ਆਸਟ੍ਰੇਲੀਆ ਦੇ 50 ਤੋਂ 60 ਸਾਲਾਂ ਦੇ ਵਿਅਕਤੀਆਂ ਨੂੰ ਐਸਟ੍ਰੇਜੇਨੇਕਾ ਦੇਣੀ ਮੁੜ ਤੋਂ ਬੰਦ, ਫਾਈਜ਼ਰ ਸ਼ੁਰੂ

ਏ.ਟੀ.ਏ.ਜੀ.ਆਈ. (Australian Technical Advisory Group on Immunisation) ਵੱਲੋਂ ਪ੍ਰਸਤਾਵਿਤ ਪ੍ਰਸਤਾਵ ਨੂੰ ਮੰਨਦਿਆਂ, ਫੈਡਰਲ ਸਰਕਾਰ ਨੇ ਇੱਕ ਵਾਰੀ ਫੇਰ ਤੋਂ ਆਪਣਾ ਫੈਸਲਾ ਬਦਲਦਿਆਂ, 50 ਤੋਂ 60 ਸਾਲਾਂ ਵਿਚਲੇ ਵਿਅਕੀਤਆਂ ਨੂੰ ਐਸਟ੍ਰੇਜ਼ੈਨੇਕਾ ਦੀ ਡੋਜ਼ ਦੇਣੀ ਮੁੜ ਤੋਂ ਬੰਦ ਕਰ ਦਿੱਤੀ ਹੈ ਅਤੇ ਉਨ੍ਹਾਂ ਲਈ ਫਾਈਜ਼ਰ ਡੋਜ਼ ਦੇ ਇਸਤੇਮਾਲ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਦੇਸ਼ ਅੰਦਰ ਉਕਤ ਉਮਰ ਵਰਗ ਦੇ ਲੋਕਾਂ ਅੰਦਰ, ਐਸਟ੍ਰੇਜ਼ੈਨੇਕਾ ਦੇ ਇਸਤੇਮਾਲ ਕਾਰਨ ਬਲੱਡ ਕਲਾਟਿੰਗ ਦੇ ਮਾਮਲੇ ਦਰਜ ਹੋਏ ਹਨ।
ਆਂਕੜਿਆਂ ਮੁਤਾਬਿਕ ਹੁਣ ਤੱਕ ਦੇਸ਼ ਅੰਦਰ ਅਜਿਹੇ ਟੀ.ਟੀ.ਐਸ. ਦੇ 60 ਮਾਮਲੇ ਆ ਚੁਕੇ ਹਨ ਅਤੇ ਇਨ੍ਹਾਂ ਵਿੱਚੋਂ 37 ਤਾਂ ਪ੍ਰਮਾਣਿਕ ਹਨ, 23 ਨੂੰ ਸੰਭਾਵਿਤ ਖੇਤਰ ਵਿੱਚ ਰੱਖਿਆ ਗਿਆ ਹੈ ਅਤੇ ਮਾੜੀ ਕਿਸਮਤ ਨਾਲ ਇਨ੍ਹਾਂ ਵਿੱਚੋਂ 2 ਦੀ ਮੌਤ ਵੀ ਹੋ ਚੁਕੀ ਹੈ।
50ਵਿਆਂ ਤੋਂ ਥੱਲੇ ਉਮਰ ਵਰਗ ਵਿੱਚ, ਮੌਜੂਦਾ ਸਮਿਆਂ ਅੰਦਰ ਦੇਸ਼ ਵਿੱਚ 100,000 ਡੋਜ਼ਾਂ ਪਿੱਛੇ 3.1 ਮਾਮਲੇ ਅਜਿਹੇ ਹਨ ਅਤੇ 80ਵਿਆਂ ਤੋਂ ਉਪਰ ਵੀ ਇਹ ਜੋਖਮ ਘੱਟ ਹੈ ਅਤੇ 1.9 ਮਾਮਲੇ ਹੀ ਦਰਜ ਹੋਏ ਹਨ।

Welcome to Punjabi Akhbar

Install Punjabi Akhbar
×
Enable Notifications    OK No thanks