ਬਹੁ-ਗਿਣਤੀ ਆਸਟੇ੍ਲੀਅਨ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਲਈ ਸਹਿਮਤ

image-19-05-16-08-57
ਅੰਤਰ ਰਾਸ਼ਟਰੀ ਐਮਨਸਟੀ ਕਮਿਸ਼ਨ ਵੱਲੋਂ 27 ਦੇਸ਼ਾਂ ਤੇ ਅਧਾਰਿਤ ਰਿਪੋਰਟ ਅਨੁਸਾਰ 80 ਪ੍ਰਤੀਸਤ ਆਸਟ੍ਰੇਲੀਅਨ ਲੋਕਾਂ ਦੀ ਰਾਇ ਹੈ ਕਿ ਜੰਗ ਜਾ ਅਣ ਮਨੁੱਖੀ ਅੱਤਿਆਚਾਰ ਪ੍ਰਭਾਵਿਤ ਲੋਕਾਂ ਨੂੰ ਸ਼ਰਨਾਰਥੀ ਤੌਰ ਤੇ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਆਸਟੇ੍ਲੀਆ ਅਜਿਹਾ ਪੰਜਵਾਂ ਦੇਸ਼ ਹੈ , ਜਿਹੜਾ ਹਰ ਸ਼ਰਨਾਰਥੀ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਅੰਤਰਰਾਸ਼ਟਰੀ ਸ਼ਰਨਾਰਥੀ ਕੋਆਰਡੀਨੇਟਰ ਗ੍ਾਹਮ ਥੋਮ ਨੇ ਕਿਹਾ ਆਸਟੇ੍ਲੀਆ ਸਰਕਾਰ ਨੂੰ ਖੋਜ ਦੀ ਰੋਸ਼ਨੀ ‘ਚ ਮੋਜੂਦਾਂ ਸ਼ਰਨਾਰਥੀ ਦੇ ਦਾਖਲੇ ਦੀ ਨੀਤੀ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਥੋਮ ਅਨੁਸਾਰ ਆਸਟਰੇਲੀਆ ਦਾ 12000 ਸ਼ਰਨਾਰਥੀ ਨੂੰ ਸਵੀਕਾਰ ਕਰਨ ਦਾ ਇਕਰਾਰ ਇਕ ਇਤੀਹਾਸਿਕ ਫੈਸਲਾ ਹੈ। ਪਰੰਤੂ ਐਮਨੀਸਟੀ ਕਮਿਸ਼ਨ ਘੱਟੋ-ਘੱਟ ਸਲਾਨਾ 30000 ਮਨੁੱਖੀ  ਦਾਖਲੇ ਵਧਾਉਣ ਲਗਾਤਾਰ ਆਸਟੇ੍ਲੀਆ ਸਰਕਾਰ ਨੂੰ ਕਹਿ ਰਿਹਾ ਹੈ, ਜਿਹੜੇ ਯੂਐਨਉ ਵੱਲੋਂ ਪ੍ਰਵਾਨ ਮੁੜ ਵਸੇਵੇ ਲਈ ਤਰਜੀਹ ਨੇ ਸਵੀਕਾਰ ਕੀਤੇ ਜਾਣ। ਪਹਿਲੇ 10 ਦੇਸ਼ਾਂ ਦੀ ਸ਼ਰਨਾਰਥੀ ਸਵੀਕਾਰ ਸੂਚੀ ਵਿੱਚ ਚੀਨ ਨੰਬਰ ਇਕ ਤੇ ਹੈ ਇਸ ਤੋਂ ਬਾਅਦ ਕ੍ਰਮਵਾਰ ਜਰਮਨੀ, ਬਿ੍ਟੇਨ, ਕੈਨੇਡਾ, ਆਸਟੇ੍ਲੀਆ , ਸਪੇਨ, ਗੀ੍ਸ, ਜਰਡਨ, ਯੂਐਸਏ, ਚਿੱਲੀ ਦਾ ਨਾਮ ਸਾਮਲ ਹੈ। 

Install Punjabi Akhbar App

Install
×