਸਤ 2018 ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਸੱਤਾ ਸੰਭਾਲੀ ਸੀ।

Install Punjabi Akhbar App

Install
×